ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ  ਦੀ ਮੌਤ ਇਕ ਜ਼ਖਮੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਨਿਊਯਾਰਕ ਦੀ ਸੜਕ ਉਪਰ ਸੁੱਤੇ ਪਏ ਬੇਘਰੇ ਦੋ ਵਿਅਕਤੀਆਂ ਉਪਰ  ਅਣਪਛਾਤੇ ਹਮਲਾਵਰ ਨੇ ਗੋਲੀਆਂ ਚਲਾ ਕੇ ਇਕ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਹਮਲਾਵਰ ਨੇ 90 ਮਿਟਾਂ ਦੇ ਵਕਫੇ ਨਾਲ ਮੈਨਹਟਨ ਦੇ ਹੇਠਲੇ ਖੇਤਰ ਵਿਚ ਦੋ ਥਾਵਾਂ ‘ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ। ਪਹਿਲੀ ਘਟਨਾ ਵਿਚ ਕਿੰਗ ਸਟਰੀਟ ਦੀ ਨੁਕਰ ਨੇੜੇ ਇਕ ਸੁੱਤੇ ਪਏ ਵਿਅਕਤੀ ਦੇ ਗੋਲੀਆਂ ਮਾਰੀਆਂ। ਨਿਊਯਾਰਕ ਪੁਲਿਸ ਵਿਭਾਗ ਦੇ ਡਿਪਟੀ ਚੀਫ ਕਮਾਂਡਿੰਗ ਅਫਸਰ ਹੈਨਰੀ ਸੌਟਨਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਉਪਰ ਜਾ ਕੇ  ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ। ਦੂਸਰੀ ਘਟਨਾ 148 ਲਫਾਯੈਟ ਸਟਰੀਟ ਦੇ ਬਾਹਰਵਾਰ ਵਾਪਰੀ ਜਿਥੇ ‘ਸਲੀਪਿੰਗ ਬੈਗ’ ਵਿਚ ਸੁੱਤੇ ਪਏ ਵਿਅਕਤੀ ਦੇ ਸਿਰ ਤੇ ਧੌਣ ਉਪਰ ਗੋਲੀਆਂ ਵੱਜੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਪੁਲਿਸ ਨੇ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋਈਆਂ ਹਮਲਾਵਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ  ਤੇ ਇਸ ਵਿਅਕਤੀ ਦੀ ਗ੍ਰਿਫਤਾਰੀ ਲਈ ਲੋਕਾਂ ਕੋਲੋਂ ਮੱਦਦ ਮੰਗੀ ਹੈ।

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की