ਬਿਜਲੀ ਮੁਲਾਜ਼ਮ ਆਪਣੀ ਬਣਦੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ  ਨਿਭਾਉਣ : ਇੰਪਲਾਈਜ਼ ਫੈਡਰੇਸ਼ਨ(ਪਹਿਲਵਾਨ)

ਰਈਆ (ਕਮਲਜੀਤ ਸੋਨੂੰ)—ਇੰਪਲਾਈਜ਼ ਫੈਡਰੇਸ਼ਨ ਪੰਜਾਬ ਸਟੇਟ ਪਾਵਰ ਕਾਰਪੋ:ਲਿਮ: (ਪਹਿਲਵਾਨ) ਰਈਆ ਮੰਡਲ ਬਿਆਸ ਦੀ ਮਹੀਨਾਵਾਰ ਮੀਟਿੰਗ ਸ੍ਰ: ਸੁਰਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿਚ ਉਚੇਚੇ ਤੌਰ ਤੇ ਪੰਜਾਬ ਦੇ ਜਨਰਲ ਸਕੱਤਰ ਅਤੇ ਜੁਆਇੰਟ ਫੋਰਮ ਮੈਂਬਰ ਸੁਖਵਿੰਦਰ ਸਿੰਘ ਚਾਹਲ ਅਤੇ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ ਸ਼ਾਮਲ ਹੋਏ।ਸੁਖਵਿੰਦਰ ਸਿੰਘ ਚਾਹਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਵੇਂ ਕਿ ਸਾਡੇ ਸਾਰੇ ਹੀ ਮੁਲਾਜ਼ਮ ਸਹਿਬਾਨ ਸਮੇਂ ਸਿਰ ਆ ਕਿ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰ ਰਹੇ ਹਨ। ਪਰ ਪੰਜਾਬ ਵਿਚ ਹੁਣ ਨਵੀਂ ਪਾਰਟੀ ਦੀ ਸਰਕਾਰ ਜੋ ਪੰਜਾਬ ਵਿਚ ਪਹਿਲੀ ਵਾਰ ਹੋਂਦ ਵਿਚ ਆਈ ਹੈ।ਸਾਨੂੰ ਸਾਰਿਆਂ ਨੂੰ ਉਨ੍ਹਾਂ
ਵਲੋਂ ਕੀਤੇ ਜਾ ਰਹੇ ਚੰਗੇ ਕੰੰਮਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਅਤੇ ਗਲਤ ਕੰਮ  ਜੋ ਕਿਸੇ ਵੀ ਸਰਕਾਰ/ਪਾਰਟੀ ਵਲੋਂ ਕੀਤੇ ਗਏ ਹੋਣ ਜਾਂ ਕੀਤੇ ਜਾ ਰਹੇ ਹੋਣ ਉਸਦਾ ਸਾਥ ਨਹੀ ਦੇਣਾ ਚਾਹੀਦਾ।ਸਾਰੇ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨੀ ਚਾਹੀਦੀ ਹੈ।ਜੋ ਸੇਵਾਵਾਂ ਮੁਲਾਜ਼ਮਾਂ ਵਲੋਂ ਦੇਣੀਆਂ ਬਣਦੀਆਂ ਹਨ। ਉਸ ਵਿਚ ਕੋਈ ਕੁਤਾਹੀ ਨਹੀ ਹੋਣੀ ਚਾਹੀਦੀ।ਸਰਕਾਰ ਵਲੋਂ ਜੋ 25000 ਨੌਕਰੀਆਂ ਦੇਣ, ਭ੍ਰਿਸ਼ਟਾਚਾਰੀ ਨੂੰ ਨੱਥ ਪਾਉਣ ਦਾ,35000 ਕੱਚੇ ਮੁਲਾਜ਼ਮ ਪੱਕੇ ਕਰਨ ਦੇ ਸਰਕਾਰ ਵਲੋਂ ਜੋ ਐਲਾਨ ਕੀਤੇ ਗਏ ਹਨ । ਜਥੇਬੰਦੀ ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਸੁਆਗਤ ਕਰਦੀ ਹੈ।ਉਨ੍ਹਾਂ ਜਥੇਬੰਦੀ ਦੇ ਸਾਰੇ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਵਿਚ ਕੁਤਾਹੀ ਨਾਂ ਕਰਨ ਜਿਸ ਨਾਲ ਜਥੇਬੰਦੀ ਦਾ ਸਿਰ ਨੀਵਾਂ ਹੋਵੇ।ਜੇਕਰ ਉਨ੍ਹਾਂ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਜਥੇਬੰਦੀ ਉਨ੍ਹਾਂ ਨਾਲ ਖੜ੍ਹੀ ਹੈ ਤੇ ਇਨਸਾਫ ਦਿਵਾਉਣ ਲਈ ਵਚਨਬੱਧ ਹੈ।ਇਸ ਮੌਕੇ ਉਪ
ਮੰਡਲ ਬਿਆਸ ਦੇ ਪ੍ਰਧਾਨ ਜੰਗ ਸਿੰਘ,ਰਈਆ ਦੇ ਪ੍ਰਧਾਨ ਨਰਿੰਦਰ ਸਿੰਘ,ਬਾਬਾ ਬਕਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ,ਮਹਿਤਾ ਚੌਕ ਦੇ ਪ੍ਰਧਾਨ ਲਖਵਿੰਦਰ ਸਿੰਘ,ਨਾਗੋਕੇ ਦੇ ਪ੍ਰਧਾਨ ਹਰਭਿੰਦਰ ਸਿੰਘ,ਬੁਟਾਰੀ ਦੇ ਪ੍ਰਧਾਨ
ਰਣਜੀਤ ਸਿੰਘ ਰਾਣਾ,ਬਿਕਰਮਜੀਤ ਸਿੰਘ ਸੋਹੀ,ਸੁੱਚਾ ਸਿਘ ਚੀਮੇਬਾਠ,ਪ੍ਰਭਜੋਤ ਸਿੰਘ ਬੂਲੇਨੰਗਲ.ਇੰਦਰਇਕਬਾਲ ਸਿੰਘ ਬਹਾਦਰਪੁਰ,ਬਲਵਿੰਦਰ ਸਿੰਘ ਅਰਜਨਮਾਂਗਾ,ਭੁਪਿੰਦਰ ਸਿੰਘ ਪੱਡਾ,ਲਾਲੀ ਬਟਾਰੀ,ਹਰਜੀਤ ਸਿੰਘ ਖੋਜਕੀਪੁਰ,ਰਾਮ ਲਾਲ ਚੋਹਾਨ,ਕਾਕਾ ਬਾਬਾ ਬਕਾਲਾ,ਪਟਵਾਰੀ ਨਾਗੋਕੇ, ਚੈਂਚਲ ਸਿੰਘ ਜਲਾਲਉਸਮਾ,ਬਲਜੀਤ ਸਿੰਘ ਬਿਆਸ ਆਦਿ ਮੈਂਬਰ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की