ਕਨਸਾਸ ਦੇ ਸਕੂਲ ਵਿਚ ਇਕ ਵਿਦਿਆਰਥੀ ਨੇ ਗੋਲੀਆਂ ਚਲਾ ਕੇ ਦੋ ਨੂੰ ਕੀਤਾ ਜ਼ਖਮੀ, ਖੁਦ ਵੀ ਗੋਲੀ ਵੱਜਣ ਨਾਲ ਹੋਇਆ ਜ਼ਖਮੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਕਨਸਾਸ ਦੇ ਓਲਥ ਈਸਟ ਹਾਈ ਸਕੂਲ ਵਿਚ ਇਕ ਵਿਦਿਆਰਥੀ ਨੇ ਗੋਲੀਆਂ ਚਲਾ ਕੇ ਦੋ ਨੂੰ ਜ਼ਖਮੀ ਕਰ ਦਿੱਤਾ। ਮੁੱਢਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਨੇ ਗੋਲੀਆਂ ਸਕੂਲ ਦੇ ਰਿਸੋਰਸ ਅਫਸਰ ਤੇ ਪ੍ਰਸ਼ਾਸਕ ਉਪਰ ਚਲਾਈਆਂ। ਰਿਸੋਰਸ ਅਫਸਰ ਵੱਲੋਂ ਜਵਾਬੀ ਕਾਰਵਾਈ ਵਿਚ ਚਲਾਈ ਗੋਲੀ ਨਾਲ ਸ਼ੱਕੀ ਵਿਦਿਆਰਥੀ ਵੀ ਜ਼ਖਮੀ ਹੋ ਗਿਆ ਜਿਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਓਲਥ ਪੁਲਿਸ ਵਿਭਾਗ ਦੇ ਬੁਲਾਰੇ ਸਾਰਜੈਂਟ ਜੋਇਲ ਯੈਲਡੈਲ ਨੇ ਕਿਹਾ ਹੈ ਕਿ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ਪਰੰਤੂ ਹੁਣ ਸਭ ਸੁਰੱਖਿਅਤ ਹਨ ਕਿਸੇ ਨੂੰ ਵੀ ਕੋਈ ਖਤਰਾ ਨਹੀਂ ਹੈ। ਸ਼ੱਕੀ ਵਿਅਕਤੀ ਇਲਾਜ  ਅਧੀਨ ਹੈ । ਸ਼ੱਕੀ ਵਿਦਿਆਰਥੀ ਬਾਰੇ ਪੁਲਿਸ ਨੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਪੁਲਿਸ ਅਨੁਸਾਰ ਜਖਮੀ ਹੋਏ ਰਿਸੋਰਸ ਅਫਸਰ,ਪ੍ਰਸ਼ਾਸਕ ਤੇ ਸ਼ੱਕੀ ਵਿਅਕਤੀ ਦੀ ਹਾਲਤ ਸਥਿੱਰ ਹੈ।

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...