• ਸੰਸਥਾਂ ਵੱਲੋ ਜਗਦੀਸ਼ ਸਿੰਘ ਚਾਹਲ ਨੂੰ ਕੀਤਾ ਵਿਸ਼ੇਸ਼ ਤੌਰ ਤੇ ਸਨਮਾਨਿਤ
ਰਈਆ (ਕਮਲਜੀਤ ਸੋਨੂੰ) —ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਸਾਬਕਾ ਸੈਨਿਕ ਭਲਾਈ ਸੰਸਥਾ ਅਤੇ ਮਨੁੱਖੀ ਭਲਾਈ ਵੱਲੋਂ ਦੇ ਸੂਬਾ ਪ੍ਰਧਾਨ ਤਰਸੇਮ ਸਿੰਘ ਬਾਠ ਦੀ ਅਗਵਾਈ ਹੇਠ ਖੂਨ ਦਾਨ ਅਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਹੁਮਨਿਟੀ ਬਲੱਡ ਸੈਂਟਰ ਅਤੇ ਐਸ.ਕੇ ਹਸਪਤਾਲ ਅੰਮ੍ਰਿਤਸਰ ਦੀਆਂ ਟੀਮਾਂ ਨੇ ਹਿੱਸਾ ਲਿਆ । ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਮੈਂਬਰ(ਲਾਲ ਹੂਸੈਨ )ਦੇ ਪੀ.ਆਰ.ਓ/ ਪੀ.ਏ ਜਗਦੀਸ਼ ਸਿੰਘ ਚਾਹਲ ਨੂੰ ਪੰਜਾਬ ਪ੍ਰਧਾਨ ਤਰਸੇਮ ਸਿੰਘ ਬਾਠ ਅਤੇ ਸੰਸਥਾ ਦੀ ਸਮੁੱਚੀ ਟੀਮ ਵੱਲੋਂ ਉੱਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ। ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਸਾਡੀਆਂ ਦੋਵੇਂ ਸੰਸਥਾ ਪਿਛਲੇ ਕਈ ਦਹਾਕਿਆਂ ਤੋਂ ਸਮਾਜ ਭਲਾਈ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਦੇ ਕੰਮ ਕਰਦੀਆਂ ਆ ਰਹੀਆਂ ਹਨ। ਜਿਸ ਵਿੱਚ ਸਾਨੂੰ ਇਲਾਕੇ ਦੇ ਲੋਕਾਂ ਅਤੇ ਸਾਬਕਾ ਸੈਨਿਕ ਫ਼ੌਜੀਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਵੀ ਸੰਸਥਾ ਦੀ ਸਮੁੱਚੀ ਟੀਮ ਸਮਾਜ ਭਲਾਈ ਦੇ ਕੰਮ ਕਰਦੀ ਰਹੇਗੀ। ਖੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ । ਇਸ ਮੌਕੇ ਤਰਸੇਮ ਸਿੰਘ ਬਾਠ (ਪੰਜਾਬ ਪ੍ਰਧਾਨ), ਮਨਜੀਤ ਸਿੰਘ (ਬਲਾਕ ਪ੍ਰਧਾਨ), ਤਰਸੇਮ ਸਿੰਘ ਗਿੱਲ (ਚੇਅਰਮੈਨ ਲੀਗਲ ਸੈਲ ਪੰਜਾਬ), ਜਗਦੀਸ਼ ਸਿੰਘ ਚਾਹਲ (ਪੀ.ਆਰ.ਓ/ਪੀ.ਏ (ਘੱਟ ਗਿਣਤੀਆਂ ਕਮਿਸ਼ਨ ਮੈਂਬਰ),ਬਲਜੀਤ ਸਿੰਘ ਸੁਧਾਰ (ਸਰਪ੍ਰਸਤ), ਚਰਨਜੀਤ ਸਿੰਘ ਅਟਾਰੀ (ਜਰਨਲ ਸਕੱਤਰ), ਬਲਜੀਤ ਸਿੰਘ ਥੋਥੀਆਂ (ਸਕੱਤਰ), ਤਰਲੋਕ ਸਿੰਘ ਰਈਆ (ਕੈਸ਼ੀਅਰ), ਜਰਨੈਲ ਸਿੰਘ ਧੁਲਕਾ, ਸੂਬੇਦਾਰ ਹਰਜੀਤ ਸਿੰਘ (ਆਪ ਆਗੂ) ਅਤੇ ਇਲਾਕੇ ਦੇ ਹੋਰ ਵੀ ਪ੍ਰਮੁੱਖ ਸਾਹਿਬਾਨ ਮੌਜੂਦ ਰਹੇ।