ਆਰ.ਪੀ.ਆਈ (ਅਠਾਵਲੇ) ਵੱਲੋਂ ਐਸ.ਡੀ.ਐਮ.ਬਾਬਾ ਬਕਾਲਾ ਨੂੰ ਦਿੱਤਾ ਮੰਗ ਪੱਤਰ

ਰਈਆ, (ਕਮਲਜੀਤ ਸੋਨੂੰ)—ਆਰ.ਪੀ.ਆਈ. ਅਠਾਵਲੇ ਦੇ  ਪੰਜਾਬ ਦੇ ਕਨਵੀਨਰ ਸ: ਸਤਨਾਮ ਸਿੰਘ ਗਿੱਲ ਦੀ ਅਗਵਾਈ ਇਕ ਵਫਦ ਕੇਂਦਰੀ ਮੰਤਰੀ ਭਾਰਤ ਸਰਕਾਰ ਸ੍ਰੀ ਰਾਮਦਾਸ ਅਠਾਵਲੇ ਦੇ ਨਿਰਦੇਸ਼ਾਂ ਤੇ ਸ੍ਰੀ ਵਿਰਾਜ ਸ਼ਿਆਮ ਤਿੜਕੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਨੂੰ ਮਿਲਿਆ । ਇਸ ਮੌਕੇ ਬੀਬਾ ਹਰਪ੍ਰੀਤ ਕੌਰ ਬੱਲ, ਸੁਖਦੇਵ ਸਿੰਘ ਕਾਲੇਕੇ, ਅੰਮ੍ਰਿਤਪਾਲ ਸਿੰਘ ਸਠਿਆਲਾ, ਸ਼ੇਰ ਸਿੰਘ ਮੀਆਂਵਿੰਡ, ਗੋਪਾਲ ਸਿੰਘ ਉਮਰਾ ਨੰਗਲ ਆਦਿ ਵਫਦ ਵਿੱਚ ਸ਼ਾਮਿਲ ਹੋਏ । ਇਸ ਮੌਕੇ ਸੂੂਬਾ ਕਨਵੀਨਰ ਸਤਨਾਮ ਸਿੰਘ ਗਿੱਲ ਨੇ ਬਲਾਕ ਰਈਆ ਦੇ 32 ਮਾਨਤਾ ਪ੍ਰਾਪਤ ਸਕੂੂਲਾਂ ਵੱਲੋਂ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਪਾਲ੍ਹਣਾ ਕਰਨ ‘ਚ ਕੋਤਾਹੀ ਤੋਂ ਕੰਮ ਲੈਣ ਅਤੇ ਕੋਟੇ ਦੀਆਂ ਸੀਟਾਂ ਨੂੰ ‘ਵੇਚਣ’ ਅਤੇ ਲਾਭਪਾਤਰੀ ਬੱਚਿਆਂ ਦੇ ਅਧਿਕਾਰਾਂ ਦੇ ਹੱਨਨ ਕਰਨ ਦੇ ਮਾਮਲੇ ਦੀ ‘ਜਾਂਚ’ ਕਰਨ ਦਾ ਮੁੱਦਾ ਐਸ.ਡੀ.ਐਮ. ਕੋਲ ਉਠਾਇਆ । ਐਸ.ਡੀ.ਐਮ. ਨਾਲ ਗੱਲਬਾਤ ਕਰਨ ਤੋਂ ਬਾਦ ਸ: ਗਿੱਲ ਨੇ ਦੱਸਿਆ ਕਿ ਅਸੀ ਮੰਗ ਕੀਤੀ ਹੈ ਕਿ ਪ੍ਰਾਈਵੇਟ ਸਕੂੂਲਾਂ ਦੇ 2010 ਤੋਂ ਲੈਕੇ ਚਾਲੂ ਵਰੇ੍ਹ ਤੱਕ ਦੇ ਸਲਾਨਾ ਪ੍ਰਾਸਪੈਕਟ ਅਤੇ ਸਕੂੂਲਾਂ ਦੇ ਸਵੈ ਘੋਸ਼ਣਾ ਪੱਤਰਾਂ ਨੂੰ ਤਫਤੀਸ਼ ਅਧੀਨ ਲਿਆਂਦਾ ਜਾਵੇ ਤਾਂ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਪਾਲ੍ਹਣਾ ਨੂੰ ਯਕੀਨੀ ਬਣਾਉਣ ਲਈ 18 ਨਵੰਬਰ 2010 ਨੂੰ ਜਾਰੀ
ਕੀਤੇ ਨੋਟੀਫੀਕੇਸ਼ਨ ਨੂੰ ਸਕੂਲ ਚ ਲਾਗੂ ਨਾ ਕਰਨ ਵਾਲਿਆਂ ਦੀ ਸ਼ਨਾਖਤ ਹੋ ਸਕੇ। ਉਨ੍ਹਾ ਨੇ ਦੱਸਿਆ ਕਿ ਅੱਜ ਰਈਆ ਸਥਿਤ ਸਕੂਲ ਦੇ ਪ੍ਰਿੰਸੀਪਲ ਨੂੰ ਮਾਪਿਆਂ ਦੀ ਹਾਜਰੀ ‘ਚ ਮਿਲੇ ਹਾਂ, ਉਨ੍ਹਾ ਨੇ ਮਾਪਿਆਂ ਦੀਆਂ ਮੰਗਾਂ ਨਾਲ ਸਹਿਮਤੀ ਹੁੰਦੇ ਹੁੰਦੇ ਕੁਝ ਨੁਕਤਿਆਂ ਤੇ ਸਹਿਮਤੀ ਪ੍ਰਗਟਾਈ ਹੈ । ਇਸ ਸਬੰਧੀ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਸ੍ਰੀ ਵਿਰਾਜ ਸ਼ਿਆਮ ਤਿੜਕੇ ਨੇ ਦੱਸਿਆ ਕਿ ਆਰ.ਪੀ.ਆਈ .ਅਠਾਵਲੇ ਦੇ ਵਫਦ ਨਾਲ ਮਾਪਿਆਂ ਨੇ ਮੇਰੇ ਦਫਤਰ ਪਹੁੰਚ ਕਰਕੇ ਮੇਰੇ ਕੋਲ ਪ੍ਰਾਈਵੇਟ ਸਕੂਲਾਂ ਦਾ ਮੁੱਦਾ ਚੁੱਕਿਆ ਹੈ। ਮੈਂ ਸ਼ਿਕਾਇਤ ਕਰਤਾ ਧਿਰ ਦੀਸ਼ਿਕਾਇਤ ਦਾ ਨਿਪਟਾਰਾ ਸਮੇਂ ਸਿਰ ਕਰਦੇ ਹੋਏ ਮਾਪਿਆਂ ਨੂੰ ਰਾਹਤ ਦੇਣ ਦੀ ਜਲਦ ਕੋਸ਼ਿਸ਼ ਕਰਾਂਗਾ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की