ਵਜਰਾ ਕੋਰ ਦੀ  ਪਰਬਤਾਰੋਹੀਆਂ ਦੀ ਟੀਮ  ਦੋਰੋਪੀ ਗਾਂਗਰੀ ਅਤੇ ਲਬਾਰ ਚੋਟੀਆਂ ਨੂੰ ਸਰ ਕਰਨ ਲਈ ਰਵਾਨਾ

ਵਜਰਾ ਕੋਰ ਦੇ ਦਸ ਨਿਡਰ ਪਰਬਤਾਰੋਹੀਆਂ ਦੀ ਇੱਕ ਟੀਮ ਲੱਦਾਖ ਖੇਤਰ ਵਿੱਚ ਹਿਮਾਲਿਆ ਦੀਆਂ ਜ਼ਾਨਸਕਾਰ ਪਹਾੜੀ ਸ਼੍ਰੇਣੀਆਂ ਵਿੱਚ ਦੋਰੋਪੀ ਗਾਂਗਰੀ (5380 ਮੀਟਰ) ਅਤੇ ਲਬਾਰ ਪੀਕ (4654 ਮੀਟਰ) ਦੀਆਂ ਚੁਣੌਤੀਪੂਰਨ ਚੋਟੀਆਂ ਨੂੰ ਸਰ ਕਰਨ ਲਈ ਰਵਾਨਾ ਹੋਈ। ਊਧਮਪੁਰ ਤੋਂ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਪਹਾੜੀ ਮੁਹਿੰਮ ਦਾ ਉਦੇਸ਼ ਇਸ ਵਿਚ ਹਿੱਸਾ ਲੈਣ ਵਾਲਿਆਂ ਦੀ ਲਚਕਤਾ, ਅਨੁਕੂਲਤਾ ਅਤੇ ਸਰੀਰਕ ਅਤੇ ਮਾਨਸਿਕ ਸਹਿਣਸ਼ੀਲਤਾ ਦੀ ਪਰਖ ਕਰਨਾ ਹੈ। ਆਪਣੇ ਨੌਂ ਦਿਨਾਂ ਦੇ ਸਫ਼ਰ ਦੌਰਾਨ ਟੀਮ ਕਠੋਰ ਪਹਾੜੀ ਖੇਤਰ, ਅਣਪਛਾਤੇ ਮੌਸਮ ਅਤੇ ਠੰਢੇ ਤਾਪਮਾਨਾਂ ਵਿੱਚ 120 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਤੇਜ ਹਵਾਵਾਂ ਅਤੇ ਤਾਪਮਾਨ ਬਹੁਤ ਘੱਟ ਹੋਣ ਦੇ ਨਾਲ, ਸਿਪਾਹੀਆਂ ਕੋਲ ਸਿਰਫ ਆਪਣੀ ਸਿਖਲਾਈ ਹੋਵੇਗੀ ਅਤੇ ਇੱਕ ਦੂਜੇ ‘ਤੇ ਭਰੋਸਾ ਕਰਨਾ ਹੋਵੇਗਾ। ਉੱਚੀਆਂ ਛੋਟੀਆਂ ਨੂੰ ਸਰ ਕਰਨ ਦੇ  ਕਾਰਨਾਮੇ ਤੋਂ ਇਲਾਵਾ, ਇਹ ਮੁਹਿੰਮ ਕਮਿਊਨਿਟੀ ਆਊਟਰੀਚ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਦੇ ਨਾਲ-ਨਾਲ ਵਾਤਾਵਰਣ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਪਲੇਟਫਾਰਮ ਵਜੋਂ ਵੀ ਕੰਮ ਕਰੇਗੀ।

Scroll to Top
Latest news
भारत ने कनाडा के 6 राजनयिकों को निष्कासित किया अमेरिका में फेसबुक और इंस्टाग्राम पर रोक दिवाली से पहले दिल्ली में पटाखों पर पूर्ण प्रतिबंध, 1 जनवरी तक लागू रहेगा आदेश महल कलां में पंच प्रत्याशी पर हमला, अस्पताल में भर्ती उधव ठाकरे अस्पताल में भर्ती चीन ने ताइवान के आसपास बड़े पैमाने पर सैन्य अभ्यास किया पंजाब में पंचायत चुनाव: जगराओं में बूथ पर हंगामे के बाद वोटिंग रुकी पंजाब में पंचायत चुनाव: गुरदासपुर में हंगामे के दौरान मतदान केंद्र के बाहर चली गोली ऑस्ट्रेलिया के नए वीजा प्रोग्राम के लिए 40 हजार भारतीयों ने आवेदन किया ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਤੁਰੰਤ ਲਿਫਟਿੰਗ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ