ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਫਿਰ ਤੋਂ ਵਧ ਰਹੀਆਂ ਹਨ। ਉਸ ਨੂੰ ਇੱਕ ਗੀਤ ‘ਸੰਜੂ’ਵਿੱਚ ਵਕੀਲਾਂ ਵਿਰੁੱਧ ਗ਼ਲਤ ਸ਼ਬਦਾਵਲੀ ਬੋਲਣ ਦੇ ਕਾਰਨ ਕੀਤੇ ਗਏ ਮਾਣਹਾਨੀਕੇਸਵਿੱਚ ਅੱਜ ਅਦਾਲਤ ਨੇ ਸੰਮਨ ਜਾਰੀ ਕਰਕੇ 29 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਜਾਰੀ ਕਰਦਿੱਤਾ ਹੈ।
ਇਸ ਤੋਂ ਪਹਿਲਾਂ ਵਕੀਲ ਨੇ ਸਿੱਧੂਮੂਸੇਵਾਲਾ ਨੂੰ ਕਈ ਕਾਨੂੰਨੀ ਨੋਟਿਸ ਭੇਜੇ, ਪਰ ਮੂਸੇਵਾਲਾ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।ਇਸ ਕੇਸ ਵਿੱਚ ਪਿੰਡ ਦੇ ਸਰਪੰਚ ਨੂੰ ਵੀ ਨੋਟਿਸ ਭੇਜਿਆ ਸੀ, ਪਰ ਉਸ ਨੇ ਵੀ ਨੋਟਿਸ ਨਹੀਂ ਲਿਆ। ਇਸ ਪਿੱਛੋਂ ਅਦਾਲਤ ਨੇ ਗਾਇਕ ਸਿੱਧੂਮੂਸੇਵਾਲਾ ਨੂੰ ਸੰਮਨ ਭੇਜ ਕੇ ਪੇਸ਼ ਹੋਣ ਨੂੰ ਕਿਹਾ ਹੈ।