• ਪੰਜਾਬੀ ਗਾਇਕੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਬਦਲੇ ਦਿੱਤਾ ਗਿਆ ਹੈ ਸਨਮਾਨ: ਜਸਦੀਪ ਸਿੰਘ ਜੱਸੀ
ਮੈਰੀਲੈਂਡ, (ਰਾਜ ਗੋਗਨਾ ) – ਫੇਅਰਫੈਕਸ ਅਮਰੀਕਾ ਦੇ (ਵਰਜ਼ੀਨੀਆਂ) ਸੂਬੇ ਦੇ ਸ਼ਹਿਰ ਈਗਲ ਬੈਂਕ ਅਰੀਨਾ ਵਿਖੇ ਕਰਵਾਏ ਗਏ ਸੰਗੀਤਕ ਤੇ ਫੈਸ਼ਨ ਸ਼ੋਅ ਵਿਚ ਪਹੁੰਚੇ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕਨਿਕਾ ਕਪੂਰ ਨੂੰ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਵਾਈਸ ਪ੍ਰਧਾਨ ਬਲਜਿੰਦਰ ਸ਼ੰਮੀ ਸਿੰਘ, ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਹਰਬੀਰ ਬੱਤਰਾ ਅਤੇ ਜੈਬੋਧ ਨਿੱਬਰ (ਸਾਰੇ ਡਾਇਰੈਕਟਰ) ਨੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਨੇ ਵੀ ਗੁਰੂ ਰੰਧਾਵਾ ਤੇ ਕਨਿਕਾ ਕਪੂਰ ਦੇ ਮਾਣ ਵਿਚ ਸਾਈਟੇਸ਼ਨ ਭੇਜੀ ਜਿਸਨੂੰ ਸਟੀਵ ਮਕੈਡਮ ਤੇ ਜਸਦੀਪ ਸਿੰਘ ਜੱਸੀ ਨੇ ਦੋਵਾਂ ਤੱਕ ਪੁੱਜਦਾ ਕੀਤਾ। ਇਸ ਸਨਮਾਨ ਵਿਚ ਡੀ.ਸੀ., ਵਰਜ਼ੀਨੀਆਂ ਤੇ ਮੈਰੀਲੈਂਡ ਸਟੇਟਾਂ ਤੋਂ ਵੱਡੀ ਗਿਣਤੀ ’ਚ ਭਾਈਚਾਰੇ ਦੇ ਲੋਕ ਪਹੁੰਚੇ ਹੋਏ ਸਨ। ਸ੍ਰ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹੋ ਜਿਹੇ ਸਮਾਗਮਾਂ ਨਾਲ ਭਾਈਚਾਰੇ ਵਿਚ ਖੁਸ਼ੀਆਂ ਪਸਰਦੀਆਂ ਹਨ ਅਤੇ ਸਾਡੇ ਗਾਇਕ ਪੰਜਾਬੀ ਸੰਗੀਤ ਸੱਭਿਆਚਾਰ ਨੂੰ ਜਿਊਂਦਾ ਰੱਖ ਰਹੇ ਹਨ ਜਿਸ ਲਈ ਉਨਾਂ ਸਨਮਾਨ ਜ਼ਰੂਰ ਕਰਨਾ ਚਾਹੀਦਾ ਹੈ।