ਆਰਥਿਕ -ਅਸਮਾਨਤਾ- ਕਾਮਾ ਇਸਤਰੀਆਂ ਦੀ ਨਿੱਘਰ ਰਹੀ ਆਰਥਿਕ ਦਸ਼ਾ

ਰਜਿੰਦਰ ਕੌਰ ਚੋਹਕਾ

ਇਹ ਕੋਈ ਅੱਤਿਕਥਨੀ ਨਹੀਂ ਹੈੈ, ਕਿ ਭਾਰਤ ਵਿਚ ਇਸਤਰੀ ਸ਼ਕਤੀ ਦੇਸ਼ ਦੀ ਜਨਸੰਖਿਆਂ ਦਾ ਅੱਧਾ- ਹਿੱਸਾ ਹੋਣ ਦੇ ਬਾਵਜੂਦ ਫਿਰ ਵੀ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਖੇਤਰਾਂ ‘ਚ ਅਜੇ ਵੀ ਪੱਛੜੀ ਹੋਈ ਹੈ। ਜਿਸ ਤੋਂ ਉਸ ਦੇ ਸ਼ਸ਼ਕਤੀਕਰਨ ਹੋਣ ਦਾ ਵੀ ਪਤਾ ਲਗਦਾ ਹੈ। ਇਹ ਵੀ ਇੱਕ ਸਭ ਤੋਂ ਵੱਡੀ ਦੁੱਖਦਾਇਕ ਗੱਲ ਹੈ,‘ਕਿ ਇਸਤਰੀ ਵਰਗ ਦੇ ਪੇਸ਼ੇਵੇਰਨਾ ਕੰਮ ਕਾਜ ਵਿੱਚ ਭਾਵੇ! ਕੋਈ ਘਾਟ ਨਹੀਂ ਹੈ। ਪਰ ਫਿਰ ਵੀ ਉਹ ਲਿੰਗਕ -ਬਰਾਬਰਤਾ  ਦੇ ਵਿਵਾਦਾਂ ਵਿੱਚ ਜਿ਼ਆਦਾ ਘਿਰੀ ਹੋਈ ਦਿਖਾਈ ਦੇ ਰਹੀ ਹੈ।“ਸੰਯੁਕਤ ਰਾਸ਼ਟਰ”ਦੀ ਪਿਛਲੇ ਸਾਲ ਦੀ “ਮਨੁੱਖੀ ਵਿਕਾਸ” ਰੀਪੋਰਟ ਵਿੱਚ ਲਿੰਗਕ ਅਸਮਾਨਤਾ ਸੂਚਕ – ਅੰੰੰਕ ਵਿੱਚ ਭਾਰਤ 159 ਦੇਸਾਂ ਵਿੱਚੋਂ 125ਵੇਂ ਸਥਾਨ ‘ਤੇ ਸੀ। “ਵਿਸ਼ਵ ਆਰਥਿਕ ਫੋਰਮ ਦੇ ਜੈਂਡਰ ਗੈਪ- ਇੰਡੈਕਸ” ‘ਚ ਭਾਰਤ 144 ਦੇਸ਼ਾਂ ਵਿੱਚੋਂ ਵੀ 108ਵੇਂ ਸਥਾਨ ਤੋਂ ਹੋਰ ਹੇਠਾਂ ਆ ਗਿਆ। ਭਾਵ! ਅਸੀ ਪਿਛਲੇ ਸਾਲ ਦੇ ਵੀ 21ਵੇਂ ਰੈਂਕ ਤੋਂ ਹੋਰ ਥੱਲੇ ਆ ਗਏ ਹਾਂ। ਦੇਸ਼ ਨਾ-ਬਰਾਬਰੀਆਂ ਵਾਲਾ ਸਮਾਜ ਬਣ ਰਿਹਾ ਹੈ। ਦੇਸ਼ ਵਿੱਚ ਪੈਦਾ ਹੋਈ ਵਾਧੂ ਦੌਲਤ ਦਾ 73 ਫੀਸਦ ਹਿੱਸਾ ਕੇਵਲ 10 ਫੀਸਦ ਲੋਕਾਂ ਦੇ ਪਾਸ ਹੀ ਜਾ ਰਿਹਾ ਹੈ।

ਮਿਹਨਤੀ ਵਰਗ  ਦੀ ਵੰਡ ਦਾ ਲਿੰਗਕ ਭੇਦ-ਭਾਵ ਕੋਈ ਕੁਦਰਤੀ ਕਾਰਨ ਨਹੀ ਹੈ। ਇਸ ਦਾ ਕਾਰਨ ਸੱਤਾ ਤੇ ਬੈਠੇ ਕਾਬਜ ਹਾਕਮਾਂ ਦੇ ਹੱਥਾਂ ਵਿੱਚ ਹੁੰਦਾ ਹੈ। ਜਦੋ ਉਹ ਗਰੀਬਾਂ-ਅਮੀਰਾਂ ਦੇ ਵਿਚਕਾਰ ਪਾੜਾ ਪਾਉਣ ਲਈ ਗਰੀਬ ਵਰਗ ਦੀ ਲੁੱਟ ਅਤੇ ਅਮੀਰਾਂ ਨੂੰ ਗਰੀਬਾਂ ਦਾ ਹੋਰ ਸ਼ੋਸ਼ਣ ਕਰਨ ਦੀਆ ਖੁੱਲੀਆਂ ਛੋਟਾਂ ਦੇਣ ਦਾ ਕਿਰਦਾਰ ਨਿਭਾਉਦੇ  ਹਨ।ਦੇਖਿਆ ਜਾਵੇ ਤਾਂ! ਦੇਸ਼ ਦੇ ਆਰਥਿਕ, ਸਮਾਜਿਕ ਵਿਕਾਸ ਵਿਚ ਇਸਤਰੀ ਵਰਗ ਦਾ ਮਰਦਾਂ ਤੇ ਬਰਾਬਰ ਬਹੁਤ ਵੱਡਾ ਯੋਗਦਾਨ ਹੈ। ਇਸਤਰੀਆ ਨੂੰ ਆਪਣੇ ਪ੍ਰੀਵਾਰਾਂ ਦੀਆਂ ਮੁੱਢਲੀਆਂ ਤੇ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਅਤੇ  ਘਰ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਘਰ ਦੀ ਚਾਰ-ਦੀਵਾਰੀ ਤੋ ਬਾਹਰ ਨਿਕਲ ਕੇ  ਕੰਮ ਕਰਨਾ ਪੈਦਾ ਹੈ। ਪਰ! ਦੇਸ਼  ਦੀਆਂ ਹਾਕਮ ਸਰਕਾਰਾਂ ਵੱਲੋ ਨਾ ਤਾ  ਉਨ੍ਹਾ ਨੂੰ ਰੁਜ਼ਗਾਰ ਦੀ ਗ੍ਰੰਟੀ ਦਿੱਤੀ ਜਾਂਦੀ ਹੈ ਤੇ ਨਾ ਹੀ ਉਨ੍ਹਾ ਦੇ ਰੁਜ਼ਗਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਦੀ ਹੈ। ਇੱਥੋ ਤੱਕ ਕਿ ਮੌਜੂਦਾ ਧਾਰਮਿਕ ਵਿਰਤੀ ਤੇ ਤੰਗ ਨਜ਼ਰੀਏ ਵਾਲੀਆ ਸਰਕਾਰਾਂ ਵੀ ਕਾਮਾਂ ਇਸਤਰੀਆਂ ਨੂੰ ਘਰ ਦੀ ਚਾਰ ਦੀਵਾਰੀ ਅੰਦਰ ਅਤੇ ਘਰਾਂ ਦਾ ਚੁੱਲ੍ਹਾ- ਚੌਂਕਾ ਸਾਂਭਣ ਤੱਕ ਦੀਆ ਹੀ ਨਸੀਹਤਾ ਦਿੰਦੀਆ ਹਨ। ਭਾਂਵੇ ! ਸਾਡੇ ਸੰਵਿਧਾਨ ਵਿੱਚ ਇਸਤਰੀਆਂ ਨੂੰ ਮਰਦਾ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ, ਪ੍ਰ੍ਰੰਤੂ! ਇਹ ਸਿਰਫ਼ ਕਾਗਜਾਂ ਤੱਕ ਹੀ ਸੀਮਤ ਹੈ। ਇਸ ਮਰਦ ਪ੍ਰਧਾਨ ਸਮਾਜ, ਅੰਦਰ ਅੱਜ ਵੀ ਕੱਟੜਪੰਥੀਆਂ ਦੀ ਸੋਚ ਇਸਤਰੀਆਂ ਪ੍ਰਤੀ ਪਿਛਾਂਹ -ਖਿੱਚੂ ਸੋਚ ਨੂੰ  ਹੀ ਸਦਾ ਅਪਣਾਉਂਦੀ ਹੈ।ਇਸਤਰੀਆਂ ਦਾ ਹਾਸ਼ੀਏ ਤੇ ਜਾਣ ਦਾ ਵੀ ਇਹ ਇੱਕ ਵੱਡਾ ਕਾਰਣ ਹੈ। ਇਸ ਵਰਗ ਦੇ ਲੋਕਾਂ ਦੀ ਸੋਚ ਹੈ, ‘ਕਿ ਇਸਤਰੀਆਂ ਸਰੀਰਕ ਤੇ ਮਾਨਸਿਕ ਤੌਰ ਤੇ ਪੁਰਸ਼ਾਂ ਤੋ ਕੰਮਜ਼ੋਰ ਹੁੰਦੀਆ ਹਨ ਅਤੇ ਬਰਾਬਰਤਾ ਦੇ ਲਾਇਕ ਨਹੀ ਹਨ।”

ਕੁਝ ਕੁ ਸਮਾਜਵਾਦੀ ਦੇਸ਼ਾਂ ਨੂੰ ਛੱਡ ਕੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾ ਵਿੱਚ ਵੀ ਇਸਤਰੀਆਂ ਨਾਲ ਲਿੰਗਕ ਬਰਾਬਰਤਾ ਵਲੋ ਵਿਤਕਰੇ ਜਾਰੀ ਹਨ। ਕੀ ਫਿਰ ਇਹੋ ਜਿਹੀ ਅਵਸਥਾ ਵਿੱਚ ਵੀ ਉਹ ਰੁਜ਼ਗਾਰ ਪ੍ਰਾਪਤ ਕਰ ਸਕਣਗੀਆਂ ? ਦੇਸ਼ ਦੇ ਘੋਰ ਆਰਥਿਕ ਸੰਕਟ ਦੁਰਾਨ ਹੁਣ ਤਾਂ ਉਨ੍ਹਾ ਨੂੰ ਰੁਜ਼ਗਾਰ ਪ੍ਰਾਪਤੀ ਲਈ ਹੋਰ ਵੀ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾ ਨੂੰ ਰੁਜ਼ਗਾਰ ਪ੍ਰਾਪਤ ਕਰਨ  ਲਈ ਮਰਦਾਂ ਦੇ ਬਰਾਬਰ ਅਥਾ ਹ ਮੁਸ਼ਕਿਲਾਂ ਆ ਰਹੀਆ ਹਨ।ਸਮਾਜ ਅੰਦਰ ਹੁਣ ਇਹ ਇੱਕ ਗੰਭੀਰ ਸਵਾਲ ਹੈ, ਕਿ ਇਸਤਰੀ ਵਰਗ  ਜਿਹੜਾ ਦੇਸ਼ ਦੀ ਆਬਾਦੀ ਦਾ ਅੱਧਾ ਹਿੱਸਾ  ਹੈ, ਤਾਂ! ਉਸ ਨਾਲ ਲਿੰਗਕ ਵਿਤਕਰਾ ਕਿਉ ਹੋ ਰਿਹਾ ਹੈ? ਅੰਤਰ -ਰਾਸ਼ਟਰੀ ਮਜ਼ਦੂਰ ਸੰਗਠਨ (ਆਈ ਼ਐਲ ਼ੳ਼) ਦੀ ਤਾਜਾ ਰੀਪੋਰਟ ਮੁਤਾਬਿਕ ਕਰੋਨਾ ਮਹਾਂਮਾਰੀ ਦੌਰਾਨ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦੇ ਰੁਜ਼ਗਾਰ  ਤੇ ਜਿ਼ਆਦਾ ਮਾੜਾ ਅਸਰ (ਪ੍ਰਭਾਵ) ਪਿਆ ਹੈ।  ਇਹ ਸਵਾਲ ਸਿਰਫ ਭਾਰਤ ਦੇਸ਼ ਵਿੱਚ ਹੀ ਨਹੀ, ਬਲਕਿ ਸਮੁੱਚੇ ਦੇਸ਼ਾ ਅੰਦਰ ਉਭਰ ਕੇ ਸਾਹਮਣੇ ਆ ਰਿਹਾ ਹੈ। ਆਰਥਿਕ ਸੰਕਟ ਸਮੇਂ ਵਿੱਚ ਨੌਕਰੀਆਂ ਦੇ ਮਾਮਲੇ ਵਿੱਚ ਇਸਤਰੀਆਂ ਦੇ ਮੁਕਾਬਲੇ ਪੁਰਸ਼ਾ ਦਾ ਅਧਿਕਾਰ ਨੌਕਰੀ ਤੇ ਜਿ਼ਆਦਾ ਰਿਹਾ ਹੈ। ਕੰਮ ਲੈਣ ਲਈ ਵੀ ਤੇ ਕੰਮ ਕਰਨ ਲਈ ਵੀ ਮਰਦਾ ਦੇ ਮੁਕਾਬਲੇ ਇਸਤਰੀ ਨੂੰ ਪਿੱਛੇ ਧੱਕਿਆਂ ਜਾ ਰਿਹਾ ਹੈ।ਭਾਵੇ! ਇਹ ਸਾਡੇ ਦੇਸ਼ ਜਾਂ ਦੁਨੀਆਂ ਦੇ ਬਾਕੀ ਦੇਸ਼ਾ ਵਿੱਚ ਕੋਈ ਨਵੀ ਘਟਨਾ ਨਹੀ ਹੈ,ਪ੍ਰ਼ੰਤੂ! ਸਦੀਆਂ ਬੀਤ ਜਾਣ ਦੇ  ਬਾਦ ਵੀ ਕੰਮ ਦੇ ਸਥਾਨ ‘ਤੇ ਵੀ ਇਸਤਰੀ ਦੀ ਅਣਗੌਲੀ ਹਾਲਤ ਜਿਉ ਦੀ ਤਿਉ ਹੀ ਹੈ।

“ਲਿਊਨੇਲ ਟਾਈਗਰ ਅਤੇ ਰੋਬਿਨ ਫਾਕਸ” ਨੇ ਆਪਣੀ ਕਿਤਾਬ, ‘ਦੀ ਇੰਮਪੀਰੀਅਲ ਐਨੀਮਲ` ਦੇ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਹੈ, ‘ਕਿ ਹਰ ਇਨਸਾਨ ਦੀ ਨਜ਼ਰ ਵਿੱਚ ਲਿੰਗਕ -ਮਿਹਨਤ, ਵੰਡ-ਜੈਵਿਕ ਜਾਂ ਵੰਸ਼ ਰਾਹੀ ਹੀ ਹੁੰਦੀ ਹੈ। ਮਰਦ ਦਾ ਇਸਤਰੀ ਉੱਪਰ ਲਿੰਗਕ ਪ੍ਰਭਾਵ ਇੱਕ ਜੈਵਿਕ ਵਿਸਸ਼ੇਸ਼ਤਾ ਵਾਲਾ ਹੈ। ਮਨੁੱਖੀ ਸਭਿਅਤਾ  ਨੂੰ ਜਨਮ ਤੋ ਹੀ ਦੱਸ ਕੇ ਸਦਾ ਹੀ ਜ਼ਮੀਨੀ ਅਸਲੀਅਤ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜੋ ਅੱਜ! 21ਵੀਂ ਸਦੀ ਵਿੱਚ ਵੀ ਇਹ ਵਿਤਕਰਾ (ਜਾਰੀ ) ਕੀਤਾ ਜਾ ਰਿਹਾ ਹੈੈ। ਇਹੀ ਕਾਰਨ ਹੈ,‘ ਕਿ ਅੱਜ ਵੀ ਮਿਹਨਤ-ਮਜ਼ਦੂਰੀ  ਕਰਨ ਸਮੇ ਵੀ ਲਿੰਗਕ ਆਧਾਰ ਦੇ ਨਾਂ ਤੇ ਇਸ ਵਿਤਕਰੇ ਦਾ ਸਮਰਥਨ ਕੀਤਾ ਜਾ ਰਿਹਾ ਹੈ।ਇਸ ਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸਤਰੀਆਂ ਮਰਦੇ ਦੇ ਮੁਕਾਬਲੇ ਜੈਵਿਕ ਰੂਪ ਵਿੱਚ ਕੰਮਜ਼ੋਰ ਹੁੰਦੀਆਂ ਹਨ ਤੇ ਔਖਿਆਈ ਵਾਲਾ ਕੰਮ ਕਰਨ ਦੀ ਉਨ੍ਹਾਂ ਦੀ ਸਮਰਥਾ ਨਹੀਂ ਹੁੰਦੀ ਹੈ।” ਮੌਜੂਦਾ ਉਦਾਰੀਕਰਨ ਦੀ ਪ੍ਰਕਿਰਿਆ ਨੇ ਆਰਥਿਕ ਤੇ ਸਮਾਜਿਕ ਦੋਹਾਂ ਖੇਤਰਾਂ ਵਿਚ ਲਿੰਗਕ ਸ਼ੋਸ਼ਣ ਦੇ ਨਵੇਂ ਰੂਪ ਲੈ ਆਂਦੇ ਹਨ। ਇਸ ਦੇ ਫਲ-ਸਰੂਪ ਇਸਤਰੀਆਂ ਵਿਰੁੱਧ ਹਰ ਵਰਗ ਅੰਦਰ ਸ਼ੋਸ਼ਣ ਵਿਚ ਵਾਧਾ ਹੋ ਰਿਹਾ ਹੈ।

ਇਸ ਵਿਚ ਕਿੰਨੀ ਕੁ ਸਚਾਈ ਹੈ, ‘ਸਾਨੂੰ ਪਿਛਲੇ ਯੁਗਾਂ-ਕਬੀਲਦਾਰੀ, ਗੁਲਾਮਦਾਰੀ, ਜਾਗੀਰਦਾਰੀ,  ਅਤੇ ਅੱਜ ਦੀ ਸੁਰਮਾਏਦਾਰੀ ਯੁਗ ਦਾ ਵਿਸ਼ਲੇਸ਼ਣ ਵੀ ਕਰਨਾ ਪਏਗਾ? ਕੁਝ ਸਮੇਂ ਪਹਿਲਾਂ ਸਾਡੇ ਪਹਿਲੇ ਵਿਗਿਆਨੀਆਂ ਨੇ ਦੱਖਣੀ ਅਮਰੀਕਾ ਦੀ “ਇੰਡੀਜ਼ ਪ੍ਰਬਤਮਲਾ” ‘ਚ ਨੌ ਹਜ਼ਾਰ (9000 ਸਾਲ) ਸਾਲ ਪੁਰਾਣੀ ਇਕ ਅਜਿਹੀ ਜਗ੍ਹਾ ਦੀ ਖੋਜ ਕੀਤੀ ਸੀ ਜਿਥੇ ਸ਼ਿਕਾਰੀ ਇਸਤਰੀਆਂ ਨੂੰ ਦਫ਼ਨਾਇਆ ਜਾਂਦਾ ਸੀ। ਇਸ ਖੋਜ ਨੇ ਉਨ੍ਹਾਂ ਸਾਰੀਆਂ ਹੀ ਵਿਚਾਰਧਾਰਾਵਾਂ (ਦੰਦ ਕਥਾਵਾਂ) ਤੇ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ। ਜਿਸ ਰਾਹੀ ਕੇਵਲ ਇਸਤਰੀਆਂ ਨੂੰ ਸਰੀਰਕ ਰੂਪ ਕਰ ਕੇ ਕਮਜ਼ੋਰ ਸਮਝਿਆ ਜਾਂਦਾ ਰਿਹਾ ਹੈ। ਬਲਕਿ ਇਸ ਸੱਚ ਨੂੰ ਵੀ ਨਿਕਾਰ ਦਿੱਤਾ ਹੈ ਕਿ ਜਿਸ ਵਿਚ ਇਹ ਕਿਹਾ ਜਾਂਦਾ ਹੈ, ‘ਕਿ ਸ਼ੁਰੂ ਵਿਚ ਜਦੋਂ ਮਨੁੱਖ ਨੂੰ ਭੋਜਨ ਦੀ ਲੋੜ ਪਈ ਤਾਂ! ਮਰਦ ਸ਼ਿਕਾਰ ਕਰਦੇ ਸੀ ਅਤੇ ਇਸਤਰੀਆਂ ਭੋਜਨ ਇਕੱਠਾ ਕਰਦਿਆਂ ਸਨ।’ ‘ਸਾਇੰਸ ਐਡਵਾਂਸ ਜਨਰਲ’ ਵਿਚ ਛੱਪਿਆ ਇਹ ਲੇਖ ਉਹਨਾਂ ਧਾਰਨਾਵਾਂ ਦੇ ਬਿਲਕੁਲ ਉਲਟ ਹੈ। ਜਿਸ ਦੇ ਹਿਸਾਬ ਨਾਲ ਇਹ ਮਨਿਆਂ ਜਾਂਦਾ ਸੀ, ਕਿ ਉਸ ਸਮੇਂ ਸਮਾਜ ਦਾ ਢਾਂਚਾ ਇਕ, ‘ਹੰਟਰ ਗੈਦਰਰ ਸੋਸਾਇਟੀ’  ਦੇ ਰੂਪ ਵਿਚ ਸੀ। ਭਾਵ!  ਭੋਜਨ ਲਈ ਮਿਲ ਕੇ ਸਾਰਾ ਟੱਬਰ  (ਪ੍ਰੀਵਾਰ) ਕੰਮ ਕਰਦਾ ਸੀ।

ਸ਼ੋਧ ਕਰਤਾ ਇਸ ਅਧਾਰ ‘ਤੇ ਕਹਿੰਦੇ ਹਨ ਕਿ ਲਿੰਗਕ ਕੰਮ ਦੀ ਵੰਡ ਕੋਈ ਇਹੋ ਜਿਹੀ ਗੱਲ ਨਹੀਂ ਹੈ, ਵਾਸਤਵਿਕ ਵਿਚ ਇਹ ਹੁਣ ਕੰਮ ਦੀ ਵੰਡ ਲਿੰਗ ਦੇ ਭਿੰਨ-ਭੇਦ ‘ਚ ਕਿਸੇ ਪਾ੍ਰਕ੍ਰਿਤੀ ਦੇ ਅਧਾਰ ਦਾ ਕੋਈ ਕਾਰਨ ਨਹੀਂ ਹੈ। ਇਹ ਤਾਂ ਸਿਰਫ ਰਾਜ ਸੱਤਾ ਤੇ ਕਾਬਜ ਸਮਾਜਿਕ ਢਾਂਚੇ  ਦੀ ਅਤੇ ਦੇਸ਼ ਦੇ ਹਾਕਮਾਂ ਦੀ ਸੌੜੀ ਰਾਜਨੀਤੀ ਦੀ ਹੀ ਦੇਣ ਹੈ! ਜਿਥੇ ਮੂਲ ਮਕਸਦ ਇਸਤਰੀਆਂ ਪਾਸੋ ਸੱਤਾ ਹਥਿਆਣਾ ਹੀ ਹੈ। ਸਭ ਤੋਂ ਦੁੱਖਦਾਈ ਗੱਲ ਇਹ ਹੈ, ‘ਕਿ ਅੱਜ ਵੀ ਲਿੰਗਕ  ਵਿਤਕਰੇ ਜਾਰੀ ਹਨ ਅਤੇ ਇਹ ਘਟਣ ਦੀ ਵਜਾਏ ਤੇਜੀ ਨਾਲ ਵੱਧ-ਫੁੱਲ ਰਹੇ ਹਨ।

ਪਹਿਲੇ ਸੰਸਾਰ ਯੁੱਧ ਤੋਂ ਪਹਿਲਾਂ ਭਾਵ! 18ਵੀ ਸਦੀ ਦੇ ਅੰਤ ਤੱਕ ਇਸਤਰੀਆਂ ਸਿਰਫ ਕੱਪੜੇ ਬੁਣਨ ਜਾਂ ਕੱਪੜਿਆਂ ਦੇ ਕੰਮ ਕਾਜ, ਸੀਨ-ਪ੍ਰੋਣ ਜਿਹੇ ਕੰਮ ਅਤੇ ਘਰੇਲੂ ਕੰਮਾਂ ‘ਚ ਹੀ ਸਰਗਰਮ ਰਹਿੰਦੀਆਂ ਸਨ। ਉਨ੍ਹਾਂ ਨੂੰ ਘੱਟ ਤਨਖਾਹਾਂ ਤੇ ਜੋਖਮ-ਭਰੇ ਤੇ ਘੱਟੀਆ ਕੰਮ ਹੀ ਕਰਨੇ ਪੈਂਦੇ ਸਨ। ਪ੍ਰੰਤੂ! ਪਹਿਲੇ ਵਿਸ਼ਵ ਯੁੱਧ ਦੌਰਾਨ ਇਸਤਰੀਆਂ ਨੂੰ ਪਹਿਲਾਂ ਤੋਂ ਹੀ ਚਲੇ ਆ ਰਹੇ ਕੰਮਾਂ ਤੇ ਕੰਮ ਕਰਨ ਲਈ ਪ੍ਰੇਰਿਆ । ਕਿਉਂ ਕਿ ਰਿਸ਼ਟ-ਪੁਸ਼ਟ ਮਰਦ ਸੈਨਾਂ ਵਿਚ ਭਰਤੀ ਹੋਣ ਕਰ ਕੇ ਉਨ੍ਹਾਂ ਦੀ ਥਾਂ ਇਸਤਰੀਆਂ ਨੇ ਪਹਿਲੇ ਕੰਮਾਂ ਨੂੰ ਹੀ ਤਰਜ਼ੀਹ ਦਿੱਤੀ। ਜਦ ਕਿ ਪੁਰਾਣੀ ਧਾਰਨਾ ਅਨੁਸਾਰ ਉਸ ਸਮੇ ਇਸਤਰੀਆਂ ਨੂੰ ਇਹੀ ਕਿਹਾ ਜਾਂਦਾ ਸੀ ਕਿ ਤੁਹਾਡਾ ਸਥਾਨ  (ਜਗ੍ਹਾ) ਘਰਾਂ ਵਿਚ ਹੀ ਰਹਿਣ ਦਾ ਹੈ। ਬੱਚਿਆਂ ਤੇ ਬਜ਼ੁਰਗਾਂ ਦੀ ਪਰਵਰਿਸ਼ ਤੇ ਘਰੇਲੂ ਕੰਮ ਕੀਤਾ ਜਾਵੇ। ਪਰ! ਸਮਾਜ ਅੰਦਰ ਹਾਲਾਤਾਂ ਕਾਰਨ ਉਭਰੀਆਂ ਆਪਣੀਆਂ ਮਜਬੂਰੀਆਂ ਨੇ ਉਨ੍ਹਾਂ ਦਾ ਅਹਿਸਾਸ ਵੀ ਕਰਾਇਆ ਗਿਆ।

ਆਪਣੇ ਘਰਾਂ ਦੀ ਵਿਗੜ ਰਹੀ ਆਰਥਿਕ ਵਿਵਸਥਾ ਨੂੰ ਸੁਧਾਰਨ ਲਈ ਇਸਤਰੀਆਂ ਨੂੰ ਉਸ ਸਮਂੇ ਵੀ ਆਵਾਜਾਈ, ਹਸਪਤਾਲ, ਉਦਯੋਗਿਕ ਖੇਤਰਾਂ ਵਿਚ ਅਤੇ ਹਥਿਆਰਾਂ ਦੀਆਂ ਫੈਕਟਰੀਆਂ ਵਿਚ ਵੀ ਕੰਮ ਕਰਨਾ ਪਿਆ। ਇਸਤਰੀਆਂ ਨੂੰ, ਇਥੋਂ ਤਕ ਖ਼ਤਰਨਾਕ ਥਾਵਾਂ, ਵਿਸਫੋਟਕ ਫੈਕਟਰੀਆਂ ਜਿਥੇ ਯੁੱਧ ਲਈ ਲੜਾਈ ਲੜੇ ਜਾਣ ਲਈ ਗੋਲੀ ਸਿੱਕਾ ਤਿਆਰ ਕੀਤਾ ਜਾਂਦਾ ਸੀ ਦੇ ਸਮੇਂ ਵੀ ਆਪਣੀ ਜ਼ਿੰਦਗੀ ਨੂੰ ਜੋਖ਼ਮ ‘ਚ ਪਾ ਕੇ ਕੰਮ ਕਰਨਾ ਪਿਆ। ਇਹੋ ਜਿਹੇ ਖ਼ਤਰਨਾਕ  ਥਾਵਾਂ ਤੇ ਜਾ ਕੇ ਉਨ੍ਹਾਂ ਕਾਰਖਾਨਿਆਂ ਵਿਚ ਜਿਥੇ ਖ਼ਤਰਨਾਕ ਜ਼ਹਿਰੀਲੀਆਂ ਰਸਾਇਣਾਂ ਹੁੰਦੀਆਂ ਸਨ ਜਿਥੇ ਮਜ਼ਦੂਰ ਇਸਤਰੀਆਂ ਦੀ ਸਰੀਰਕ ਚਮੜੀ ਇਨ੍ਹਾਂ ਜ਼ਹਿਰੀਲੀਆਂ ਰਸਾਇਣਾਂ ਕਾਰਨ ਪੀਲੀ ਹੋਣ ਲੱਗ ਪਈ ‘ਤੇ  ਕੰਮ ਕਰਨਾ ਪਿਆ, ਜਿਸ ਕਰਕੇ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਲੱਗ ਪਈ ਅਤੇ ਇਹੋ ਜਿਹੀਆਂ ਖਰਾਬ ਚਮੜੀ ਵਾਲੀਆਂ ਇਸਤਰੀਆਂ ਨੂੰ “ਕੈਨਰੀ” ਦਾ ਨਾਂ ਦਿੱਤਾ ਗਿਆ ਸੀ। “ਇਸਤਰੀਆਂ ਦੀ ਘੱਟ ਤਾਕਤ ਤੇ ਵਿਸ਼ੇਸ਼ ਸਿਹਤ ਸੱਮਸਿਆਵਾਂ ਦਾ ਉਲਾਹਮਾਂ ਦੇਣ ਵਾਲੀ ਵਿਵਸਥਾ 1919- ਵਿਚ “ਦੀ ਸੈਕਸ ਡਿਸਕੁਐਲੀਫਿਕੇਸ਼ਨ ਕ਼ਾਨੂੰਨ” ਪਾਸ ਕਰਨਾ ਪਿਆ।  ਇਸ ਕ਼ਾਨੂੰਨ ਅੰਦਰ ਲਿੰਗ ਭੇਦ-ਭਾਵ ਦੇ ਕਾਰਨ ਇਸਤਰੀਆਂ ਨੂੰ ਨੌਕਰੀ ਤੋਂ ਬਾਹਰ ਕਰਨਾ ਗੈਰ ਕਾਨੂੰਨੀ  ਹੋਵੇਗਾ, ਪ੍ਰੰਤੂ ! ਠੀਕ ਉਸ ਸਮੇ ਹੀ ਮਰਦਾਂ ਨੇ ਇਸ ਕ਼ਾਨੂੰਨ ਜਾਂ ਨਿਯਮ ਤੋਂ ਆਪਣੇ ਆਪ ਨੂੰ ਬਚਾਉਣ ਲਈ,  “ਮਰਦ ਪ੍ਰਧਾਨ ਸੱਤਾ ਕੇਂਦਰਤ ਵਿਚਾਰਧਾਰਾ ਅਧੀਨ, “ਦੀ ਰੈਸਟੋਰੇਸ਼ਨ ਆਫ ਪਰੀ-ਵਾਰ ਪ੍ਰੈਕਟਿਸ ਐਕਟ 1919” ਨੂੰ ਪਾਸ ਕਰਵਾ ਲਿਆ।”

ਇਸ ਕ਼ਾਨੂੰਨ ਦੇ ਬਣਨ ਨਾਲ ਬਹੁਤ ਸਾਰੀਆਂ ਫੈਕਟਰੀਆਂ, ਕਾਰਖਾਨਿਆਂ ਅਤੇ ਹੋਰ ਥਾਵਾਂ ਤੇ ਮਿਹਨਤ-ਮਜ਼ਦੂਰੀ ਕਰਨ ਵਾਲਿਆਂ ਇਸਤਰੀਆਂ ਨੂੰ ਯੁੱਧ ਦੇ ਸਮੇ ਤੇ ਕੰਮ ਕਰਨ ਵਾਲੀਆਂ  ਥਾਵਾਂ ਨੂੰ ਛੱਡਣ ਲਈ ਮਜ਼ਬੂਰ ਕੀਤਾ ਗਿਆ, ਤਾਂ ਜੋ ਯੁੱਧ ਖ਼ਤਮ ਹੋਣ ਤੋਂ ਬਾਦ ਆਉਣ ਵਾਲੇ ਮਰਦ ਉਨ੍ਹਾਂ ਦੀ ਥਾਂਵਾਂ ਤੇ ਕੰਮਾਂ ਤੇ ਲਗ ਸਕਣ । ਇਹ ਇਸਤਰੀ ਵਰਗ ਨਾਲ ਇਕ ਵੱਡਾ ਖਿਲਵਾੜ ਕੀਤਾ ਗਿਆ, ਜੋ ਉਨ੍ਹਾਂ ਨਾਲ ਵਧੀਕੀ ਸੀ। ਇਸਤਰੀਆਂ ਨੂੰ ਉਹ ਕੰਮ ਮਰਦਾਂ ਨੂੰ ਦੇਣ ਕਰਕੇ ਫਿਰ ਰੁਜ਼ਗਾਰ ਤੋਂ ਹੱਥ ਧੋਣੇ ਪਏ  ਜਦ ਕਿ ਇਸਤਰੀਆਂ ਪਹਿਲੇ ਵਿਸ਼ਵ ਯੁੱਧ ਵਿਚ “ਬਟਾਲੀਅਨ ਆਫ ਡੈਥ” ਵਿਚ ਹਿੱਸਾ ਰਹੀਆਂ । ਉਨ੍ਹਾਂ ਉੱਪਰ ਹਮਲਾਵਰ ਤੇ ਹਿੰਸਕ ਜਿਹੀਆਂ ਹੋਣ ਦੇ ਵੀ ਦੋਸ਼ ਲਾ ਕੇ ਕੰਮਾਂ ਤੋਂ ਕੱਢਿਆ ਗਿਆ। ਪ੍ਰੰਤੂ ਦੂਸਰੇ ਵਿਸ਼ਵ ਯੁੱਧ ਵਿਚ ਉਨ੍ਹਾਂ ਦੀ ਕਾਰਖਾਨਿਆਂ ਤੇ ਫੈਕਟਰੀਆਂ ਵਿਚ ਫਿਰ ਇਸਤਰੀਆਂ ਦੇ ਕੰਮ ਕਰਨ ਦੀ ਜਰੂਰਤ ਪਈ ਤਾਂ ਦੂਜੇ ਵਿਸ਼ਵ ਯੁੱਧ ਵਿਚ ਅਮਰੀਕੀ ਸੈਨਾ ਨੂੰ ਇਕ ਥਾਂ ਤੋਂ ਦੂਸਰੀ ਥਾਂ ਤੇ ਲਿਆਉਣ ਤੇ ਜਾਣ ਲਈ  ‘27 ਇਸਤਰੀ ਪਾਇਲਟਾਂ’ ਨੂੰ ਭਰਤੀ ਕੀਤਾ ਗਿਆ  ਸੀ। ਸੋਵੀਅਤ ਰੂਸ ਵਿਚ ਵੀ ਚਾਰ ਲੱਖ ਤੋਂ ਵੱਧ ਇਸਤਰੀਆਂ ਨੂੰ “ਰੈਡ ਆਰਮੀ  ਗਰਲਜ” ਦੇ ਰੂਪ ‘ਚ ਸੈਨਾ ‘ਚ ਭਰਤੀ ਕੀਤਾ ਗਿਆ ਤਾਂ ਜੋ ਉਹ ਡਾਕਟਰ ਤੇ ਨਰਸਾਂ ਤੋਂ ਇਲਾਵਾ ਲੜਾਕੂ ਸੈਨਿਕਾਂ ਦੇ ਰੂਪ ਵਿਚ ਵੀ ਕੰਮ ਕਰ ਸਕਣ। ਇਹ ਸਮਾਂ ਹਰ ਤਰ੍ਹਾਂ ਦੇ ਕੰਮ  ਕਾਜ ਅੰਦਰ ਇਸਤਰੀ ਵਰਗ ਦੀ ਸ਼ਮੂਲੀਅਤ ਦਾ ਤੇਜੀ ਨਾਲ ਫੈਲਣਾ ਸੀ।

ਦੂਸਰੇ ਵਿਸ਼ਵ ਯੁੱਧ ਵਿਚ ਲੱਗ-ਭੱਗ 60 ਲੱਖ ਇਸਤਰੀਆਂ ਨੇ ਉਹ ਸਾਰੀਆਂ ਹੀ ਭੂਮਿਕਾਵਾਂ ਸੁਚੱਜੇ ਢੰਗ ਨਾਲ ਨਿਭਾਈਆਂ  ਜਿਹਨਾਂ ‘ਤੇ ਸਿਰਫ ਮਰਦ ਕਬਜਾ ਜਮਾਈ ਬੈਠੇ ਸਨ। ਪ੍ਰੰਤੂ! ਦੂਸਰਾ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ ਇਸਤਰੀਆਂ  ਉੱਪਰ ਫਿਰ ਦਬਾਉ ਪਾਇਆ ਗਿਆ, ਕਿ ਉਹ ਆਪਣੀਆਂ ਨੌਕਰੀਆਂ (ਪਦਵੀਆਂ) ਫੌਜ ਵਿਚੋਂ ਵਾਪਸ ਆਏ  ਫੌਜੀਆਂ/ਮਰਦਾਂ ਲਈ ਛੱਡ ਦੇਣ। ਉਹਨਾਂ ਉੱਪਰ ਇਹ ਦਬਾਉ ਬਰਕਰਾਰ ਰਿਹਾ ਤੇ ਇਸਤਰੀਆਂ ਨੂੰ ਉਹ ਨੌਕਰੀਆਂ  ਤੋਂ ਛਾਂਟੀ ਜਾਂ ਛੱਡਣ ਲਈ ਮਜ਼ਬੂਰ ਕੀਤਾ ਗਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੱਗ-ਭੱਗ ਤਿੰਨ -ਚੌਥਾਈ ਤੋਂ ਜਿਆਦਾ ਇਸਤਰੀਆਂ ਨੂੰ ਆਪਣਾ ਰੁਜਗਾਰ ਛੱਡਣ ਲਈ ਮਜਬੂਰ ਹੋਣਾ ਪਿਆ।

ਭਾਰਤ ਵਿਚ ਨੋਟ ਬੰਦੀ ਦੇ ਬਾਅਦ ਬੇ-ਰੁਜਗਾਰੀ ‘ਚ ਬੇ-ਪਨਾਹ ਵਾਧਾ ਹੋਇਆ ਤਾਂ! ਇਸਤਰੀਆਂ  ਨੂੰ ਕੰਮ ਦੇ ਸਥਾਨ ਤੋਂ ਕੱਢ  ਦਿੱਤਾ ਗਿਆ । ਇਹ ਕੋਈ ਪਹਿਲੀ ਵਾਰ ਨਹੀਂ ਹੈ! ਜਦੋਂ ਵੀ ਦੇਸ਼ ਵਿਚ ਬੇ-ਰੁਜਗਾਰੀ ਵਧਦੀ ਹੈ ਤਾਂ! ਕੰਮ ਦੇ ਸਥਾਨ ਤੇ ਛਾਂਟੀ  ਦਾ ਕੁਹਾੜਾ ਸਭ ਤੋਂ ਪਹਿਲਾਂ ਇਸਤਰੀਆਂ ਤੇ ਹੀ ਪੈਂਦਾ ਹੈ। ਇਹ ਨੋਟ ਬੰਦੀ ਸਮੇਂ ਵੀ ਹੋਇਆ ਅਤੇ ਨੋਟ ਬੰਦੀ ਬਾਅਦ ਵੀ! ਉਨ੍ਹਾਂ ਪਰਿਵਾਰਾਂ ਦੀ ਫੀਸਦ ਗਿਣਤੀ ਜਿਨ੍ਹਾਂ ਵਿਚ ਪ੍ਰੀਵਾਰਾਂ ਦੇ ਦੋ ਜਾਂ ਦੋ ਤੋਂ ਵੱਧ ਮੈਂਬਰ ਕੰਮ ਕਰਦੇ ਸਨ ਦੀ ਹਿੱਸੇਦਾਰੀ 34.8 ਫੀਸਦ ਤੋਂ ਘਟ ਕੇ 31.8 ਫੀਸਦ ਤੱਕ ਹੀ ਰਹਿ ਗਈ ਹੈ, ਜੋ ਕਿੰਨੀ ਹੈਰਾਨੀਜਨਕ ਗੱਲ ਹੈ। ਇਹ ਵੀ ਬਹੁਤ ਹੀ ਅਫਸੋਸ ਜਨਕ ਹੈ ! ਕਿ ਸਾਡੀਆਂ ਸਰਕਾਰਾਂ ਵੀ ਇਸਤਰੀਆਂ ਨੂੰ ਸਿਰਫ ਸਿਹਨਤ ਮਜ਼ਦੂਰੀ ਜਾਂ ਦਿਹਾੜੀ ਕਰਨ ਵਾਲੀਆਂ ਮਸ਼ੀਨਾਂ ਹੀ ਸਮਝਦੀਆਂ ਹਨ! ਜਿਥੇ ਉਹਨਾਂ ਨੂੰ ਮਰਦ ਨਾਲੋਂ ਤਨਖਾਹ ਜਾਂ ਦਿਹਾੜੀ ਵੀ ਘਟ ਦਿੱਤੀ ਜਾਂਦੀ ਹੈ ਅਤੇ ਸਮਾਂ ਆਉਣ ਦੇ ਮਰਦ ਤੋਂ  ਪਹਿਲਾਂ ਹੀ ਕੰਮ ਤੋਂ ਛਾਂਟੀ ਕਰ ਦਿੱਤੀ ਜਾਂਦੀ ਹੈ । 21ਵੀ ਸਦੀ ਵਿਚ ਵੀ ਇਹ ਸ਼ੋਸ਼ਣ ਇਸਤਰੀਆਂ ਨਾਲ ਹੋ ਰਿਹਾ ਹੈ ਤੇ ਇਸ ਤੋਂ ਪਹਿਲਾਂ ਵੀ ਸੀ। ਅੱਜ! ਵੀ ਲਿੰਗਕ ਵਿਤਕਰੇ ਦਾ ਸਭ ਤੋਂ ਵੱਧ ਸ਼ਿਕਾਰ ਇਸਤਰੀ ਵਰਗ ਹੀ ਹੋ ਰਿਹਾ ਹੈ।

ਦੇਸ਼ ਅੰਦਰ ਕਮਾਈ ਦੇ ਸਾਧਨਾ ਵਿਚ ਇਸਤਰੀਆਂ ਦੀ ਭਾਗੀਦਾਰੀ ਸਿਰਫ 18 ਫੀਸਦ ਹੀ ਹੈ। “ਗਲੋਬਲ ਜੈਂਡਰ ਇਨਕੁਆਲਿਟੀ” ਦੀ ਰਿਪੋਰਟ ਮੁਤਾਬਿਕ ਭਾਰਤ ਦੀ ਕਿਰਤ ਆਮਦਨ ਵਿਚ ਮਰਦ ਦੀ ਹਿੱਸੇਦਾਰੀ  82 ਫੀਸਦ ਹੈ ਜਦ ਕਿ ਪਿਛਲੇ 15 ਸਾਲਾਂ ਤੋਂ  ਇਸਤਰੀ ਦੀ ਕੰਮ ਕਰਨ ਦੇ ਸਥਾਨ ‘ਤੇ ਵਰਕ ਫੋਰਸ (ਗਿਣਤੀ) ਵੀ ਘਟੀ ਹੈ ਤੇ ਉਨ੍ਹਾਂ ਦੀ ਕਮਾਈ  ‘ਚ 12000 ਰੁਪਏ ਹਰ ਮਹੀਨੇ ਦੀ ਆਮਦਨ ਵੀ ਘਟੀ ਹੈ । “ਲੇਟੈਸਟ ਮਾਨਸਟਰ ਸੈਲਰੀ ਇੰਡੈਕਸ-2020”  ਦੇ ਅਨੁਸਾਰ ਭਾਰਤ ‘ਚ ਮਰਦਾਂ ਦੇ ਮੁਕਾਬਲੇ ਇਸਤਰੀਆਂ ਨੂੰ 19 ਫੀਸਦ ਤਨਖਾਹ ਘੱਟ ਮਿਲਦੀ ਹੈ।”

ਕੋਵਿਡ-19 ਦੇ ਕਾਰਨ ਬਿਮਾਰੀ, ਅਰਥ ਵਿਵਸਥਾ ਅਤੇ ਬੇਰੁਜਗਾਰੀ ਨਾਲ ਫੈਲੀ  ਉੱਦਾਸੀਨਤਾ, ਇੱਕਲਾਪਨ ਆਦਿ ਅਜਿਹੀਆਂ ਚੁਣੌਤੀਆਂ ਦਾ ਸਭ ਤੋਂ ਵੱਧ ਸ਼ਿਕਾਰ ਕਿਰਤੀ ਇਸਤਰੀਆਂ ਹੀ ਹੋਈਆਂ ਹਨ । ਬੇਰੁਜਗਾਰੀ ਤੇ ਕਰਜੇ ਦੇ ਬੋਝ ਹੇਠ ਤਿੰਨਾ ਸਾਲਾ ਅੰਦਰ 50 ਹਾਜ਼ਰ ਤੋਂ ਵੱਧ ਲੋਕਾਂ ਨੇ ਆਤਮਹਤਿੱਆਵਾਂ ਕੀਤੀਆਂ ਹਨ (ਐਨ.ਸੀ.ਬੀ. ਕੇਂਦਰੀ ਰਾਜ ਮੰਤਰੀ) “ਸੀ.ਐਮ. ਆਈ.ਈ.” ਦੀ ਰਿਪੋਰਟ ਅਨੁਸਾਰ  ਇਕ ਸਤੰਬਰ, 2021 ਤੋਂ 31 ਦਸੰਬਰ 2021 ਤੱਕ ਬੇਰੁਜਗਾਰੀ ਦੀ ਦਰ 7.91 ਫੀਸਦ ਰਹੀ ।ਇਕ ਤਿਹਾਈ ਤੋਂ ਵੱਧ ਇਸਤਰੀਆਂ ਇਸ ਬੇ-ਰੁਜਗਾਰੀ ਦਾ ਸ਼ਿਕਾਰ ਹੋਈਆਂ। ‘ਆਈ.ਐਲ.ਓ’ ਦੀ ਰਿਪੋਰਟ ਮੁਤਾਬਿਕ  ਕੋਵਿਡ-19 ਦੌਰਾਨ ਪੈਦਾ ਹੋਈ ਬੇ-ਰੁਜਗਾਰੀ ਦੀ ਮਾਰ ਮਰਦਾਂ ਦੇ ਮੁਕਾਬਲੇ ਇਸਤਰੀਆਂ ਉਪੱਰ ਇਸ ਦਾ ਵੱਧ ਅਸਰ ਹੋਇਆ ਹੈ। ਰੁਜ਼ਗਾਰ ਖੁਸਣ ਕਾਰਨ ਸਭ ਤੋਂ ਵੱਧ ਸੰਕਟ ਦਾ ਸ਼ਿਕਾਰ ਇਸਤਰੀ ਵਰਗ ਹੀ ਹੋਇਆ ਹੈ। ਨਤੀਜਾ ਇਹ ਨਿਕਲਿਆ ਕਿ ਮਿਹਨਤ ਮਜ਼ਦੂਰੀ ਕਰ ਕੇ ਘਰ ਚਲਾਉਣ ਵਾਲੀਆਂ ਕੰਮ ਕਾਜੀ ਇਸਤਰੀਆਂ ਦੀ ਆਰਥਿਕ ਦਸ਼ਾ ਵਿਗੜਨ ਕਾਰਨ ਉਹ ਹਾਸ਼ੀਏ ਤੇ ਚਲੀਆਂ ਗਈਆਂ । ਇਸੇ ਰਿਪੋਰਟ ਮੁਤਾਬਿਕ ਸਾਲ 2019 ਦੇ  ਮੁਕਾਬਲੇ 2021 ‘ਚ ਮਰਦ ਕਿਰਤੀਆਂ ਦੇ ਮੁਕਾਬਲੇ ਇਸਤਰੀ ਕਿਰਤ ਸ਼ਕਤੀ ਲੱਗ-ਭੱਗ ਇਕ ਕਰੋੜ 30 ਲੱਖ ਇਸਤਰੀਆਂ ਮੁੜ ਰੁਜਗਾਰ ਪ੍ਰਾਪਤ ਨਹੀਂ ਕਰ ਸਕੀਆਂ ਹਨ ਅਤੇ 4.2 ਫੀਸਦ ਦਾ ਰੁਜਗਾਰ ਖੁਸ ਗਿਆ ਹੈ।ਇਹ ਕਿੱਡੀ ਵੱਡੀ ਤਰਾਸਦੀ  ਹੈ ਕਿ ਰੁਜਗਾਰ ਖੁਸ ਜਾਣ ਤੇ ਭੁੱਖੇ ਮਰਨ ਲਈ ਮਜ਼ਬੂਰ ਹੋ ਜਾਣਾ!

ਪਿੱਛਲੇ ਸਾਲ (2021) ਦੁਨੀਆਂ ਦੀ ਕੁੱਲ ਕ੍ਰਿਆਸ਼ੀਲ ਇਸਤਰੀ ਕਿਰਤ ਸ਼ਕਤੀ ਵਿਚੋਂ 43 ਫੀਸਦ ਨੂੰ ਹੀ ਰੁਜਗਾਰ ਮਿਲ ਸਕਿਆ ਸੀ । ਜਦ ਕਿ ਇਸ ਦੇ ਸਨਮਾਨ ਉਮਰ ਵਰਗ ਦੇ 69 ਫ਼ੀਸਦ ਮਰਦ ਕਿਰਤੀ ਰੁਜਗਾਰ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ । ਬਰਾਬਰ ਕੰਮ ਵਿਚ ਬਰਾਬਰ ਹਿੱਸਾ ਪਾਉਣ ਲਈ ਮਰਦ ਤੇ ਇਸਤਰੀ ਕਿਰਤ ਸ਼ਕਤੀ ਵਿਚਕਾਰ ਕਿੰਨ੍ਹਾ ਲਿੰਗਕ ਵਿਤਕਰਾ ਹੈ? ਜਦਕਿ “ਸੰਯੁਕਤ ਰਾਸ਼ਟਰ” ਨੇ 2030 ਤੱਕ ਸਾਰੇ ਹੀ ਖੇਤਰਾਂ ਵਿਚ ਲਿੰਗਕ ਅਸਮਾਨਤਾ ਨੂੰ ਦੂਰ ਕਰਨ ਦਾ ਟੀਚਾ ਨੀਯਤ ਕੀਤਾ ਹੋਇਆ ਹੈ। ਪਰ! ਮੌਜੂਦਾ ਸਮੇ ਤੇ ਜੋ ਸਥਿਤੀ ਹੈ ਉਸ ਤੋਂ ਇਹ ਅਨੁਭਵ ਹੁੰਦਾ ਹੈ ਕਿ ਮਿੱਥੇ ਸਮੇ ਤਕ ਅਸੀਂ ਲਿੰਗਕ ਸਮਾਨਤਾ ਨਹੀਂ ਪ੍ਰਾਪਤ ਕਰ ਸਕਾਗੇ! ਇਸਤਰੀ ਵਰਗ ਨਾਲ  ਕੋਵਿਡ-19  ਮਹਾਮਾਰੀ ਤੋਂ ਪਹਿਲਾਂ ਵੀ ਲਿੰਗਕ ਵਿਤਕਰਾ ਸੀ। ਕੰਮ ਕਰਨ ਦੇ ਘੰਟੇ, ਰੁਜਗਾਰ ਪ੍ਰਾਪਤੀ, ਘਰਾਂ ਦੇ ਕੰਮ-ਕਾਰ ਕਰਕੇ ਰੁਜ਼ਗਾਰ ਤੇ ਜਾਣਾ, ਮਰਦਾਂ ਤੋਂ ਬਾਅਦ ਕੰਮ ਤੇ ਰੱਖਣਾ, ਸਭ ਤੋਂ ਪਹਿਲਾਂ ਛਾਂਟੀ ਦਾ ਕੁਹਾੜਾ ਚਲਣਾ, ਆਦਿ ਅਜਿਹੀਆਂ  ਵਿਵਸਥਾਵਾਂ  ਵਿਚੋਂ ਲੰਘਣਾ ਪੈਂਦਾ ਸੀ। ਪਰ! ਇਸ ਮਹਾਂਮਾਰੀ ਦੁਰਾਨ ਅਤੇ ਹੁਣ ਵੀ ਇਸਤਰੀ ਕਾਮਂੇ ਨੂੰ ਦੋਹਰੀ ਮਾਰ ਪਈ ਹੈ ? ਸਮਾਜ ਵੀ ਤੇ ਹਾਕਮ ਵੀ ਸਭ ਚੁੱਪ ਹਨ?

ਦੇਸ਼ ਅੰਦਰ ਪ੍ਰਤੀ ਵਿਅਕਤੀ ਸਲਾਨਾ ਆਮਦਨ 2,04,200 ਰੁਪਏ ਹੈ । ਉੱਪਰਲੀ ਆਮਦਨ ਵਾਲੇ 10 ਫ਼ੀਸਦ ਲੋਕਾਂ ਦੀ ਆਮਦਨ 11,67,000 ਰੁਪਏ  ਤੇ ਹੇਠਲੇ 50 ਫ਼ੀਸਦ ਵਸੋਂ ਦੀ ਆਮਦਨ  ਸਿਰਫ 53,610 ਰੁਪਏ ਹੀ ਹੈ। ਜੋ ਉੱਪਰਲੇ ਵਰਗ ਨਾਲੋਂ 20 ਗੁਣਾ ਘੱਟ ਹੈ । ਇਸ ਕਾਣੀ ਵੰਡ ਅੰਦਰ ਸਮਾਜਿਕ-ਆਰਥਿਕ ਵਾਂਝੇ ਰਾਜਸੀ ਪ੍ਰਬੰਧ ਅੰਦਰ ਆਮਦਨ  ਨਾ-ਬਰਾਬਰੀਆਂ ਦੇ ਸਿੱਟੇ ਵਜੋਂ ਆਰਥਿਕ ਅਸਮਾਨਤਾ ਕਾਰਨ ਕਾਮਾਂ ਇਸਤਰੀਆਂ ਦੀ ਆਮਦਨ ਘੱਟਣ  ਕਾਰਨ ਹੁਣ ਉਨ੍ਹਾਂ  ਨੂੰ ਆਪਣੀਆਂ  ਮੁਢਲੀਆਂ ਜੀਵਨ ਲੋੜਾਂ ਵੀ ਪੂਰੀਆਂ ਕਰਨੀਆਂ ਮੁਸ਼ਕਿਲ ਹੋ ਗਈਆਂ ਹਨ।  ਸਿਹਤ ਸਹੂਲਤਾਂ, ਬੱਚਿਆਂ ਦੀ ਸਿਖਿਆ ਤਾਂ ਦੂਰ ਦੀ ਗੱਲ ਹੈ, ਹੁਣ ਢੰਗ ਦੀ ਰੋਟੀ ਵੀ ਪੂਰੀ  ਕਰਨੀ ਮੁਸ਼ਕਿਲ ਹੋ ਰਹੀ ਹੈ। ਇਸਤਰੀ ਵਰਗ ਨੂੰ ਆਪਣੀ ਮੁਕਤੀ ਲਈ, ‘ਇਸ ਗਰੀਬੀ-ਅਮੀਰੀ ਦੇ ਪਾੜੇ ਨੂੰ ਦੂਰ ਕਰਨ ਲਈ ਦੇਸ਼ ਦੀ ਕਿਰਤੀ ਜਮਾਤ ਨਾਲ ਮਿਲ ਕੇ ਸਮਾਜਿਕ ਪ੍ਰੀਵਰਤਨ ਲਈ ਵਿਚਾਰਧਾਰਕ ਸਿਆਸੀ ਸੰਘਰਸ਼ ਕਰਨੇ ਪੈਣਗੇ। ਤਾਂ ਹੀ ਉਹ ਇਨ੍ਹਾਂ  ਦੁਸ਼ਵਾਰੀਆਂ ਤੋਂ ਛੁਟਕਾਰਾ ਪਾ ਸਕਦੀ ਹੈ।

91-98725-44738        ਰਾਜਿੰਦਰ ਕੌਰ ਚੋਹਕਾ

001-403-285-4208

EMail: [email protected] 

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की