ਸ਼ਰਧਾਲੂਆਂ ਦੀ ਪਿੰਕ ਅੱਪ ਪਲਟਣ ਕਾਰਨ ਇੱਕ ਬੱਚੇ ਦੀ ਮੌਤ, ਔਰਤਾਂ ਸਮੇਤ 23 ਜਖਮੀ

ਡਰਾਈਵਰ ਸਮੇਤ ਔਰਤ ਨੂੰ ਕੀਤਾ ਰੈਫਰ

ਬਰੇਟਾ  (ਰੀਤਵਾਲ) ਇੱਥੋ ਨੇੜਲੇ ਪਿੰਡ ਸੈਦੇਵਾਲਾ ਨਜਦੀਕ ਸ਼ਰਧਾਲੂਆਂ ਦੀ ਭਰੀ ਪਿੱਕ ਅੱਪ ਪਲਟਣ ਕਾਰਨ ਇੱਕ ਬੱਚੇ (2 ਸਾਲ) ਦੀ ਮੌਤ ਤੇ 25 ਦੇ ਕਰੀਬ ਸ਼ਰਧਾਲੂਆਂ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਧਰਮਪੁਰੇ ਤੋਂ ਕਰੀਬ 25 ਸ਼ਰਧਾਲ¨ਆਂ ਦੀ ਇੱਕ ਪਿੱਕ ਅੱਪ ਰਾਹੀਂ ਧਰਮਪੁਰਾ ਤੋਂ ਪਿੰਡ ਕੁਲਾਣੇ ਵੱਲ ਮਹਾਂਮਾਈ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਅਚਾਨਕ ਮਹਿੰਦਰਾ ਪਿੱਕ ਅੱਪ ਦਾ ਪਿਛਲਾ ਟਾਇਰ ਫੱਟਣ ਕਾਰਨ ਪਿੱਕ ਅੱਪ ਖੇਤਾਂ ਵੱਲ ਪਲਟ ਗਈ। ਜਿਸ ਵਿੱਚ ਜਸਕਰਨ ਸਿੰਘ (2 ਸਾਲ) ਪੁੱਤਰ ਸ਼ਿਕੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਹਾਦਸੇ ਵਿੱਚ ਮਨਜੀਤ ਕੌਰ, ਸਰਬਜੀਤ ਕੌਰ, ਕੁਲਵੰਤ ਕੌਰ, ਸਰਬਜੀਤ ਕੌਰ, ਮੀਰਾਂ ਕੌਰ, ਬਿੰਦਰ ਕੌਰ, ਜਸਵਿੰਦਰ ਕੌਰ, ਮੋਹਨਜੀਤ ਕੌਰ, ਕਰਨੈਲ ਸਿੰਘ, ਲਵਪ੍ਰੀਤ ਸਿੰਘ, ਅਭਿਸ਼ੇਕ ਸਿੰਘ, ਚਰਨਜੀਤ ਸਿੰਘ, ਸੁਖੀ ਸਿੰਘ, ਕੇਸਰ ਸਿੰਘ ਤੋਂ ਇਲਾਵਾ ਬੱਚੇ ਪ੍ਰਿੰਕਾ, ਰਜਨੀ, ਮਨਦੀਪ, ਦਿਲਜੀਤ, ਚਰਨਜੀਤ ਸਿੰਘ, ਸਿਮਰਨਜੀਤ, ਇੰਦਰਜੀਤ ਸਿੰਘ ਨੂੰ ਸੱਟਾਂ ਲੱਗਣ ਕਾਰਨ ਜੇਰੇ ਇਲਾਜ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ ਹੈ ਅਤੇ ਡਰਾਈਵਰ ਮਲਕੀਤ ਸਿੰਘ, ਵੀਰਪਾਲ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਮਾਨਸਾ ਸਰਕਾਰੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਅਮਲ ਲਿਆਂਦੀ ਹੈ ।

 

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की