ਮੋਗਾ- ਦੇਸੀ ਮਹੀਨਿਆ ਮੁਤਾਬਕ ਨਵੇਂ ਵਰ੍ਹੇ ਦੀ ਸ਼ੁਰੂਆਤ ਚੇਤ ਮਹੀਨੇ ਦੀ ਸੰਗ੍ਰਾਦ ਮੌਕੇ ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਦੀ ਸ੍ਰਪਰਸਤੀ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਅਤੇ ਵਨ ਟ੍ਰੀ – ਵਨ ਲਾਈਫ ਵੱਲੋਂ ਪੌਦੇ ਲਗਾਏ ਕੇ ਦੇਸੀ ਨਵੇਂ ਵਰ੍ਹੇ ਦੀ ਸ਼ੁਰੂਆਤ ਕੀਤੀ ਗਈ।
ਵਣ ਵਿਭਾਗ ਮੋਗਾ ਦੇ ਨਿਰਮਲ ਸਿੰਘ ਰੇਜ ਅਫਸਰ ਕਮਲਨੈਨ ਸਿੰਘ ਬਲਾਕ ਅਫਸਰ, ਹਰਬੰਸ ਸਿੰਘ ਸਿੰਘ ਬਲਾਕ ਅਫਸਰ, ਬਿਕਰਮਜੀਤ ਸਿੰਘ ਪ੍ਰਜੈਕਟ ਅਫਸਰ ਨੇ ਆਪਣੇ ਕਰ ਕਮਲਾ ਨਾਲ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਘੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਦੇ ਆਦੇਸ ਸਦਕਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੋਂ ਸ. ਸੁਖਦੇਵ ਸਿੰਘ ਬਰਾੜ, ਮਹਿਕ ਵਤਨ ਦੀ ਫਾਉਡੇਸ਼ਨ ਸੁਸਾਇਟੀ ਤੋਂ ਭਵਨਦੀਪ ਸਿੰਘ ਪੁਰਬਾ, ਰੂਰਲ ਐਨ.ਜੀ.ਓ. ਕਲੱਬਜ ਐਸ਼ੋਸ਼ੀਏਸ਼ਨ ਮੋਗਾ ਤੋਂ ਦਵਿੰਦਰਜੀਤ ਸਿੰਘ ਗਿੱਲ ਘਾਲੀ, ਵਨ ਟ੍ਰੀ-ਵਨ ਲਾਈਫ ਤੋਂ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਕੁਕੂ ਬਰਾੜ ਆਦਿ ਹਾਜਿਰ ਹੋਏ ਜਿਨ੍ਹਾਂ ਨੇ ਨੇਚਰ ਪਾਰਕ ਵਿਖੇ ਮੌਸਮ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ।
ਇਸ ਮੌਕੇ ਹਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ ਆਦਿ ਹੋਰ ਕਈ ਵਲੰਟੀਅਰਜ ਨੇ ਵਣ ਵਿਭਾਗ ਦੇ ਅਫਸਰ ਸਾਹਿਬਾਨ ਨੂੰ ਪੌਦੇ ਲਗਾਉਣ ਤੋਂ ਬਾਅਦ ਆ ਰਹੀਆਂ ਮੁਸ਼ਕਿਲਾ ਵੱਲ ਧਿਆਨ ਦਿਵਾਇਆ ਅਤੇ ਪੌਦਿਆਂ ਨੂੰ ਬਚਾਉਣ ਲਈ ਟ੍ਰੀ ਗਾਰਡ ਦੀ ਮੰਗ ਕੀਤੀ। ਵਣ ਵਿਭਾਗ ਮੋਗਾ ਦੇ ਰੇਜ ਅਫਸਰ ਨਿਰਮਲ ਸਿੰਘ ਨੇ ਆ ਰਹੀਆਂ ਮੁਸ਼ਕਿਲਾ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ।