ਨੈਸ਼ਨਲ ਕਾਨਫਰੰਸ ਨੇ ‘ਦਿ ਕਸ਼ਮੀਰ ਫਾਈਲਸ’ ‘ਤੇ ਆਪਣੀ ਚੁੱਪੀ ਤੋੜੀ ਤੇ ਕਿਹਾ ਕਿ ਫਿਲਮ ਸੱਚਾਈ ਤੋਂ ਬਹੁਤ ਦੂਰ ਹੈ। ਫਿਲਮ ਨਿਰਮਾਤਾਵਾਂ ਨੇ ਮੁਸਲਮਾਨਾਂ ਤੇ ਸਿੱਖਾਂ ਦੇ ਬਲਿਦਾਨ ਨੂੰ ਨਜ਼ਰਅੰਦਾਜ਼ ਕੀਤਾ ਹੈ, ਜੋ ਅੱਤਵਾਦ ਤੋਂ ਪੀੜਤ ਸਨ। ਪਾਰਟੀ ਦੇ ਉਪ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਜੇਕਰ ਇੱਰ ਕਮਰਸ਼ੀਅਲ ਫਿਲਮ ਸੀ ਤਾਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਫਿਲਮ ਨਿਰਮਾਤਾ ਦਾਅਵਾ ਕਰਦੇ ਹਨ ਕਿ ਇਹ ਅਸਲੀਅਤ ‘ਤੇ ਆਧਾਰਿਤ ਹੈ ਤਾਂ ਤੱਥ ਗਲਤ ਹਨ।
ਅਬਦੁੱਲਾ ਦੱਖਣ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਪਹੁੰਚੇ ਸਨ ਜਿਥੇ ਉਨ੍ਹਾਂ ਕਿਹਾ ਕਿ ਜਦੋਂ ਕਸ਼ਮੀਰੀਰ ਪੰਡਿਤਾਂ ਦੇ ਪਲਾਇਨ ਦੀ ਮੰਦਭਾਗੀ ਘਟਨਾ ਵਾਪਰੀ ਸੀ ਉਦੋਂ ਫਾਰੂਕ ਅਬਦੁੱਲਾ ਮੁੱਖ ਮੰਤਰੀ ਨਹੀਂ ਸਨ। ਜਗਮੋਹਨ ਰਾਜਪਾਲ ਸਨ। ਕੇਂਦਰ ਵਿਚ ਵੀਪੀ ਸਿੰਘ ਦੀ ਸਰਕਾਰ ਨੇ ਜਿਨ੍ਹਾਂ ਨੂੰ ਬਾਹਰ ਤੋਂ ਭਾਜਪਾ ਦਾ ਸਮਰਥਨ ਸੀ।