ਕਾਲੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਧਿਕਾਰੀ ਨੂੰ ਹੋਈ 6 ਸਾਲ ਦੀ ਕੈਦ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਕਨਸਾਸ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਨੂੰ ਇਕ ਸਾਹਫਿਆਮ ਵਿਅਕਤੀ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਇਹ ਘਟਨਾ 2019 ਦੀ ਹੈ ਜਦੋਂ ਕੇਮਰੋਨ  ਲੈਂਬ ਨਾਮੀ ਵਿਅਕਤੀ ਆਪਣੀ ਗੈਰਾਜ ਵਿਚ ਪਿਕਅੱਪ ਟਰੱਕ  ਲਾ ਰਿਹਾ ਕਿ ਅਚਾਨਕ ਵਾਪਰੇ ਘਟਨਾਕ੍ਰਮ ਵਿਚ ਤਤਕਾਲ ਪੁਲਿਸ ਅਧਿਕਾਰੀ ਏਰਿਕ ਡੇਵਾਲਕਨੇਰ ਦੀ ਗੋਲੀ ਨਾਲ ਲੈਂਬ ਦੀ ਮੌਤ ਹੋ ਗਈ ਸੀ। 16 ਵੀਂ ਜੁਡੀਸ਼ੀਅਲ ਸਰਕਟ ਕੋਰਟ ਦੇ ਬੁਲਾਰੇ ਵਾਲੇਰੀ ਹਾਰਟਮੈਨ ਨੇ ਦਸਿਆ ਕਿ ਏਰਿਕ ਨੂੰ ਗੈਰਇਰਾਦਾ ਕਤਲ ਲਈ 3 ਸਾਲ ਤੇ ਹਥਿਆਰਬੰਦ ਅਪਰਾਧਿਕ ਕਾਰਵਾਈ ਲਈ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਜ਼ਾ ਖਿਲਾਫ ਅਪੀਲ ਤੱਕ ਏਰਿਕ ਬਾਂਡ ਉਪਰ ਰਿਹਾਅ ਰਹੇਗਾ। ਜੱਜ ਜੇਮਜ ਡੇਲ ਯੰਗਜ ਨੇ ਪਿਛਲੇ  ਸਾਲ ਨਵੰਬਰ ਵਿਚ ਏਰਿਕ ਨੂੰ ਦੋਸ਼ੀ ਕਰਾਰ ਦਿੱਤਾ ਸੀ। ਲੈਂਬ ਦੀ ਮਾਂ ਲਾਊਰੀ ਬੇਅ ਨੇ ਫੈਸਲੇ ਨੂੰ ਉਚਿੱਤ ਕਰਾਰ ਦਿੱਤਾ ਹੈ। ਲੈਂਬ ਦੇ ਮਤਰੇਏ ਪਿਤਾ ਅਕਿਲ ਬੇਅ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਪੁਲਿਸ ਨੂੰ ਝਟਕਾ ਲੱਗੇਗਾ।

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...