ਜੇਕਰ ਟਰੰਪ ਨੇ ਆਪਣੇ ਬੀਤੇ ‘ਤੇ ਧਿਆਨ ਕੇਂਦਰਿਤ ਕੀਤਾ ਤਾਂ ਉਸ ਦੇ ਹਾਰ ਜਾਣ ਦਾ  ਜ਼ੋਖਮ ਹੈ-ਸੈਨੇਟਰ ਗਰਾਹਮ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਰਿਪਬਲੀਕਨ ਸੈਨੇਟਰ ਲਿੰਡਸੇਅ ਗਰਾਹਮ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮੇਰਾ ਵਿਚਾਰ ਹੈ ਕਿ ਜੇਕਰ ਉਹ 2024 ਦੀਆਂ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਵਜੋਂ ਨਾਮਜ਼ਦ ਹੁੰਦੇ ਹਨ ਤਾਂ ਉਨਾਂ ਨੂੰ ਆਪਣੇ ਬੀਤੇ ਉਪਰ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਉਹ ਚੋਣ ਹਾਰ ਸਕਦੇ ਹਨ। ਉਨਾਂ ਇਕ ਚੈਨਲ ਨਾਲ ‘ਦਿਸ ਵੀਕ’ ਪ੍ਰੋਗਰਾਮ ਤਹਿਤ ਗੱਲ ਕਰਦਿਆਂ ਕਿਹਾ ਕਿ ਮੈ 2020 ਦੀਆਂ ਚੋਣਾਂ ਦੇ ਨਤੀਜੇ ਸਵਿਕਾਰ ਕਰਦਾ ਹਾਂ ਤੇ ਹੁਣ ਮੈਨੂੰ 2024 ਦੀ ਚਿੰਤਾ ਹੈ। ਜੇਕਰ ਟਰੰਪ ਸੁਰੱਖਿਆ ਵਿਚ ਸੁਧਾਰ ਤੇ ਅਮਰੀਕੀਆਂ ਦੀ ਖੁਸ਼ਹਾਲੀ ਦੀ ਗੱਲ ਕਰਨਗੇ ਤਾਂ ਉਹ ਜਿੱਤ ਜਾਣਗੇ ਪਰੰਤੂ ਜੇਕਰ ਉਹ ਬੀਤੇ ਵਾਂਗ ਹੀ ਸੋਚਣਗੇ ਤਾਂ ਉਹ ਹਾਰ ਜਾਣਗੇ। ਉਨਾਂ ਕਿਹਾ ਕਿ ਮੇਰੇ ਲਈ 2020 ਦੀਆਂ ਚੋਣ ਦਾ ਜਿਕਰ ਕਰਨ ਦਾ ਕੋਈ ਮਤਲਬ ਨਹੀਂ ਹੈ । ਸਾਨੂੰ ਹੁਣ 2024 ਦੀਆਂ ਚੋਣਾਂ ਲਈ ਵੋਟਾਂ ਸੁਰੱਖਿਅਤ ਕਰਨ ਦੀ ਲੋੜ ਹੈ। ਹਾਲਾਂ ਕਿ ਗੱਲਬਾਤ ਦੌਰਾਨ ਗਰਾਹਮ ਨੇ ਦਲੀਲ ਦਿੱਤੀ ਕਿ ਟਰੰਪ ਪਹਿਲਾ ਉਮੀਦਾਵਰ ਨਹੀਂ ਹੈ  ਜਿਸ ਨੇ 2020 ਵਿਚ ਚੋਣਾਂ ਵਿੱਚ ਹੇਰਾਫੇਰੀ ਦਾ ਦਾਅਵਾ ਕੀਤਾ ਸੀ। ਉਨਾਂ ਕਿਹਾ ਇਸ ਤੋਂ ਪਹਿਲਾਂ ਹਿਲੇਰੀ ਕਲਿੰਟਨ ਨੇ 2016 ਵਿਚ ਅਜਿਹਾ ਕੁਝ ਹੀ ਕਿਹਾ ਸੀ। ਉਸ ਸਮੇ ਹਲੇਰੀ ਨੇ ਟਰੰਪ ਨੂੰ ”ਗੈਰਕਾਨੂੰਨੀ ਰਾਸ਼ਟਰਪਤੀ” ਕਿਹਾ ਸੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की