ਜਲੰਧਰ- ਜਿਵੇਂ ਜਿਵੇਂ ਈ.ਵੀ ਐਮ ਮਸ਼ੀਨਾਂ ਖੁੱਲ੍ਹ ਰਹੀਆਂ ਹਨ ਵੋਟਾਂ ਦੇ ਰੁਝਾਨ ਵੀ ਬਦਲ ਰਹੇ ਹਨ। ਜਲੰਧਰ ਵੈਸਟ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਸੀ ਪਰ 10.30 ਵਜੇ ਤੱਕ ਦੇ ਰੁਝਾਨਾਂ ਵਿਚ ਮਹਿੰਦਰ ਭਗਤ 1205 ਵੋਟਾਂ ਦੇ ਨਾਲ ਅੱਗੇ ਹੋ ਗਏ ਹਨ। ਇਹ ਸੀਟ ਬਹੁਤ ਹੀ ਚਰਚਾ ਵਿਚ ਸੀ। ਸਾਰਿਆਂ ਦੀ ਨਜ਼ਰਾਂ ਜਲੰਧਰ ਵੈਸਟ ਸੀਟ ’ਤੇ ਸੀ। ਅਜੇ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਕੁਝ ਸਮੇਂ ਬਾਅਦ ਕੀ ਸਥਿਤੀ ਹੁੰਦੀ ਹੈ ਇਸ ਤੋਂ ਤੁਹਾਨੂੰ ਜਾਣੂੰ ਕਰਵਾਉਂਦੇ ਰਹਾਂਗੇ।