ਰਈਆ (ਕਮਲਜੀਤ ਸੋਨੂੰ)—ਸਥਾਨਕ ਕਸਬੇ ਅੰਦਰ ਦੋ ਹਥਿਆਰਬੰਦ ਲੁਟੇਰਿਆਂ ਦੁਆਰਾ ਇੱਕ ਕਰਿਆਨੇ ਦੀ ਦੁਕਾਨ ਤੋਂ ਸਵਾ ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ। ਰਈਆ ਦੇ ਬਾਬਾ ਬਕਾਲਾ ਮੋੜ ਤੇ ਵਿੱਕੀ ਕਰਿਆਨਾ ਸਟੋਰ ਦੇ ਮਾਲਿਕ ਮਾਸਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਕਰੀਬ ਮੇਰਾ ਲੜਕਾ ਵਿੱਕੀ ਆਪਣੀ ਦੁਕਾਨ ਤੇ ਗਾਹਕਾਂ ਨੂੰ ਸੌਦਾ ਦੇ ਰਿਹਾ ਸੀ।ਇਸੇ ਦੋਰਾਨ ਇੱਕ ਪਲਾਟੀਨਾ ਮੋਟਰਸਾਈਕਲ ਦੁਕਾਨ
ਦੇ ਬਾਹਰ ਆ ਕੇ ਰੁਕਿਆ ਤੇ ਦੋ ਲੁਟੇਰੇ ਜਿੰਨ੍ਹਾਂ ਨੇ ਮੂੰਹ ਢੱਕੇ ਹੋਏ ਸਨ ਦੁਕਾਨ
ਵਿੱਚ ਦਾਖਲ ਹੋਏ ਤੇ ਉਨ੍ਹਾਂ ਅੰਦਰ ਆਉਂਦੇ ਹੀ ਪਿਸਤੌਲ ਕੱਢ ਕੇ ਮੇਰੇ ਲੜਕੇ ਨੂੰ
ਗੰਨ ਪੁਆਇੰਟ ਤੇ ਲੈ ਲਿਆ ।ਅਤੇ ਉਹ ਗੱਲੇ ਵਿਚੋਂ ਨਕਦੀ ਕੱਢ ਕੇ ਫਰਾਰ ਹੋ ਗਏ।ਜਾਂਦੇ ਹੋਏ ਉਹ ਮੇਰੇ ਲੜਕੇ ਦਾ ਪਰਸ ਵੀ ਖੋਹ ਕੇ ਲੈ ਗਏ।ਜਿਸਦੀ ਫੁਟੇਜ ਦੁਕਾਨ ਅੰਦਰ ਲਗੇ ਸੀਸੀਵੀ ਕੈਮਰੇ ਵਿਚ ਕੈਦ ਹੋ ਗਈ ਹੈ।ਇਸ ਸਬੰਧੀ ਸੂਚਨਾ ਥਾਣਾ ਬਿਆਸ ਨੂੰ ਦੇ ਦਿਤੀ ਗਈ ਹੈ।