ਨਵੀਂ ਦਿੱਲੀ : ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਚੋਣ ਸਹਿ-ਇੰਚਾਰਜ, ਰਾਘਵ ਚੱਢਾ ਨੂੰ ਐਤਵਾਰ ਨੂੰ ਨਵੀਂ ਦਿੱਲੀ ਵਿੱਚ Lakme Fashion ਦੇ ਇੱਕ ਇਵੈਂਟ ਵਿੱਚ ਰੈਂਪ ਵਾਕ ਕਰਦੇ ਦੇਖਿਆ ਗਿਆ। ਜਿੱਥੇ ਉਹ ਮੋਡੀਸ਼ ਲੁੱਕ ‘ਚ ਨਜ਼ਰ ਆਏ। ਇਸ ਵੀਡੀਓ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਦਵਿੰਦਰ ਸ਼ਰਮਾ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ Lakme Fashion ਦੇ ਇਸ ਸ਼ੋਅ ‘ਚ ਚੱਢਾ ਸੋਅ ਸਟਾਪਰ ਵੀ ਰਹੇ।
ਸੋਸ਼ਲ ਮੀਡੀਆ ‘ਤੇ ਲੋਕ ਹੋਏ ਹੈਰਾਨ- ‘ਆਪ’ ਦੇ ਆਗੂ ਵਜੋਂ ਚੱਢਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਉਹਨਾਂ ਨੂੰ ਰਾਜ ਸਭਾ ਵਿੱਚ ਵੀ ਸਥਾਨ ਮਿਲ ਗਿਆ । ਰਾਜ ਸਭਾ ‘ਚ ਚੁਣੇ ਜਾਣ ਵਾਲੇ ਉਹ ਸਭ ਤੋਂ ਨੌਜਵਾਨ ਨੇਤਾ ਬਣ ਗਏ ਹਨ।