ਪਿੰਡ ਅਨਾਇਤਪੁਰਾ ਵਿਖੇ ਕੀਤਾ ਘੱਟ ਗਿਣਤੀਆਂ ਕਮਿਸ਼ਨ ਨੇ ਦੌਰਾ- ਪੀ ਆਰ ਓ ਜਗਦੀਸ਼ ਸਿੰਘ ਚਾਹਲ

*ਮਾਮਲਾ ਗੁੱਜਰ ਅਤੇ ਜੱਟ ਭਾਈਚਾਰੇ ਵਿੱਚ ਹੋਈ ਆਪਸੀ ਲੜਾਈ ਦੌਰਾਨ 2 ਵਿਅਕਤੀਆਂ ਦੀ ਹੱਤਿਆ ਦਾ।* 
ਰਈਆ (ਕਮਲਜੀਤ ਸੋਨੂੰ)— ਜਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਖੇਤਰ ਅਧੀਨ ਆਉਂਦੇ ਪਿੰਡ ਅਨਾਇਤਪੁਰਾ ਵਿੱਚ ਕੁਝ ਦਿਨਾਂ ਪਹਿਲਾਂ ਗੁੱਜਰ ਅਤੇ ਜੱਟ ਭਾਈਚਾਰੇ ਵਿੱਚ ਆਪਸੀ ਤਕਰਾਰ ਕਰਨਾ ਹੋਈ ਲੜਾਈ ਵਿਚ ਗੁੱਜਰ ਪਰਿਵਾਰ ਦੇ ਦੋ ਵਿਅਕਤੀ ਦੀ ਹੱਤਿਆ ਹੋਣ ਦੀ ਖ਼ਬਰ ਅਖਬਾਰਾਂ ਵਿੱਚ ਛਪੀ ਹੋਣ ਤੇ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਚੇਅਰਮੈਨ ਪ੍ਰੋਫੈਸਰ ਇੰਮਾਨੂੰਏਲ ਨਾਹਰ ਵੱਲੋ ਗੰਭੀਰ ਨੋਟਿਸ ਲੈਂਦਿਆਂ ਹੋਇਆਂ ਮਾਮਲੇ ਦੀ ਪੜਤਾਲ ਕਰਨ ਲਈ ਦੋ ਮੈਂਬਰੀ ਵਫਦ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਮੈਂਬਰ ਲਾਲ ਹੂਸੈਨ ਅਤੇ ਮੈਂਬਰ ਡਾ. ਸੁਭਾਸ਼ ਮਸੀਹ ਥੋਬਾ ਨੂੰ ਦੌਰਾ ਕਰਨ ਲਈ ਆਦੇਸ਼ ਜਾਰੀ ਕੀਤੇ ਗਏ। ਕਮਿਸ਼ਨ ਮੈਂਬਰ ਲਾਲ ਹੁਸੈਨ ਅਤੇ  ਮੈਂਬਰ ਡਾ. ਸੁਭਾਸ਼ ਮਸੀਹ ਥੋਬਾ ਨੇ ਐਸ ਪੀ ਮਨੋਜ ਠਾਕੁਰ (ਡੀ).ਐਸ.ਪੀ.ਡੀ ਗੁਰਮੀਤ ਸਿੰਘ ਸਿੱਧੂ ਡੀ.ਐਸ.ਪੀ ਰਵਿੰਦਰ ਸਿੰਘ ਸਪੈਸ਼ਲ ਇੰਨਵੈਸਟੀਗੈਸਨ  ਹਰਸ਼ੰਦੀਪ ਸਿੰਘ ਐਸ ਐਚ ਓ ਮਜੀਠਾ ਨਾਲ ਲੈ ਕੇ ਮੌਕਾ ਦਾ ਜਾਇਜਾ ਕੀਤਾ। ਮੌਕੇ ਤੇ ਪਹੁੰਚੇ ਪੁਲਿਸ ਪ੍ਰਸਾਸਨ ਵੱਲੋਂ ਕਮਿਸ਼ਨ ਨੂੰ ਦੱਸਿਆ ਗਿਆ ਕਿ ਦੋਸ਼ੀ ਧਿਰ ਖਿਲਾਫ਼ 10 ਵਿਅਕਤੀਆਂ ਬਾਈ ਨਾਮ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਬਣਦੀਆਂ ਧਰਾਵਾਂ ਤਹਿਤ ਐਫ.ਆਈ.ਆਰ ਦਰਜ ਕਰ ਦਿੱਤੀ ਗਈ ਹੈ। ਪੁਲਿਸ ਪ੍ਰਸਾਸਨ ਵੱਲੋਂ ਕਮਿਸ਼ਨ ਨੂੰ ਭਰੋਸਾ ਦਵਾਇਆ ਗਿਆ ਕਿ ਕਿਸੇ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ। ਫਰਾਰ ਹੋਏ ਦੋਸ਼ੀ ਨੂੰ ਗਿਰਫ਼ਤਾਰ ਕਰ ਸਾਰੇ ਮਾਮਲੇ ਦੀ ਰਿਪੋਰਟ 30 ਮਾਰਚ ਤੱਕ ਕਮਿਸ਼ਨ ਨੂੰ ਪੇਸ਼ ਕਰਨ ਲਈ ਆਦੇਸ਼ ਕੀਤੇ ਜਾਰੀ। ਇਸ ਮੌਕੇ ਕਮਿਸ਼ਨ ਨਾਲ ਪੀ.ਏ ਵਿਰਸਾ ਸਿੰਘ ਹੰਸ ਪੀ.ਆਰ.ਓ ਜਗਦੀਸ਼ ਸਿੰਘ ਚਾਹਲ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की