ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਦਿਆਰਥੀਆਂ ਨੇ ਉੱਤਰ ਭਾਰਤ ਖੇਡਾਂ ਵਿੱਚ ਮਾਰੀਆਂ ਮੱਲਾ

ਭੀਖੀ ( ਕਮਲ ਜਿੰਦਲ )-  ਸਥਾਨਿਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਸੀਨੀ.ਸੈਕੰ. ਭੀਖੀ ਦੇ ਖਿਡਾਰੀਆਂ ਨੇ ਉੱਤਰ ਖੇਤਰ ਖੇਡ ਮੁਕਾਬਲਿਆ ਵਿੱਚ ਵਧੀਆ ਪੁਜੀਸ਼ਨਾ ਹਾਸਿਲ ਕੀਤੀਆਂ।ਇਹ ਖੇਡਾਂ ਚੁੰਨੀ ਲਾਲ ਸਰਸਵਤੀ ਬਾਲ ਵਿੱਦਿਆ ਮੰਦਰ, ਹਰੀ ਨਗਰ ਨਵੀ ਦਿੱਲੀ ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿੱਚ ਸਕੇਟਿੰਗ ਵਿੱਚ ਅੰਡਰਖ਼14 ਵਿੱਚ ਜਪਨੂਰ ਸਿੰਘ ਨੇ 500 ਮੀਟਰ ਵਿੱਚ ਦੂਸਰਾ, 1000 ਮੀਟਰ ਵਿੱਚ ਦੂਸਰਾ ਅਤੇ ਇੱਕ ਲੈਪ
ਵਿੱਚ ਤੀਸਰਾ ਸਥਾਨ, ਅੰਡਰ 17 ਵਿੱਚ ਮਨਿੰਦਰ ਸਿੰਘ ਨੇ 500,1000 ਮੀਟਰ ਵਿੱਚ ਪਹਿਲਾ, ਪ੍ਰੀਤਇੰਦਰ ਸਿੰਘ ਨੇ 500, 1000 ਅਤੇ 5000 ਮੀਟਰ ਵਿੱਚ ਪਹਿਲਾ, ਅੰਡਰ 19 ਵਿੱਚ ਅਰਸ਼ਦੀਪ ਸਿੰਘ ਨੇ 5000 ਮੀਟਰ ਵਿੱਚ ਪਹਿਲਾ, 1000 ਮੀਟਰ ਵਿੱਚ ਦੂਸਰਾ ਅਤੇ ਸ਼ਿਵਮ ਸ਼ਰਮਾਂ ਨੇ 500 ਮੀਟਰ ਵਿੱਚ ਦੂਸਰਾ ਅਤੇ ਇੱਕ ਲੈਪ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਬਾਸਕਿੰਟਬਾਲ ਲੜਕੀਆਂ ਵਿੱਚ ਅੰਡਰ19 , ਅੰਡਰ17 ਵਿੱਚ ਦੂਸਰਾ ਅਤੇ ਅੰਡਰ14 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਅਤੇ ਨਾਲ ਹੀ ਐਨ.ਸੀ.ਸੀ. ਕੈਡਿਟਾ ਵੱਲੋਂ ਰਨ ਟੂ ਫਿੱਟ ਅਧੀਨ ਰਾਸਟਰੀ ਖੇਡ ਦਿਵਸ ਮਨਾਇਆ ਗਿਆ। ਇਸ ਦੌਰਾਨ ਐਨ.ਸੀ.ਸੀ. ਕੈਡਿਟਾ ਵੱਲੋਂ ਲੱਗਭੱਗ 3 ਕਿਲੋਮੀਟਰ ਦੋੜ ਲਗਾਈ ਗਈ।ਇਸ ਮੌਕੇ ਤੇ ਏ.ਐਨ.ਓ. ਭਰਪੂਰ ਸਿੰਘ ਅਤੇ
ਪ੍ਰਿੰਸੀਪਲ ਸੰਜੀਵ ਕੁਮਾਰ ਸਾਮਿਲ ਰਹੇ।
Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...