ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਭਾਈਚਾਰਕ ਮਹਿਕਾਂ ਵੰਡਦੀ ਮੀਟਿੰਗ

ਚੰਡੀਗੜ (ਪ੍ਰੀਤਮ ਲੁਧਿਆਣਵੀ),-ਬੀਤੇ ਦਿਨ ਪੰਜਾਬ ਲੇਬਰ ਡਿਪਾਰਟਮੈਂਟ ਰਿਟਾਇਰੀਜ ਗਰੁੱਪ ਦੀ ਮੀਟਿੰਗ ਹੋਟਲ ਮਜੈਸਟਿਕ, ਫੇਸ-09 , ਮੋਹਾਲੀ ਵਿਖੇ ਹੋਈ। ਜਿਸ ਵਿਚ ਖੇਤਰੀ ਮੁਹਾਲੀ ਅਤੇ ਚੰਡੀਗੜ ਦੇ ਰਿਟਾਇਰੀਜ ਮੈਂਬਰ ਸਾਹਿਬਾਨ ਨੇ ਵੱਧ ਚੜਕੇ ਭਾਗ ਲਿਆ। ਮੀਟਿੰਗ ਆਰੰਭ ਕਰਨ ਤੋਂ ਪਹਿਲਾਂ ਸਵਰਗਵਾਸ ਹੋਏ ਬਲਵਿੰਦਰ ਸਿੰਘ ਅਧਿਕਾਰੀ ਤੇ ਪ੍ਰੇਮ ਕੁਮਾਰ ਪੂੰਨੀ ਕਰਮਚਾਰੀ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। 

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਿਭਾਗ ਦੇ ਸੇਵਾ-ਮੁਕਤ ਸਾਥੀ ਸ੍ਰ. ਸੁਰਿੰਦਰ ਸਿੰਘ ਛਿੰਦਾ ਮੁਹਾਲੀ (ਲੇਬਰ ਇੰਸਪੈਕਟਰ) ਤੇ ਸ਼ਾਇਰ) ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰ ਸਾਹਿਬਾਨ ਨੇ ਜਿੱਥੇ ਆਪੋ-ਆਪਣੇ ਨਿੱਜੀ ਵਿਚਾਰ ਰੱਖੇ, ਉਥੇ ਪੈਨਸ਼ਨਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਵੀ ਵਿਸਥਾਰ-ਪੂਰਵਕ ਸਾਂਝਾ ਕੀਤਾ ਗਿਆ। ਇਸ ਮੌਕੇ ’ਤੇ ਸਭ ਇਕੱਤਰ ਸਾਥੀਆਂ ਨੇ ਕਵਿਤਾਵਾਂ, ਚੁਟਕਲੇ ਤੇ ਗੀਤਾਂ ਨਾਲ ਖੂਬ ਮਨੋਰੰਜਨ ਵੀ ਕੀਤਾ। ਮੀਟਿੰਗ ਵਿੱਚ ਸ੍ਰੀ ਜੈਕਬ ਪਰਤਾਪ (ਡੀ. ਐਲ. ਸੀ.(ਰਿ:), ਸ: ਸੁਖਜਿੰਦਰ ਸਿੰਘ (ਏ. ਐਲ. ਸੀ.(ਰਿ:), ਸ੍ਰ. ਬਲਵਿੰਦਰ ਸਿੰਘ ਰੰਗੀ (ਏ. ਐਲ. ਸੀ.(ਰਿ:), ਸ੍ਰੀ ਰਾਜ ਕੁਮਾਰ ਗਰਗ (ਏ. ਐਲ. ਸੀ.(ਰਿ:), ਸ੍ਰ. ਸਾਧੂ ਸਿੰਘ (ਏ. ਐਲ. ਸੀ.(ਰਿ:), ਸ੍ਰ. ਅਮਰਜੀਤ ਸਿੰਘ (ਏ. ਐਲ. ਸੀ.(ਰਿ:), ਸ੍ਰ. ਗੁਰਮੇਲ ਸਿੰਘ (ਐਲ. ਸੀ. ਓ. (ਰਿ:), ਸ੍ਰ. ਸਵਰਨ ਸਿੰਘ (ਐਲ. ਸੀ. ਓ (ਰਿ:), ਸ੍ਰੀ ਗੋਰਾ ਲਾਲ ਗਰਗ (ਐਲ. ਸੀ. ਓ (ਰਿ:), ਸ੍ਰ. ਸੁਰਿੰਦਰ ਸਿੰਘ ਛਿੰਦਾ (ਲੇਬਰ ਇੰਸਪੈਕਟਰ (ਰਿ:),  ਸ੍ਰੀ ਕਿਸ਼ਨ ਚੰਦ (ਸੁਪਰਡੰਟ (ਰਿ:), ਸ੍ਰ. ਜਸਪਾਲ ਸਿੰਘ (ਲੇਬਰ ਇੰਸਪੈਕਟਰ (ਰਿ:), ਸ੍ਰ. ਮਲਹਾਰਾ ਸਿੰਘ (ਲੇਬਰ ਇੰਸਪੈਕਟਰ (ਰਿ:), ਸ੍ਰ. ਤੇਜਿੰਦਰ ਸਿੰਘ (ਸੁਪਰਡੰਟ (ਰਿ:) ਸਮੇਤ ਹੋਰ ਬਹੁਤ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਕੁੱਲ ਮਿਲਾ ਕੇ ਇਹ ਮਿਲਣੀ ਆਪਸੀ ਭਾਈਚਾਰਕ ਸਾਂਝਾਂ ਨੂੰ ਬਰਕਰਾਰ ਰੱਖਣ ਲਈ ਬਹੁਤ ਕਾਰਗਰ ਸਾਬਤ ਹੋਈ। 

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की