ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੀਪੀਆਈ ( ਐਮ ) ਅਤੇ ਸੀਪੀਆਈ ਵੱਲੋਂ ਵਿਸ਼ਾਲ ਰੈਲੀ

ਸੀਪੀਆਈ ( ਐਮ ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ , ਕਾਮਰੇਡ ਸੁਖਵਿੰਦਰ ਸਿੰਘ ਸੇਖੋਂ , ਕਾਮਰੇਡ ਬੰਤ ਸਿੰਘ ਬਰਾੜ ਅਤੇ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ  ਵੱਲੋਂ ਸੰਬੋਧਨ ਕੀਤਾ

‘ ਮੋਦੀ ਸਰਕਾਰ ਹਰਾਓ – ਦੇਸ਼ ਬਚਾਓ ‘ ਦੇ ਨਾਅਰੇ ਨਾਲ ਚੋਣ ਮੁਹਿੰਮ ਤੇਜ਼

ਜਲੰਧਰ  : ਸੀਪੀਆਈ ( ਐਮ ) ਅਤੇ ਸੀਪੀਆਈ ਦੇ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਜਲੰਧਰ  ਚੋਣ ਦਫਤਰ ਵਿਖੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ।  ਦੋਵੇਂ ਖੱਬੇ ਪੱਖੀ ਪਾਰਟੀਆਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਚੋਣਾਂ ਸਬੰਧੀ ਵਿਸ਼ਾਲ ਰੈਲੀ ਕਰਕੇ  ਮੋਦੀ ਹਰਾਓ ਦੇਸ਼ ਬਚਾਓ ਦੇ ਨਾਅਰੇ ਨਾਲ ਚੋਣ ਮੁਹਿੰਮ ਤੇਜ਼  ਕੀਤੀ ਗਈ । ਸੀਪੀਆਈ ( ਐਮ ) ਦੇ ਕੇਂਦਰੀ ਆਗੂ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ , ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ,ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਅਤੇ ਕਾਮਰੇਡ ਪ੍ਰਸ਼ੋਤਮ ਲਾਲ ਬਿਲਗਾ  ਵੱਲੋਂ ਸੰਬੋਧਨ ਕੀਤਾ  । ਇਸ ਮੌਕੇ ਤੇ ਸੀਪੀਆਈ ( ਐਮ ) ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ , ਕਾਮਰੇਡ ਮੇਜਰ ਸਿੰਘ ਭਿੱਖੀਵਿੰਡ , ਕਾਮਰੇਡ ਗੁਰਨੇਕ ਸਿੰਘ ਭੱਜਲ , ਕਾਮਰੇਡ ਬਲਵੀਰ ਸਿੰਘ ਜਾਡਲਾ , ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ , ਕਾਮਰੇਡ ਸੁੱਚਾ ਸਿੰਘ ਅਜਨਾਲਾ , ਕਾਮਰੇਡ ਰੂਪ ਬਸੰਤ ਬੜੈਚ , ਕਾਮਰੇਡ ਰਾਮ ਸਿੰਘ ਨੂਰਪੁਰੀ , ਕਾਮਰੇਡ ਅਬਦੁਲ ਸਤਾਰ,  ਕਾਮਰੇਡ ਸਵਰਨਜੀਤ ਦਲਿਓ , ਕਾਮਰੇਡ ਜਤਿੰਦਰਪਾਲ , ਕਾਮਰੇਡ ਸੁਖਪ੍ਰੀਤ ਜੋਹਲ , ਸੀਪੀਆਈ ਦੇ ਸੂਬਾਈ ਤੇ ਜ਼ਿਲ੍ਹਾ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਇਸ ਮੌਕੇ ਸੀਪੀਆਈ ਦੇ ਜ਼ਿਲਾ ਸਕੱਤਰ  ਕਾਮਰੇਡ ਰਸ਼ਪਾਲ ਕੈਲੇ  , ਮਹਿੰਦਰਪਾਲ ਸਿੰਘ ਸੂਬਾ ਕਮੇਟੀ ਮੈਂਬਰ ,  ਹਰਜਿੰਦਰ ਸਿੰਘ ਮੌਜੀ ਸਹਾਇਕ ਸਕੱਤਰ ਜ਼ਿਲ੍ਹਾ ਜਲੰਧਰ ਸੀਪੀਆਈ , ਤਰਸੇਮ ਜੰਡਿਆਲਾ , ਮਹਿੰਦਰ ਸਿੰਘ ਘੋੜਾਬਾਹੀ , ਸਿਕੰਦਰ ਸੰਘੂ , ਗਿਆਨ ਸੈਦਪੁਰੀ , ਪਰਮਜੀਤ ਸਮਰਾਏ , ਵੀਰ ਕੁਮਾਰ , ਜਗੀਰ ਸਿੰਘ , ਸੋਡੀ ਰਾਮ ਕਤਪਾਲੋ , ਪਰਵਿੰਦਰ ਕੁਮਾਰ ਫਲਪੋਤਾ ਹਾਜ਼ਰ ਸਨ।

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...