ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿੱਤੇ

ਅੰਮ੍ਰਿਤਸਰ ਵਿਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਜਿੱਤ ਦਰਜ ਕੀਤੀ ਹੈ। ਉਹ ਲਗਾਤਾਰ ਤੀਜੀ ਵਾਰ ਸਾਂਸਦ ਬਣੇ ਹਨ। ਉਨ੍ਹਾਂ ਨੂੰ 125847 ਵੋਟਾਂ ਮਿਲੀਆਂ ਹਨ ਜਦੋਂ ਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 109843, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਵਾਲ ਨੂੰ 105462 ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 76766 ਵੋਟਾਂ ਮਿਲੀਆਂ ਹਨ।

ਔਜਲਾ ਦੇ ਘਰ ਵਿਚ ਵਰਕਰਾਂ ਤੇ ਸਮੱਰਥਕਾਂ ਦੀਆਂ ਭਾਰੀ ਰੋਣਕਾਂ ਹਨ, ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਹਾਸਲ ਕੀਤਾ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕੁੱਲ ਵੋਟਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਜਿਨ੍ਹਾਂ ਵਿਚੋਂ 56.06 ਫੀਸਦੀ ਵੋਟਰਾਂ ਨੇ ਲੋਕ ਸਭਾ ਚੋਣਾਂ ਲਈ ਵੋਟ ਕੀਤਾ। ਇਨ੍ਹਾਂ ਵਿਚ 4,87,101 ਪੁਰਸ਼, 4,160,86 ਮਹਿਲਾਵਾਂ ਤੇ 19 ਟ੍ਰਾਸਜੈਂਡਰਸ ਨੇ ਵੋਟ ਕੀਤੀ। ਵੋਟਰ ਟਰਨਆਊਟ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿਚ ਅਮ੍ਰਿਤਸਰ ਸਭ ਤੋਂ ਪਿੱਛੇ ਰਿਹਾ ਹੈ ਜਿਥੇ ਘੱਟ ਵੋਟਿੰਗ ਹੋਈ ਹੈ। ਪਿਛਲੀਆਂ ਚੋਣਾਂ ਵਿਚ ਜਿੱਤ ਮਾਰਜਨ ‘ਤੇ ਨਜ਼ਰ ਦੌੜਾਈ ਜਾਵੇ ਤਾਂ ਔਜਲਾ ਲਗਭਗ 1 ਲੱਖ ਵੋਟਾਂ ਤੋਂ ਜਿੱਤ ਗਏ ਸਨ। ਅਕਾਲੀ ਦਲ ਤੇ ਭਾਜਪਾ ਦੇ ਵੱਖ-ਵੱਖ ਚੋਣ ਲੜਨ ਦੀ ਸਥਿਤੀ ਵਿਚ ਔਜਲਾ ਫਿਰ ਤੋਂ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆਏ ਹਨ।

Scroll to Top
Latest news
ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ... ਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਸਭਿਆਚਾਰਕ ਪ੍ਰੋਗਰਾਮ ਦਾ ਹੁੰਦਾ ਹੈ ਵੱਡਾ ਯੋਗਦਾਨ ... ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ 2.36 ਲੱਖ ’ਤੇ ਪੁੱਜੀ ਮੈਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਪ੍ਰਸਤਾਵ ਦਿੱਤਾ ਸੀ : ਨਿਤਿਨ ਗਡਕਰੀ ਦਾ ਖੁਲਾਸਾ ਅਕਾਲੀ ਦਲ ਦੇ ਸਾਰੇ ਜ਼ਿੰਮੇਵਾਰ ਆਗੂ ਤਲਬ ਕੀਤੇ ਜਾਣ :ਪਰਮਜੀਤ ਸਰਨਾ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮਾਫ਼ੀ ਈਡੀ ਵੱਲੋਂ ਨੀਰਵ ਮੋਦੀ ਦੀ 29.75 ਕਰੋੜ ਦੀ ਜਾਇਦਾਦ ਕੁਰਕ ਪੁੱਤ ਦੇ ਕਤਲ ਕੇਸ ’ਚ ਜਲਦੀ ਇਨਸਾਫ਼ ਦੀ ਉਮੀਦ: ਬਲਕੌਰ ਸਿੰਘ ਰਾਸ਼ਟਰਪਤੀ ਉਮੀਦਵਾਰਾਂ ਵਿਚਾਲੇ ਬਹਿਸ: ਟਰੰਪ ’ਤੇ ਭਾਰੂ ਰਹੀ ਹੈਰਿਸ