ਰਈਆ, (ਕਮਲਜੀਤ ਸੋਨੂੰ)-ਹਲਕਾ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਦਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ,ਜਤਿੰਦਰ ਸਿੰਘ ਸੰਧੂ,ਰਾਜਬੀਰ ਸਿੰਘ ਸੰਧੂ,ਨਵਜੀਤ ਸਿੰਘ ਮੀਆਂਵਿੰਡ,ਜੋਬਨਜੀਤ ਸਿੰਘ ਸੰਧੂ ਵੱਲੋਂ ਮੀਆਂਵਿੰਡ ਪਹੁੰਚਣ ਤੇ ਸਨਮਾਨਿਤ
ਕਰਦਿਆਂ ਵਿਧਾਇਕ ਚੁਣੇ ਜਾਣ ਤੇ ਵਧਾਈ ਦਿੱਤੀ ।ਇਸ ਮੋਕੇ ਗੱਲਬਾਤ ਦੋਰਾਨ ਵਿਧਾਇਕ ਦਲਬੀਰ ਸਿੰਘ ਟੋੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਦੋਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਲੋਕਾਂ ਦੀਆਂ ਉਮੀਦਾਂ ਤੇ ਆਮ ਆਦਮੀ ਪਾਰਟੀ ਖਰੀ ਉੱਤਰੇਗੀ।ਇਸ ਮੌਕੇ ਗੁਰਬਰਿੰਦਰ ਸਿੰਘ ਗੋਰਾ ਭਲਾਈਪੁਰ,ਸੁੱਖ ਖੋਜਕੀਪੁਰ,ਰਛਪਾਲ ਸਿੰਘ ਆਲਮਪੁਰ,ਰਾਣਾ ਸੰਘਰ,ਹਰਪਾਲ ਸਿੰਘ ਜਵੰਦਪੁਰ,ਗੁਰਪਾਲ ਸਿੰਘ ਸੰਧੂ,ਬਚਿੱਤਰ ਸਿੰਘ ਪ੍ਰਧਾਨ,ਜਗਤਾਰ ਸਿੰਘ ਮੀਆਂਵਿੰਡ,ਕਰਮਜੀਤ ਕੰਡਾ,ਪੱਪੂ ਕੰਡਾ,ਅਜਾਦਵਿੰਦਰ ਸਿੰਘ ਕੰਡਾ,ਜੁਗਰਾਜ ਕੰਡਾ,ਮਨਜੀਤ ਸਿੰਘ ਸੰਧੂ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਮੋਜੂਦ ਸਨ।