ਕੈਲਗਰੀ – Loblaw’s Shoppers Drug Mart ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਸ਼ੌਪਰਸ਼ ਡਰੱਗ ਮਾਰਟ ਡਵੀਜ਼ਨ ਫਿਜ਼ੀਓਥੈਰੇਪੀ ਅਤੇ ਮਾਨਸਿਕ ਸਿਹਤ ਸੇਵਾਵਾਂ ਪ੍ਰੋਵਾਇੰਡਰ ਲਾਈਫਮਾਰਕ ਹੈਲਥ ਗਰੁੱਪ ਨੂੰ 845 ਮਿਲੀਅਨ ਡਾਲਰ ਵਿਚ ਖਰੀਦੇਗੀ ਕਿਉਂਕਿ ਕੈਨੇਡੀਅਨ ਚੈਨ ਆਪਣੇ ਸਿਹਤ ਸੰਭਾਲ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਕੋਵਿਡ-19 ਸੰਕਟ ਨੇ ਕੈਨੇਡੀਅਨਾਂ ਨੂੰ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਸੁਧਾਰਨ ਲਈ ਵਧੇਰੇ ਖਰਚ ਕਰਨ ਲਈ ਪ੍ਰੇਰਿਆ ਹੈ ਕਿਉਂਕਿ ਬੀਮਾਰੀ, ਲਾਕਡਾਊਨ ਅਤੇ ਹੋਰ ਮਹਾਮਾਰੀ ਰੁਕਾਵਟਾਂ ਨੇ ਉਨ੍ਹਾਂ ਦੀ ਸਮੁੱਚੀ ਤੰਦਰੁਸਤੀ ਨੂੰ ਪ੍ਰਭਾਵਿਤ ਕੀਤਾ ਹੈ।
ਲਾਈਫਮਾਰਕ ਜੋ ਮਸਾਜ ਥੈਰੇਪੀ ਅਤੇ ਆਕੂਪੇਸ਼ਨਲ ਥੈਰੇਪੀ ਦੀ ਸਰਵਿਸ ਵੀ ਦਿੰਦੇ ਹਨ, ਡਰੱਗ ਚੇਨ ਨੂੰ ਹੋਰ ਗਾਹਕਾਂ ਤੱਕ ਪਹੁੰਚਣ ਵਿਚ ਮਦਦ ਕਰੇਗਾ।