ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਨਕਸਰ ਕਬੱਡੀ ਕੱਪ ਸਰਪ੍ਰਸਤ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਕਬੱਡੀ ਕੱਪ ਵਿੱਚ ਫਾਈਨਲ ਮੈਚ ਭਗਵਾਨਪੁਰ ਕਬੱਡੀ ਕਲੱਬ ਮਾਝਾ ਤੇ ਸੰਤ ਬਾਬਾ ਹਜਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਇਨਜ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ। ਜਿਸ ਵਿੱਚ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਮਾਝਾ ਦੀ ਟੀਮ ਨੇ ਗੁਰਦਾਸਪੁਰ ਲਾਇਨਜ ਦੀ ਟੀਮ ਨੂੰ ਹਰਾਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਤੇ 2 ਲੱਖ 50000 ਦੀ ਨਕਦ ਰਾਸੀ ਤੇ ਕਬਜ਼ਾ ਕੀਤਾ। ਗੁਰਦਾਸਪੁਰ ਲਾਇਨਜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ 2 ਲੱਖ ਰੁਪਏ ਦਾ ਇਨਾਮ ਹਾਸਿਲ ਕੀਤਾ। ਫਾਈਨਲ ਮੈਚ ਦੇ ਬੈਸਟ ਰੇਡਰ ਕਾਲਾ ਧੂਰਕੋਟ ਤੇ ਬੈਸਟ ਜਾਫੀ ਅਰਸ ਚੋਹਲਾ ਸਾਹਿਬ ਰਹੇ। ਜਿਹਨੂੰ ਇੱਕ ਇੱਕ ਲੱਖ ਰੁਪਏ ਨਕਦ ਇਨਾਮ ਦਿੱਤਾ ਗਿਆ। ਨਾਨਕਸਰ ਕਬੱਡੀ ਕੱਪ ਨੂੰ ਸਫਲ ਬਣਾਉਣ ਦੇ ਲਈ ਕਬੱਡੀ ਪਰਮੋਟਰ ਸਰਦਾਰ ਇੰਦਰਜੀਤ ਸਿੰਘ ਗਿੱਲ ਰੂੰਮੀ ਜੋਨਾ ਬੋਲੀਨਾ ਕਨੇਡਾ ਕਬੱਡੀ ਪਰਮੋਟਰ ਹਰਪ੍ਰੀਤ ਸਿੰਘ ਸਿਵੀਆ ਕਨੇਡਾ ਬਿੰਟਾ ਸੋਹੀ ਗੁਰਮੀਤ ਸਿੰਘ ਮਿੰਟੂ ਰੂੰਮੀ ਸਰਪੰਚ ਕੁਲਦੀਪ ਸਿੰਘ ਸਰਪੰਚ ਮੀਨਾ ਰੂੰਮੀ ਕਨੇਡਾ ਜਥੇਦਾਰ ਅਖਤਿਆਰ ਸਿੰਘ ਰੂੰਮੀ ਸਰਬਜੀਤ ਸਿੰਘ ਬੂਟਾ ਗੁਲਜ਼ਾਰ ਸਿੰਘ ਰੂੰਮੀ ਪ੍ਰਧਾਨ ਜਗਦੀਪ ਸਿੰਘ ਸੋਹਣ ਸਿੰਘ ਅਮਰੀਕਾ ਹਰਪ੍ਰੀਤ ਸਿੰਘ ਗਰੇਵਾਲ ਜੀ ਬਹੁਤ ਵੱਡਾ ਯੋਗਦਾਨ ਪਾਇਆ। ਅੰਤ ਵਿੱਚ ਸਾਰੇ ਐਨ ਆਰ ਆਈ ਵੀਰਾਂ ਤੇ ਕਬੱਡੀ ਪ੍ਮੋਟਰਾਂ ਦੇ ਵਿਸੇਸ ਸਨਮਾਨ ਕੀਤੇ ਗਏ। ਨਾਨਕਸਰ ਕਬੱਡੀ ਕੱਪ ਸਫਲਤਾਪੂਰਵਕ ਸਮਾਪਤ ਹੋਇਆ।