‘ਇਟਲੀ ਵਿੱਚ ਫਰਜ਼ੀ ਠੱਗ ਏਜੰਟਾਂ ਤੋਂ ਖਰੀਦੇ ਫਰਜ਼ੀ ਪੇਪਰ ਬਣ ਰਹੇ ਹਨ ਪ੍ਰਵਾਸੀਆਂ ਦੀ ਮੁਸ਼ਕਲ ਦਾ ਕਾਰਨ’

*ਇਮੀਗ੍ਰੇਸ਼ਨ ਵਿਭਾਗ ਨੂੰ ਪੱਕੇ ਹੋਣ ਲਈ ਘਰਾਂ ਦੇ ਫਰਜ਼ੀ ਪੇਪਰ ਦੇਣ ਵਾਲੇ ਲੋਕ ਫਸੇ ਕਾਸੂਤੇ*
ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)””ਵਿਦੇਸ਼ਾਂ ਵਿੱਚ ਗੈਰ-ਕਾਨੂੰਨੀ ਜਿੰਦਗੀ ਜਿਊਣ ਲਈ ਪ੍ਰਵਾਸੀ ਭਾਰਤੀਆਂ ਦਾ ਉਚੇਚਾ ਜਿ਼ਕਰ ਅਕਸਰ ਹੁੰਦਾ ਹੈ ਤੇ ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਗੈਰ-ਕਾਨੂੰਨੀ ਪ੍ਰਵਾਸੀ ਰਹਿਣ ਬਸੇਰਾ ਨਹੀਂ ਕਰਦੇ।ਇਟਲੀ ਵੀ ਅਜਿਹਾ ਯੂਰਪੀਅਨ ਦੇਸ਼ ਹੈ ਜਿੱਥੇ ਕਾਨੂੰਨੀ ਢਾਂਚਾ ਲਚਕੀਲਾ ਹੋਣ ਕਾਰਨ ਇੱਥੇ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੋਣਾ ਆਮ ਗੱਲ ਹੈ ਪਰ ਇਟਲੀ ਸਰਕਾਰ ਦੇਸ਼ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਤੌਰ ਤੇ ਰਹਿਣ ਲਈ ਕਈ ਵਾਰ ਇਮੀਗ੍ਰੇਸ਼ਨ ਖੋਲ ਚੁੱਕੀ ਹੈ ਜਿਸ ਦੁਆਰਾਂ ਲੱਖਾਂ ਪ੍ਰਵਾਸੀ ਇਟਲੀ ਦੇ ਕਾਨੂੰਨੀ ਢੰਗ ਨਾਲ ਬਾਸਿੰਦੇ ਬਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਪਰ ਮੁਸੀਬਤ ਉਹਨਾਂ ਲੋਕਾਂ ਲਈ ਬਣ ਰਹੀ ਹੈ ਜਿਹੜੇ ਕਿ ਜਦੋ ਇਮੀਗ੍ਰੇਸ਼ਨ ਖੁੱਲ ਦੀ ਹੈ ਤਾਂ ਫਰਜ਼ੀ ਪੇਪਰਾਂ ਦੁਆਰਾ ਇਟਲੀ ਵਿੱਚ ਪੱਕਾ ਹੋਣ ਲਈ ਸਰਕਾਰ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਆਪਣੇ ਪੈਰਾਂ ਉਪੱਰ ਹੀ ਕੁਹਾੜੀ ਮਾਰਨ ਵਿੱਚ ਕੋਈ ਕਸਰ ਨਹੀਂ ਛੱਡਦੇ।ਇਟਲੀ ਸਰਕਾਰ ਨੇ ਜਦੋਂ -ਜਦੋਂ ਵੀ ਇਟਲੀ ਵਿੱਚ ਓਪਨ ਇਮੀਗ੍ਰੇਸ਼ਨ ਖੋਲੀ ਹੈ ਤਾਂ ਕੁਝ ਸੁਆਰਥੀ ਏਜੰਟ ਜਿਹੜੇ ਕਿ ਮਜ਼ਬੂਰ ਤੇ ਲਾਚਾਰ ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਪੱਕਾ ਕਰਨ ਦੇ ਇੱਕ ਪਾਸੇ ਹਜ਼ਾਰਾ ਯੂਰੋ ਵੀ ਲੈਂਦੇ ਹਨ ਤੇ ਦੂਜੇ ਪਾਸੇ ਉਹਨਾਂ ਨੂੰ ਪੱਕੇ ਹੋਣ ਲਈ ਲੋੜੀਂਦੇ ਫਰਜ਼ੀ ਪੇਪਰ ਬਣਾ ਕੇ ਦੇ ਦਿੰਦੇ ਹਨ।ਜਦੋਂ ਸਰਕਾਰ ਬਿਨੈਕਰਤਾ ਦੇ ਕੇਸ ਦੀ ਜਾਂਚ ਕਰਦੀ ਹੈ ਤਾਂ ਉਸ ਦੇ ਬਹੁਤੇ ਪੇਪਰ ਫਰਜ਼ੀ ਹੋਣ ਕਾਰਨ ਉਹ ਕਾਨੂੰਨੀ ਸਿਕੰਜੇ ਵਿੱਚ ਬੁਰੀ ਤਰ੍ਹਾਂ ਫਸ ਜਾਂਦਾ ਹੈ।ਅਜਿਹਾ ਹੀ ਕੁਝ ਮਾਹੌਲ ਇਟਲੀ ਦੇ ਲਾਸੀਓ ਸੂਬੇ ਵਿੱਚ ਅੱਜ-ਕਲ੍ਹ ਬਣਿਆ ਹੋਇਆ ਹੈ ਜਿੱਥੇ ਬਿਨ੍ਹਾਂ ਪੇਪਰਾਂ ਦੇ ਪ੍ਰਵਾਸੀਆਂ ਖਾਸ ਕਰ ਭਾਰਤੀਆਂ ਨੇ ਸੰਨ 2020 ਵਿੱਚ ਖੁੱਲੀ ਇਮੀਗ੍ਰੇਸ਼ਨ ਵਿੱਚ ਪੇਪਰ ਭਰੇ ਹੋਏ ਸਨ ਤੇ ਜਦੋਂ ਉਹਨਾਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਲੋੜੀਂਦੇ ਪੇਪਰ ਮੰਗੇ ਤਾਂ ਏਜੰਟਨੁਮਾਂ ਲੋਕਾਂ ਨੇ ਉਹਨਾਂ ਤੋਂ ਸੈਂਕੜੇ ਯੂਰੋ ਲੈ ਫਰਜੀ ਪੇਪਰ ਤਿਆਰ ਕਰਕੇ ਦੇ ਦਿੱਤੇ ਜਿਸ ਕਾਰਨ ਇਹਨਾਂ ਵਿਚਾਰਿਆਂ ਲਈ ਹੁਣ ਵੱਡੀ ਮੁਸੀਬਣ ਬਣ ਆਈ ਹੈ।ਸੂਬੇ ਵਿੱਚ ਸੈਂਕੜੇ ਅਜਿਹੇ ਪ੍ਰਵਾਸੀ ਹੋਣ ਦਾ ਸੰਕਾ ਹੈ ਜਿਹਨਾਂ ਨੇ ਅਣਜਾਣਪੁਣੇ ਵਿੱਚ ਹੀ ਆਪਣਾ ਕੇਸ ਫਰਜੀ ਪੇਪਰਾਂ ਨਾਲ ਖਰਾਬ ਕਰ ਲਿਆ ਹੈ ਤੇ ਜਦੋਂ ਤੱਕ ਇਮੀਗ੍ਰੇਸ਼ਨ ਵਿਭਾਗ ਇਹਨਾਂ ਨੂੰ ਹਰੀ ਝੰਡੀ ਨਹੀਂ ਦਿੰਦਾਂ ਉਦੋਂ ਤੱਕ ਇਹਨਾਂ ਵਿਚਾਰਿਆਂ ਉਪੱਰ ਕਾਨੂੰਨ ਦੀ ਤਲਵਾਰ ਲਟਕਦੀ ਹੀ ਰਹੇਗੀ।ਇਹ ਉਹ ਪ੍ਰਵਾਸੀ ਭਾਰਤੀ ਹਨ ਜਿਹੜੇ ਕਿ ਲੱਖਾਂ ਰੁਪੲੈ ਕਰਜਾਂ ਚੁੱਕ ਇਟਲੀ ਘਰ ਦੀ ਗਰੀਬੀ ਦੂਰ ਕਰਨ ਆਏ ਹੋਏ ਹਨ ਪਰ ਅਫਸੋਸ ਬਿਨ੍ਹਾਂ ਪੇਪਰਾਂ ਦੇ ਇਹਨਾਂ ਦੀ ਹੱਢ ਭੰਨਵੀਂ ਮਿਹਨਤ ਦਾ ਪੂਰਾ ਮੁੱਲ ਨਹੀਂ ਪੈਂਦਾ।ਕੁਝ ਇਟਾਲੀਅਨ ਮਾਲਕ ਤੇ ਕੁਝ ਸੁਆਰਥੀ ਭਾਰਤੀ ਲੋਕ ਇਹਨਾਂ ਵਕਤ ਦੇ ਝੰਬੇ ਪ੍ਰਵਾਸੀਆਂ ਦਾ ਰੱਜ ਕੇ ਸੋਸ਼ਣ ਕਰਦੇ ਹਨ।ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਨੂੰ ਕੁਝ ਬਿਨ੍ਹਾਂ ਪੇਪਰਾਂ ਦੇ ਭਾਰਤੀ ਨੌਜਵਾਨਾਂ ਨੇ ਆਪਣਾ ਨਾਮ ਨਸ਼ਰ ਨਾ ਕਰਨ ਦੀ ਸ਼ਰਤ ਤੇ ਦੱਸਿਆ ਕਿ ਉਹ ਪਹਿਲਾਂ ਹੀ ਘਰ ਦੀ ਗਰੀਬ ਦੂਰ ਕਰਨ  ਤੇ ਚੰਗੇ ਭੱਵਿਖ ਲਈ ਲੱਖਾਂ ਰੁਪੲੈ ਕਰਜ਼ਾ ਚੁੱਕ ਕੇ ਇਟਲੀ ਪਹੁੰਚੇ ਸੀ ਤੇ ਇੱਥੇ ਪੇਪਰ ਨਾ ਹੋਣ ਕਾਰਨ ਉਹਨਾਂ ਨੂੰ ਬਹੁਤ ਘੱਟ ਮਿਹਨਤਾਨਾ ਮਿਲਦਾ ਹੈ ਹੋਰ ਵੀ ਅਨੇਕਾ ਪ੍ਰੇਸ਼ਨੀਆਂ ਬਿਨ੍ਹਾਂ ਪੇਪਰਾਂ ਦੇ ਉਹ ਝੇਲ ਰਹੇ ਹਨ।ਹੁਣ ਜਦੋਂ ਕਿ ਰੱਬ ਉਹਨਾਂ ਦੀ ਸੁਣਨ ਲੱਗਾ ਤਾਂ ਠੱਗ ਏਜੰਟਾਂ ਫਿਰ ਉਹਨਾਂ ਦੀ ਬੇੜੀ ਵੱਟੇ ਪਾ ਦਿੱਤੇ । ਸੈਂਕੜੇ ਯੂਰੋ ਲੈਕੇ ਵੀ ਇਮੀਗ੍ਰੇਸ਼ਨ ਲਈ ਲੋੜੀਂਦੇ ਘਰ ਦੇ ਪੇਪਰ ਫਰਜੀ ਦੇ ਦਿੱਤੇ ਜਿਸ ਕਾਰਨ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਦੇ ਪੇਪਰ ਰੋਕ ਦਿੱਤੇ ਹਨ ।ਉਲਝੇ ਕੇਸ ਨੂੰ ਸਿੱਧਾ ਕਰਨ ਲਈ ਵਕੀਲ ਵੀ ਹਜ਼ਾਰਾਂ ਯੂਰੋ ਮੰਗ ਰਹੇ ਹਨ ਜਦੋਂ ਕਿ ਉਹਨਾਂ ਕੋਲ ਤਾਂ ਦੋ ਵਕਤ ਦੀ ਰੋਟੀ ਲਈ ਵੀ ਕੋਈ ਪੱਕਾ ਕੰਮ ਨਹੀਂ।ਅਜਿਹੇ ਆਲਮ ਵਿੱਚ ਹੁਣ ਉਹਨਾਂ ਨੂੰ ਸਮਝ ਨਹੀਂ ਪੈਂਦੀ ਕਿ ਉਹ ਕਿਸ ਕੋਲ ਗੁਹਾਰ ਲਗਾਉਣ।ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਅੰਬੈਸਡਰ ਮੈਡਮ ਡਾ:ਨੀਨਾ ਮਲਹੋਤਰਾ ਨੂੰ ਇਹ ਮਜ਼ਬੂਰ ਭਾਰਤੀਆਂ ਨੇ ਗੁਜਾਰਿਸ ਕੀਤੀ ਹੈ ਕਿ ਅੰਬੈਂਸੀ ਉਹਨਾਂ ਦੀ ਮਦਦ ਕਰੇ ਤਾਂ ਜੋ ਉਹ ਕਈ-ਕਈ ਸਾਲਾਂ ਤੋਂ ਵਿਛੜੇ ਮਾਪਿਆਂ ਨੂੰ ਮਿਲ ਸਕਣ ਤੇ ਨਾਲ ਹੀ ਇਹਨਾਂ ਪ੍ਰਵਾਸੀ ਭਾਰਤੀਆਂ ਨੇ ਉਹਨਾਂ ਤਮਾਮ ਲੋਕਾਂ ਨੂੰ ਅਪੀਲ ਕੀਤੀ ਹੈ ਜਿਹਨਾਂ ਨੂੰ ਪੇਪਰ ਹਾਲੇ ਨਹੀਂ ਮਿਲੇ ਕਿ ਉਹ ਪੱਕੇ ਹੋਣ ਲਈ ਲੋੜੀਂਦੇ ਪੇਪਰ ਅਸਲੀ ਹੀ ਇਮੀਗ੍ਰੇਸ਼ਨ ਵਿਭਾਗ ਨੂੰ ਦੇਣ ਨਹੀਂ ਤਾਂ ਉਹਨਾਂ ਵਾਂਗਰ ਪਛਤਾਉਣਾ ਪਵੇਗਾ।ਲਾਸੀਓ ਸੂਬੇ ਵਿੱਚ ਇਸ ਘਟਨਾ ਦੀ ਕਾਫ਼ੀ ਚਰਚਾ ਹੈ ।ਹੋ ਸਕਦਾ ਹੈ ਕਿ ਕੋਈ ਭਰਾਰਤੀ ਜੱਥੇਬੰਦੀ ਇਹਨਾਂ ਦੀ ਬਾਂਹ ਫ਼ੜ ਲਵੇ ਪਰ ਐਨਾ ਸੌਖਾ ਨਹੀਂ ਹੋਵੇਗਾ ਇਹਨਾਂ ਪ੍ਰਵਾਸੀਆਂ ਦੀ ਮਦਦ ਕਰਨਾ ਕਿਉਂ ਕਿ ਇਹਨਾਂ ਆਪਣੇ ਹੱਥੀ ਹੀ ਆਪਣੇ ਪੱਕੇ ਹੋਣ ਦੇ ਰਾਹ ਵਿੱਚ ਕੰਡੇ ਖਿਲਾਰੇ।ਇਟਲੀ ਰਹਿਣ ਬਸੇਰਾ ਕਰਦੇ ਹਰ ਪ੍ਰਵਾਸੀ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਮੀਗ੍ਰੇਸ਼ਨ ਨੂੰ ਫਰਜ਼ੀ ਦਸਤਾਵੇਜ਼ ਦੇ ਕੇ ਤੁਸੀਂ ਆਪਣੇ ਆਪ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਫਸਾ ਰਹੇ ਹੋ , ਕਿਉਂਕਿ ਜੇਕਰ ਕੋਈ ਵਿਅਕਤੀ ਇਟਲੀ ਇੰਮੀਗ੍ਰੇਸ਼ਨ ਦੀ ਨਜ਼ਰ ਵਿੱਚ ਦੋਸ਼ੀ ਸਾਬਤ ਹੋ ਜਾਂਦਾ ਹੈ ਤਾਂ ਮੁੜ ਇਟਲੀ ਦੀ ਇੰਮੀਗ੍ਰੇਸ਼ਨ ਹਾਸਲ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की