ਕੈਨੇਡਾ ਗਏ 25 ਸਾਲਾ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

ਇਸ ਵੇਲੇ ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ,ਜਿੱਥੇ ਇੱਕ ਭਾਰਤੀ ਵਿਦਿਆਰਥੀ ਦੀ ਦਿਲ ਦੌਰਾ ਪੈਣ ਕਾਰਨ ਮੌ.ਤ ਹੋ ਗਈ। ਮ੍ਰਿ.ਤਕ ਵਿਦਿਆਰਥੀ ਦੀ ਪਛਾਣਸ਼ੇਖ ਮੁਜ਼ੱਮਿਲ ਅਹਿਮਦ ਵਜੋਂ ਹੋਈ ਹੈ। ਇਸ ਬਾਰੇ ਪਤਾ ਲੱਗਦਿਆਂ ਹੀ ਮ੍ਰਿ.ਤਕ ਦੇ ਪਰਿਵਾਰ ਵੱਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮ੍ਰਿਤਕ ਦੇਹ ਨੂੰ ਹੈਦਰਾਬਾਦ ਵਾਪਸ ਭੇਜਣ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਹਿਮਦ ਹੈਦਰਾਬਾਦ ਦਾ ਰਹਿਣ ਵਾਲਾ ਸੀ ਅਤੇ ਓਨਟਾਰੀਓ ਦੇ ਕਿਚਨਰ ਸਿਟੀ ਦੇ ਵਾਟਰਲੂ ਕੈਂਪਸ ਦੇ ਕੋਨੇਸਟੋਗਾ ਕਾਲਜ ਤੋਂ ਆਈ.ਟੀ. ਵਿੱਚ ਮਾਸਟਰਜ਼ ਕਰ ਰਿਹਾ ਸੀ।

ਇਸ ਸਬੰਧੀ ਤੇਲੰਗਾਨਾ ਆਧਾਰਿਤ ਸਿਆਸੀ ਪਾਰਟੀ ਮਜਲਿਸ ਬਚਾਓ ਤਹਿਰੀਕ (ਐੱਮ.ਬੀ.ਟੀ.) ਦੇ ਆਗੂ ਅਮਜਦ ਉੱਲਾ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ।ਐੱਮ.ਬੀ.ਟੀ. ਆਗੂ ਨੇ ਕਿਹਾ ਕਿ ਅਹਿਮਦ ਪਿਛਲੇ ਹਫ਼ਤੇ ਤੋਂ ਬੁਖ਼ਾਰ ਨਾਲ ਪੀੜਤ ਸੀ, ਪਰ ਉਸ ਦੇ ਪਰਿਵਾਰ ਨੂੰ ਅਹਿਮਦ ਦੇ ਦੋਸਤ ਦਾ ਫ਼ੋਨ ਆਇਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ ਹੋ ਗਈ ਹੈ। ਉਨ੍ਹਾਂ ਨੇ ਮ੍ਰਿ.ਤਕ ਦੇ ਪਰਿਵਾਰ ਵੱਲੋਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਮਦਦ ਲਈ ਬੇਨਤੀ ਕਰਨ ਵਾਲਾ ਪੱਤਰ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ।

Scroll to Top
Latest news
ਰੂਸ-ਯੂਕਰੇਨ ਸਮਝੌਤੇ ਲਈ ਭਾਰਤ ਤੇ 2 ਹੋਰ ਦੇਸ਼ ਵਿਚੋਲਗੀ ਕਰ ਸਕਦੇ ਹਨ : ਪੁਤਿਨ केन्द्रीय विद्यालय संगठन की 53वीं राष्ट्रीय खेलकूद प्रतियोगिताओं में छात्रों ने दिखाए अपने जौहर ਰਮਨਵੀਰ ਸਿੰਘ ਨੇ ਦੋੜ ਮੁਕਾਬਲਿਆਂ ਵਿੱਚ ਕੀਤਾ ਪਹਿਲਾ ਸਥਾਨ ਹਾਸਲ  मैराथन दिग्गज ने बांटे डीएवी यूनिवर्सिटी में पुरस्कार ਕਮਿਸ਼ਨਰੇਟ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ- ਨਾਜਾਇਜ਼ ਹਥਿਆਰਾਂ ਸਮੇਤ ਇਕ ਕਾਬੂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਤਕਾਲੀ ਮੰਤਰੀਆਂ ਨੂੰ ਕੀਤਾ ਤਲਬ, 15 ਦਿਨਾਂ ਦੇ ਅੰਦਰ ਮੰਗਿਆਂ ਸਪੱਸ਼ਟੀਕਰਨ  ਨਹੀਂ ਬਦਲੇ ਗਏ ਡੇਰਾ ਰਾਧਾ ਸੁਆਮੀ ਦੇ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰੇ ਦੇ ਸਰਪ੍ਰਸਤ ਅਮਰੀਕਾ ਦੀਆਂ ਚੋਣਾਂ ਵਿਚ ਸੱਟਾ ਲੱਗਣਾ ਸ਼ੁਰੂ ਕੋਰਟ ਨੇ ਕਿਹਾ, ਕੇਜਰੀਵਾਲ ਵਿਰੁਧ ਸ਼ਰਾਬ ਘੁਟਾਲੇ 'ਚ ਸਬੂਤ ਕਾਫੀ ਹਨ