ਭੁਲੱਥ (ਅਜੈ ਗੋਗਨਾ )—ਬੀਤੇਂ ਦਿਨ ਸ਼੍ਰੀਰਾਮ ਦਰਬਾਰ ਹਨੂਮਾਨ ਮੰਦਿਰ ਭੁਲੱਥ ਦੇ ਗੱਦੀ ਨਸ਼ੀਨ 1008 ਸੰਤ ਗੋਪਾਲ ਦਾਸ ਜੀ ਬੀਤੇਂ ਦਿਨ ਪ੍ਰਲੋਕ ਸਿਧਾਰ ਗਏ। ਸੰਤ ਗੋਪਾਲ ਦਾਸ ਜੀ ਭੁਲੱਥ ਵਿੱਚ ਵੱਸਦੀ ਇਕ ਰੱਬੀ, ਇਲਾਹੀ ਰੂਹ ਸੀ। 1008 ਸੰਤ ਗੋਪਾਲ ਦਾਸ ਜੀ ਮਹਾਰਾਜ ਜੀ ਆਪਣਾ ਇਕ ਸਦੀ ਦਾ ਜੀਵਨ ਭੋਗ ਕੇ ਪ੍ਰਭੂ ਦੇ ਚਰਨਾ ਵਿੱਚ ਜਾ ਬਿਰਾਜ ਗਏ। ਉਹਨਾਂ ਦੇ ਜਿੱਥੇ ਪੰਜਾਬ ਤੋ ਬਾਹਰ ਹੋਰ ਪ੍ਰਾਂਤਾਂ ਚ’ ਵੱਸਦੇ ਸਾਰੇ ਭਗਤਾਂ ਅਤੇ ਪ੍ਰੇਮੀਆਂ ਤੋ ਇਲਾਵਾ ਭੁਲੱਥ ਨਿਵਾਸੀਆਂ ਨੂੰ ਇਕ ਬਹੁਤ ਗਹਿਰਾ ਸਦਮਾ ਲੱਗਾ ਅਤੇ ਭੁਲੱਥ ਦੇ ਸਾਰੇ ਉਹਨਾਂ ਦੇ ਭਗਤਾ ਵਿੱਚ ਸੋਗ ਦੀ ਲਹਿਰ ਨਜ਼ਰ ਆਈ, ਉੱਥੇ ਭੁਲੱਥ ਦੇ ਬਾਜ਼ਾਰ ਦੇ ਦੁਕਾਨਦਾਰਾ ਨੇ ਸੌਗ ਦੇ ਵਜੋਂ ਦੁਕਾਨਾਂ ਬੰਦ ਕੀਤੀਆਂ।ਉਹਨਾਂ ਦੇ ਪ੍ਰੇਮੀਆਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਧਰਤੀ ਤੇ ਮਹਾਰਾਜ ਸੰਤ ਗੋਪਾਲ ਦਾਸ ਜੀ ਜਿਹੜੇ ਸਦਾ ਹੀ ਰੱਬ ਦੇ ਨਾਮ ਵਿੱਚ ਲੀਨ, ਅਤੇ ਮੋਹ ਮਾਇਆ ਤੋ ਦੂਰ ਰਹਿਣ ਵਾਲੇ ਸੰਤ ਫਕੀਰ ਬਹੁਤ ਘੱਟ ਹਨ।