ਜਲੰਧਰ- ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਤਿ ਨੇੜਲੇ ਸਾਥੀ ਕਨੂੰ ਗੁੱਜਰ ਨੂੰ ਮੰਗਲਵਾਰ ਨੂੰ ਜਲੰਧਰ ਪੁਲੀਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਪਾਰਟੀ ਦੀ ਜਵਾਬੀ ਗੋਲੀਬਾਰੀ ‘ਚ ਕਨੂੰ ਗੁੱਜਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕਨੂੰ ਗੁੱਜਰ ਸ਼ਹਿਰ ‘ਚ ਮੌਜੂਦ ਹੈ ਜਿਸ ਤੋਂ ਬਾਅਦ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਕੀਤਾ। ਕਾਰਵਾਈ ਦੌਰਾਨ ਗੁੱਜਰ ਨੇ ਕਥਿਤ ਤੌਰ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਪੁਲੀਸ ਦੀ ਜਵਾਬੀ ਕਾਰਵਾਈ ਵਿਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਕਨੂੰ ਗੁੱਜਰ ਕਤਲ, ਜਬਰੀ ਵਸੂਲੀ ਅਤੇ ਧੌਂਸਬਾਜ਼ੀ ਸਮੇਤ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਮੁੱਠਭੇੜ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 9 ਗੋਲੀਆਂ ਚਲਾਈਆਂ ਗਈਆਂ। ਮੌਕੇ ਤੋਂ 2 ਹਥਿਆਰ ਬਰਾਮਦ ਕੀਤੇ ਗਏ ਹਨ।