ਅਮ੍ਰਿਤੱਸਰ ( ਸਿਮਰਪ੍ਰੀਤ ਸਿੰਘ)- “ਸ਼ੈਰੀ ਪਾਬਲਾ” ਸ਼ੁਰੁਆਤ ਤੋਂ ਗੀਤਕਾਰ ਸੀ ਹੋਲੀ ਹੋਲੀ ਪ੍ਰੋਡਕਸ਼ਨ ਦਾ ਕੰਮ ਕੀਤਾ। ਫਿਰ ਬਹੁਤ ਸਾਰੇ ਪ੍ਰੋਜੈਕਟ ਵੀ ਕੀਤੇ ਜੋ ਕਿ ਪੰਜਾਬ ਦੇ ਨਾਮਵਰ ਗਾਇਕ ਅਕਾਲ, ਰੋਮੀਓ, ਗੁਰਿੰਦਰ ਪਾਰਸ, ਕਿੰਗ ਬੀ, ਪੂਨਮ, ਐਡੀ ਰਾਣਾ, ਯਾਦੂ ਮਾਨ, ਸੇਖੋਂ ਅਵਰਾਜ ਅਤੇ ਉਨ੍ਹਾਂ ਦਾ ਆਉਣ ਵਾਲਾ ਪ੍ਰਾਜੈਕਟ ਮਸ਼ਹੂਰ ਗਾਇਕ “ਸਾਜ਼” ਨਾਲ ਹੈ। “ਸ਼ੈਰੀ ਪਾਬਲਾ” ਵੱਲੋਂ ਨਵੀ ਕੰਪਨੀ ਖੋਲੀ ਗਈ ਹੈ ਜਿਸ ਕੰਪਨੀ ਦਾ ਨਾਮ ਹੈ “ਨਾਰੰਗ ਇੰਟਰਟੇਇਨਮੈਂਟ” ਇਹ ਕੰਪਨੀ “ਸ਼ੈਰੀ ਪਾਬਲਾ” ਜੀ ਨੇ ਆਪਣੇ ਦਾਦਾ ਜੀ ਦੇ ਨਾਮ ਤੋਂ ਰੱਖੀ ਹੈ। ਜਿਹੜਾ ਵੀ ਕਲਾਕਾਰ ਇਸ ਕੰਪਨੀ ਨਾਲ ਕੰਮ ਕਰਨ ਦਾ ਚਾਹਵਾਨ ਹੈ ਉਹ “ਸ਼ੈਰੀ ਪਾਬਲਾ” ਨੂੰ ਇਕ ਵਾਰ ਜਰੂਰ ਸੰਪਰਕ ਕਰੋ। ਸਾਡੀ ਸਾਰੀ ਟੀਮ ਵਲੋਂ “ਸ਼ੈਰੀ ਪਾਬਲਾ” ਜੀ ਨੂੰ ਉਨ੍ਹਾਂ ਦੀ ਇਸ ਨਵੀਂ ਸ਼ੁਰੂਆਤ ਦੀਆਂ ਬਹੁਤ ਬਹੁਤ ਮੁਬਾਰਕਾਂ।