ਸੰਤ ਬਾਬਾ ਜੀਤ ਸਿੰਘ ਜੀ ਦਾ ਸਲਾਨਾ 34ਵਾਂ  ਬਰਸੀ ਸਮਾਗਮ ਕਰਵਾਇਆ

ਜਲੰਧਰ  ਰਾਮਾ ਮੰਡੀ – ਹੁਸ਼ਿਆਰਪੁਰ ਮਾਰਗ ਤੇ ਸਥਿਤ ਗੁਰਦੁਆਰਾ ਸੰਤ ਬਾਬਾ ਗੋਪਾਲ ਸਿੰਘ ਜੀ ਜੌਹਲਾਂ ਵਿਖੇ ਸੰਤ ਬਾਬਾ ਜੀਤ ਸਿੰਘ ਜੀ ਦੇ 34ਵੇਂ ਸਲਾਨਾ ਬਰਸੀ ਸਮਾਗਮ ਕਰਵਾਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਾਹਿਬ ਜੀ ਦੇ    ਮੌਜੂਦਾ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ  ਵਾਲਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਏ ਗਏ। ਉਨ੍ਹਾਂ ਦੱਸਿਆ ਕਿ 13  ਅਗਸਤ 2024 ਨੂੰ ਦੋ ਸ੍ਰੀ ਆਖਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ।ਅਤੇ 15 ਅਗਸਤ ਨੂੰ  ਇਨ੍ਹਾਂ ਦੇ ਭੋਗ ਪਾਉਣ ਉਪਰੰਤ,  ਦੋ ਆਖੰਡ ਪਾਠ ਸਾਹਿਬ ਹੋਰ ਆਰੰਭ ਕਰਵਾਏ ਗਏ  ਦੋ ਜਿਨ੍ਹਾਂ ਦੇ ਭੋਗ  ਬਰਸੀ ਵਾਲੇ ਦਿਨ 17 ਅਗਸਤ ਸ਼ਨੀਵਾਰ ਨੂੰ ਪਾਏ ਗਏ । ਇਸ ਉਪਰੰਤ ਸੰਤ ਜਤਿੰਦਰ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆ ਤੋਂ ਇਲਾਵਾ ਹੋਰ ਰਾਗੀ ਸਿੰਘਾਂ ਅਤੇ ਢਾਡੀ ਜਥਿਆਂ ਵੱਲੋਂ ਵੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤ ਸੁਰਿੰਦਰ ਸਿੰਘ ਜੀ ਵਲੋਂ ਕਥਾ ਕਰਦੇ ਹੋਏ ਗੁਰਸਿੱਖ ਦੇ ਜੀਵਨ  , ਸਾਧੂ, ਸੰਤ ਅਤੇ ਭਗਤਾਂ ਬਾਰੇ ਗੁਰੂ ਸਾਹਿਬਾਨ ਵਲੋਂ ਉਚਾਰਨ ਕੀਤੀ ਗਈ ਗੁਰਬਾਣੀ ਦੀਆਂ ਵਿਚਾਰਾਂ ਸਾਂਝੀਆਂ ਕਰਦੇ ਹੋਏ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਉਨ੍ਹਾਂ ਵਲੋਂ  ਸੰਤ ਬਾਬਾ ਜੀਤ ਸਿੰਘ ਜੀ ਦੇ ਸੇਵਾ ਭਾਵਨਾ ਵਾਲੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਹਾਜ਼ਰ ਸੰਗਤਾਂ ਅਤੇ ਨੋਜਵਾਨ ਪੀੜ੍ਹੂ ਨੂੰ ਬਾਬਾ ਜੀ ਵਲੋਂ ਦਰਸਾਏ ਗਏ ਮਾਰਗ ਤੇ ਚੱਲਦੇ ਹੋਏ ਅੰਮ੍ਰਿਤ ਛਕ ਕੇ ਸੇਵਾ ਭਾਵਨਾ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਆ ਗਿਆ। ਸਟੇਜ  ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਗਿਆਨੀ ਅਵਤਾਰ ਸਿੰਘ ਜੀ ਵਲੋਂ ਸਮਾਗਮ ਵਿੱਚ ਪਹੁੰਚੇ ਹੋਏ ਸਾਧੂ, ਸੰਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।  ਇਸ ਮੌਕੇ ਸਕੱਤਰ ਵੱਲੋਂ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾਂ ਵਾਲਿਆ ਵਲੋਂ ਵਿਦੇਸ਼ ਤੋਂ ਭੇਜੇ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਗਿਆ ਅਤੇ ਜੈਕਾਰੇ ਲਾਉਂਦੇ ਹੋਏ ਬਾਬਾ ਜੀ ਵਲੋਂ ਬੁਲਾਈ ਗਈ ਫਤਿਹ ਸੰਗਤਾਂ ਨਾਲ ਸਾਂਝੀ ਕੀਤੀ ਗਈ। ਸਮਾਗਮ ਦੇ ਅੰਤ ਵਿਚ ਚਾਹ ਪਕੌੜਿਆਂ ਸਮੇਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की