ਖੁਸ਼ਬੂ ਪੰਜਾਬ ਦੀ

Latest news
ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया

“ਇਟਲੀ ਵਿੱਚ ਆਰਜੀ ਤੌਰ ਤੇ ਬਣੇ ਘਰ ਨੂੰ ਲੱਗੀ ਅੱਗ ਕਾਰਨ ਝੁਲਸ ਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਦੂਜਾ ਸਾਥੀ ਹੋਇਆ ਜ਼ਖ਼ਮੀ”

    *ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ*
ਰੋਮ ਇਟਲੀ ((ਗੁਰਸ਼ਰਨ ਸਿੰਘ ਸੋਨੀ)””ਬੀਤੇ ਦਿਨ ਇਟਲੀ ਦੇ ਜਿ਼ਲ੍ਹਾ ਲਾਤੀਨਾ ਸ਼ਹਿਰ ਸਨ ਫਲੀਚੇ ਦੇ ਖੇਤੀ ਇਲਾਕੇ ਵਿਖੇ ਰਹਿਣ ਵਸੇਰਾ ਕਰ ਰਹੇ ਪੰਜਾਬੀ ਮਜ਼ਦੂਰ ਦੀ ਆਰਜ਼ੀ ਤੌਰ ਤੇ ਬਣੇ ਘਰ ਨੂੰ ਅੱਗ ਲੱਗ ਜਾਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਦੋ ਪੰਜਾਬੀ ਨੌਜਵਾਨ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਉਪੰਰਤ ਘਰ ਆਕੇ ਰੋਟੀ ਬਣਾਉਣ ਲੱਗੇ ਤਾਂ ਉਹਨਾਂ ਦੇ ਘਰ ਵਿੱਚ ਠੰਡ ਤੋਂ ਬਚਣ ਲਈ ਕਮਰੇ ਨੂੰ ਨਿੱਘਾ ਕਰਨ ਲਈ ਲੱਗੇ ਹੀਟਰ ਨੇ ਕਮਰੇ ਨੂੰ ਅੱਗ ਲੱਗ ਗਈ ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਤੇ ਦੂਜੇ ਦੇ ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੱਛਮਣ ਦਾਸ ਲਾਡੀ (40)ਵਾਸੀ ਲੱਧੇਵਾਲੀ(ਜਲੰਧਰ)ਜਿਹੜਾ ਕਿ ਕਰੀਬ 15-16 ਸਾਲ ਪਹਿਲਾਂ ਭੱਵਿਖ ਬਿਹਤਰ ਬਣਾਉਣ ਉਧਾਰੇ ਪੈਸੇ ਫੜ੍ਹ ਇਟਲੀ ਆਇਆ ਸੀ ਤੇ ਇਟਲੀ ਆਪਣੇ ਪਰਿਵਾਰ ਤੋਂ ਪੇਪਰ ਨਾ ਬਣਨ ਕਾਰਨ 14 ਸਾਲ ਦੂਰ ਰਿਹਾ ਤੇ 14 ਸਾਲਾਂ ਬਾਅਦ ਘਰ ਬਹੁੜਿਆ ਸੀ ।ਲੱਛਮਣ ਦਾਸ ਇਟਲੀ ਵਿੱਚ ਖੇਤੀ-ਬਾੜੀ ਦਾ ਕੰਮ ਕਰਦਾ ਸੀ ਤੇ ਆਪਣੇ ਕੰਮ ਦੇ ਇਟਾਲੀਅਨ ਮਾਲਕ ਦੇ ਘਰ ਦਾ ਬਾਹਰ ਇੱਕ ਕੰਮ ਚਲਾਊ ਚੱਕਵੇਂ ਕਮਰੇ ਵਿੱਚ ਜਿੰਦਗੀ ਦੇ ਦਰਦ ਹੰਢਾਅ ਰਿਹਾ ਸੀ। ਕਲ੍ਹ ਸ਼ਾਮ 6 ਵਜੇ ਤੋਂ ਬਆਦ ਜਦੋਂ ਲੱਛਮਣ ਦਾਸ ਤੇ ਉਸ ਦਾ ਸਾਥੀ ਕੰਮ ਤੋਂ ਘਰ ਆਕੇ ਆਪਣੇ ਲਈ ਰੋਟੀ ਤਿਆਰ ਕਰਨ ਲੱਗੇ ਤੇ ਆਪਣੇ ਸੌਣ ਵਾਲੇ  ਪਲਾਸਟਿਕ ਦੇ ਬਣੇ ਕਮਰੇ ਨੂੰ ਨਿੱਘਾ ਕਰਨ ਲਈ ਹੀਟਰ ਚਲਾ ਆਏ ਤੇ ਖੁਦ ਰਸੋਈ ਵਿੱਚ ਖਾਣਾ ਬਣਾਉਣ ਲੱਗੇ।ਇਸ ਦੌਰਾਨ ਹੀ ਹੀਟਰ ਦਾ ਸੇਕ ਇੰਨਾ ਹੋ ਗਿਆ ਕਿ ਕਮਰੇ ਵਿੱਚ ਅੱਗ ਲੱਗ ਗਈ ਤੇ ਜਦੋਂ ਖਾਣਾ ਤਿਆਰ ਕਰ ਲੱਛਮਣ ਦਾਸ ਆਪਣੇ ਕਮਰੇ ਅੰਦਰ ਗਿਆ ਤਾਂ ਅੱਗ ਦੀਆਂ ਤੇਜ ਲਪਟਾਂ ਨਾਲ ਕਮਰੇ ਅੰਦਰ ਭਾਂਬੜ ਮਚੇ ਹੋਏ ਸਨ ।ਇਹ ਦੇਖ ਕਾਲ ਦਾ ਘੇਰਿਆ ਲੱਛਮਣ ਦਾਸ ਆਪਣੇ ਪੇਪਰ ਤੇ ਹੋਰ ਜ਼ਰੂਰੀ ਸਮਾਨ ਅੱਗ ਤੋਂ ਬਚਾਉਣ ਲਈ ਕਮਰੇ ਅੰਦਰ ਜਾ ਵੜਿਆ ਤੇ ਜਦੋਂ ਕਮਰੇ ਵਿੱਚ ਗਿਆ ਤਾਂ ਅਚਾਨਕ ਕਮਰੇ ਦੀ ਛੱਤ ਉਸ ਦੇ ਉਪੱਰ ਆ ਡਿੱਗੀ ਜਿਸ ਦੇ ਥੱਲਿਓ ਨਿਕਲਣ ਲਈ ਉਸ ਨੇ ਆਪਣੇ ਆਖਰੀ ਸਾਹਾਂ ਤੱਕ ਕੋਸਿ਼ਸ ਕੀਤੀ ਪਰ ਅਫਸੋਸ ਅੱਗ ਦੀਆਂ ਤੇਜ ਲਿਪਟਾਂ ਨੇ ਉਸ ਦੇ ਸਰੀਰ ਦੇ ਕੁਝ ਪਲਾਂ ਵਿੱਚ ਹੀ ਕੋਲੇ ਬਣਾ ਦਿੱਤੇ।ਮ੍ਰਿਤਕ ਲੱਛਮਣ ਦਾਸ ਦੇ ਦੂਜੇ ਸਾਥੀ ਨੇ ਉਸ ਨੂੰ ਅੱਗ ਵਿੱਚੋ ਬਾਹਰ ਕੱਢਣ ਦੀ ਬਹੁਤ ਕੋਸਿ਼ਸ ਕੀਤੀ ਇਸ ਜੱਦੋ-ਜਹਿਦ ਵਿੱਚ ਉਹ ਵੀ ਗੰਭੀਰ ਜਖ਼ਮੀ ਹੋ ਗਿਆ ਪਰ ਉਸ ਦੀ ਕੋਈ ਪੇਸ਼ ਨਾ ਚੱਲ ਸਕੀ ।ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਘਟਨਾ ਸਥਲ ਉਪੱਰ ਪਹੁੰਚ ਗਈ ਸੀ ਜਿਹੜੀ ਕਿ ਘਟਨਾ ਦੇ ਕਾਰਣਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।ਮ੍ਰਿਤਕ ਲੱਛਮਣ ਦਾਸ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਇੱਕ 3 ਸਾਲ ਦੀ ਧੀ ਨੂੰ ਰੌਂਦੇ ਛੱਡ ਗਿਆ ਜਦੋਂ ਕਿ ਉਸ ਦੇ ਮਾਪੇ ਪਹਿਲਾਂ ਹੀ ਸਵਰਗ ਸਿਧਾਰ ਚੁੱਕੇ ਹਨ,ਇਸ ਖ਼ਬਰ ਤੋਂ ਬਾਅਦ ਇਟਲੀ ਜੀ ਰਹਿਣ ਵਸੇਰਾ ਕਰ ਰਹੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

 

Loading

Scroll to Top