ਨਿਊਜੀਲੈਂਡ ਵਿਸ਼ਵ ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਜੋਰਾਂ ਉੱਤੇ –  ਸ੍ ਦਲਜੀਤ ਸਿੰਘ ਵਿਰਕ

ਆਕਲੈਂਡ  /ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) –  ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਨੂੰ ਨਿਊਜ਼ੀਲੈਂਡ ਵਿੱਚ ਵੱਡਾ ਹੁਲਾਰਾ ਦੇਣ ਦੇ ਮੰਤਵ ਨਾਲ ਸੁਪਰੀਮ ਸਿੱਖ ਸੁਸਾਇਟੀ ਆਕਲੈਂਡ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਬਣੇ ਵਿਸ਼ਵ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਵਿਖੇ 18,19 ਨਵੰਬਰ ਨੂੰ ਹੋ ਰਹੇ ਵਿਸ਼ਵ ਕਬੱਡੀ ਕੱਪ ਦੀਆਂ ਕਿਆਰੀਆਂ ਜੋਰਾਂ ਉੱਤੇ ਹਨ।ਨਿਊਜ਼ੀਲੈਂਡ ਪਹੁੰਚੇ ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਨੇ ਅੱਜ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ ਦਲਜੀਤ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਨੂੰ ਲੈ ਕੇ ਜਿੱਥੇ ਤਿਆਰੀਆਂ ਜੋਰਾਂ ਉੱਤੇ ਹਨ ਉੱਥੇ ਹੀ ਨਿਊਜ਼ੀਲੈਂਡ ਵਿੱਚ ਵਸਦੇ ਕਬੱਡੀ ਪ੍ਰੇਮੀਆਂ ਵਿੱਚ ਇਸ ਕਬੱਡੀ ਕੱਪ ਨੂੰ ਲੈ ਕੇ ਪੂਰਾ ਉਤਸਾਹ ਹੈ। ਇਸ ਕਬੱਡੀ ਕੱਪ ਵਿੱਚ ਨਿਊਜ਼ੀਲੈਂਡ, ਭਾਰਤ, ਅਸਟ੍ਰੇਲੀਆ, ਕੈਨੇਡਾ, ਅਮਰੀਕਾ, ਪਾਕਿਸਤਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟੀਮਾਂ ਅਤੇ ਖਿਡਾਰੀ ਹਿੱਸਾ ਲੈਣਗੇ। ਦੋ ਰੋਜਾ ਖੇਡ ਸਮਾਗਮ ਦੌਰਾਨ ਜਿੱਥੇ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੀਆਂ ਉੱਥੇ ਕਬੱਡੀ ਮੁਕਾਬਲਿਆਂ ਦਾ ਵੀ ਆਨੰਦ ਲੈਣਗੀਆਂ।ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਬਣਿਆ ਸਿੱਖ ਸਪੋਰਟਸ ਕੰਪਲੈਕਸ ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਪਹਿਲਾ ਖੇਡ ਸਟੇਡੀਅਮ ਹੈ। ਜੋ ਲੱਖਾਂ ਕਰੋੜਾਂ ਡਾਲਰ ਖਰਚ ਕੇ ਬਣਾਇਆ ਗਿਆ ਹੈ। ਜਿੱਥੇ ਪੰਜਾਬੀ ਆਪਣੇ ਖੇਡ ਸਮਾਗਮ ਕਰਾਉਣਗੇ ਉੱਥੇ ਹੀ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਦੀ ਵੀ ਪ੍ਰੇਰਨਾ ਮਿਲੇਗੀ। ਸ੍ ਦਲਜੀਤ ਸਿੰਘ ਵਿਰਕ ਸੈਫਲਾਬਾਦ ਸਿੱਖ ਕੌਮ ਦੀ ਬਹੁਤ ਹੀ ਹਰਮਨਪਿਆਰੀ ਸਖਸੀਅਤ ਹਨ ਜਿੰਨਾ ਦੀਆਂ ਨਿਸਕਾਮ ਸੇਵਾਵਾਂ ਉਪਰ ਪੂਰੀ ਕੌਮ ਨੂੰ ਮਾਣ ਹੈ। ਉਨ੍ਹਾਂ ਨੇ ਪੂਰੀ ਕੌਮ ਨੂੰ ਇੱਕਜੁਟ ਹੋ ਕੇ ਸਿੱਖ ਖੇਡਾਂ ਨੂੰ ਪ੍ਫੁਲਿਤ ਕਰਨ ਦੀ ਅਪੀਲ ਕੀਤੀ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की