ਚੰਡੀਗੜ (ਪ੍ਰੀਤਮ ਲੁਧਿਆਣਵੀ), 5 ਮਾਰਚ, 2022 : ਪੰਜਾਬ ਦੇ ਕੁਰਾਲੀ ਹਲਕੇ ਦੀ ਜੰਮਪਲ, ਪੰਜਾਬ ਦੀ ਸੁਰੀਲੀ ਤੇ ਦਮਦਾਰ ਉੱਘੀ ਗਾਇਕਾ ਕੌਰ ਪ੍ਰੀਤ ਵੱਲੋਂ ਗਾਏ ਗਏ ਗੀਤ, ‘ਗੁਰੂ ਰਵਿਦਾਸ ਸੱਚੀ ਸਰਕਾਰ’ ਨੂੰ ਸੰਗਤਾਂ ਵੱਲੋਂ ਸੋਸ਼ਲ ਮੀਡੀਏ ਉਤੇ ਬੜਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਲਾਕੇ ਦੀਆਂ ਸਾਹਿਤਕ ਸ਼ਖ਼ਸੀਅਤਾਂ ’ਚੋਂ ਭੁਪਿੰਦਰ ਸਿੰਘ ਭਾਗੋਮਾਜਰਾ, ਅਵਤਾਰ ਸਿੰਘ ਸੀਹੋਂ ਮਾਜਰਾ, ਸੁਰਜੀਤ ਸਿੰਘ ਸੁਮਨ, ਮਨਦੀਪ ਕੌਰ ਰਿੰਪੀ, ਡਾ. ਮੀਨੂ ਸੁਖਮਨ, ਪ੍ਰੋ. ਕੁਲਵਿੰਦਰ ਸਿੰਘ ਬੱਬੂ, ਸਿਕੰਦਰ ਸਿੰਘ ਪੱਲਾ ਅਤੇ ਹੈਪੀ ਕੁਰਾਲੀ ਆਦਿ ਵੱਲੋਂ ਇਸ ਅੰਤਰਰਾਸ਼ਟਰੀ ਗਾਇਕਾ ਵੱਲੋਂ ਗਾਏ ਗਏ ਗੀਤ ਦਾ ਬਹੁਤ ਵਧੀਆ ਅਤੇ ਭਰਵਾਂ ਸਵਾਗਤ ਕੀਤਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਦੇ ਰਿਕਾਰਡ ਕੀਤੇ ਕਈ ਗੀਤਾਂ ਨੂੰ ਸੰਗਤਾਂ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਮਾਣ ਸਨਮਾਨ ਮਿਲਿਆ ਹੈ।
ਗਾਇਕਾ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੀਤ ਦੇ ਗੀਤਕਾਰ ਖੁਸ਼ਵਿੰਦਰ ਬਿੱਲਾ ਯੁ ਕੇ ਹਨ, ਜਦਕਿ ਇਸਨੂੰ ਕਮਾਲ-ਮਈ ਸੰਗੀਤਕ ਛੋਹਾਂ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਬੀ ਆਰ ਡਿਵਾਣਾ ਨੇ। ਇਸਨੂੰ ਫਿਲਮਾਇਆ ਹੈ ਰੈਂਬੋ ਮੱਲ ਅਤੇ ਲਵਲੀ ਫਿਲਮ ਸਟੁਡੀਓ ਨੇ। ਇਹ ਪ੍ਰੋਜੈਕਟ ਕੁਲਵਿੰਦਰ ਰੱਤੂ ਕਨੈਡਾ ਦੀ ਦੇਖ ਰੇਖ ਵਿੱਚ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਜੈਕਟ ਨੂੰ ਐਮ ਟਰੈਕ ਇੰਨਟਰਟੈਨਮੈਂਟ ਕੰਪਨੀ ਅਤੇ ਮੱਖਣ ਲੁਹਾਰ ਵੱਲੋਂ ਯੂ-ਟਿਓਬ ਅਤੇ ਹੋਰ ਮੀਊਜਿਕ ਸਾਇਟਾਂ ’ਤੇ ਰਿਲੀਜ ਕੀਤਾ ਗਿਆ ਹੈ। ਪੋਸਟ ਆਫਿਸ ਵਿਭਾਗ ਦੇ ਮੁਲਾਜਮ ਅਵਤਾਰ ਸਿੰਘ ਦੀ ਬੇਟੀ, ਅੰਤਰਰਾਸ਼ਟਰੀ ਇਸ ਸੁਰੀਲੀ ਮੁਟਿਆਰ ਗਾਇਕਾਂ ਕੌਰ ਪ੍ਰੀਤ ਤੋਂ ਗੀਤ-ਸੰਗੀਤ ਦੇ ਜ਼ੌਹਰੀਆਂ ਅਤੇ ਸੰਗਤਾਂ ਨੂੰ ਕਾਫੀ ਆਸਾਂ ਉਮੀਦਾਂ ਤੇ ਸੰਭਾਵਨਾਵਾਂ ਹਨ ਕਿ ਆਉਣ ਵਾਲੇ ਸਮੇਂ ਵਿੱਚ ਗਾਇਕੀ ਦੇ ਖੇਤਰ ਵਿਚ ਉਹ ਹੋਰ ਵੀ ਉਚ ਬੁਲੰਦੀਆਂ ਨੂੰ ਛੂਹਦਿਆਂ ਆਪਣੇ ਪਰਿਵਾਰ, ਆਪਣੇ ਇਲਾਕੇ ਅਤੇ ਸੂਬੇ ਦਾ ਨਾਂ ਵਿਸ਼ਵ ਵਿਚ ਜਰੂਰ ਚਮਕਾਵੇਗੀ। ਵਾਹਿਗੁਰੂ ਸਹਾਈ ਹੋਵੇ।