ਮੋਡਰਨਾ ਵੱਲੋਂ ਛੋਟੇ ਬੱਚਿਆਂ ਲਈ ਕਰੋਨਾ ਵੈਕਸੀਨ ਤਿਆਰ ਕਰਨ ਦਾ ਦਾਅਵਾ

ਅਲਬਰਟਾ  –  ਮੌਡਰਨਾ ਵੱਲੋਂ ਨਿੱਕੀ ਉਮਰ ਦੇ ਬੱਚਿਆਂ ਤੇ ਸਕੂਲ ਜਾਣ ਤੋਂ ਪਹਿਲਾਂ ਵਾਲੀ ਉਮਰ ਦੇ ਬੱਚਿਆਂ ਲਈ ਵੈਕਸੀਨ ਤਿਆਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਅੰਤਰਿਮ ਨਤੀਜੇ ਕਾਫੀ ਕਮਾਲ ਦੇ ਰਹੇ ਹਨ।
ਇੱਕ ਨਿੱਕੀ ਡੋਜ਼ ਵਾਲੀ ਵੈਕਸੀਨ ਲਈ ਰੈਗੂਲੇਟਰ ਦੀ ਮਨਜੂ਼ਰੀ ਦੀ ਅਜੇ ਵੀ ਲੋੜ ਹੈ। ਉਸ ਤੋਂ ਬਾਅਦ ਹੀ ਇਸ ਵੈਕਸੀਨ ਨੂੰ ਫਾਰਮਾਸਿਊਟੀਕਲ ਕੰਪਨੀ ਵੱਲੋਂ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ।ਯੂਨੀਵਰਸਿਟੀ ਆਫ ਟੋਰਾਂਟੋ ਦੇ ਵੈਕਸੀਨ ਮਾਹਿਰ ਡਾ· ਓਮਰ ਖਾਨ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੇ ਸ਼ੁਰੂਆਤੀ ਟ੍ਰਾਇਲ ਰਿਜ਼ਲਟ ਕਾਫੀ ਵਧੀਆ ਆਏ ਹਨ ਤੇ ਇਸ ਨਾਲ ਉਨ੍ਹਾਂ ਮਾਪਿਆਂ ਲਈ ਨਵੀਂ ਆਸ ਬੱਝੇਗੀ ਜਿਹੜੇ ਆਪਣੇ ਬੱਚਿਆਂ ਦੇ ਟੀਕੇ ਲਵਾਉਣਾ ਚਾਹੁੰਦੇ ਹਨ।
ਮੌਡਰਨਾ ਵੱਲੋਂ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਕਿ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਟੀਕਾ ਲਾਏ ਜਾਣ ਤੋਂ ਬਾਅਦ ਵਾਇਰਸ ਨਾਲ ਲੜਨ ਵਾਲੀਆਂ ਐਂਟੀਬਾਡੀਜ਼ ਵੱਡੀ ਪੱਧਰ ਉੱਤੇ ਵਿਕਸਤ ਹੋ ਜਾਂਦੀਆਂ ਹਨ। ਬੱਚਿਆਂ ਨੂੰ ਬਾਲਗਾਂ ਦੇ ਮੁਕਾਬਲੇ ਇੱਕ ਚਥਾਈ ਵੈਕਸੀਨ ਦਿੱਤੀ ਜਾਵੇਗੀ। ਇਸ ਨਾਲ ਬੱਚਿਆਂ ਨੂੰ ਕੋਵਿਡ-19 ਖਿਲਾਫ ਬਾਲਗਾਂ ਜਿੰਨੀ ਹੀ ਪ੍ਰੋਟੈਕਸ਼ਨ ਮਿਲੇਗੀ।

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...