ਜੇਤੂ ਲੜੀ ਕਾਇਮ ਰੱਖਦਿਆਂ ਪੰਜਾਬ 11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਉੱਤੇ ਕਾਬਜ਼

ਚੰਡੀਗੜ੍ਹ  : ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ‘ ਵੱਲੋਂ ਤਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਗਈ ਗਿਆਰਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਪੰਜਾਬ ਨੇ ਓਵਰਆਲ ਟਰਾਫੀ ਜਿੱਤ ਕੇ ਜੇਤੂ ਲੜੀ ਨੂੰ ਕਾਇਮ ਰੱਖਿਆ ਹੈ ਜਦ ਕਿ ਚੰਡੀਗੜ੍ਹ ਨੇ ਦੂਸਰਾ ਸਥਾਨ ਅਤੇ ਹਰਿਆਣਾ ਰਾਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਮੇਜ਼ਬਾਨ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਇਸ ਦੋ ਰੋਜ਼ਾ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਵਿੱਚ 14 ਰਾਜਾਂ ਤੋਂ 900 ਤੋਂ ਵੱਧ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ।

ਇਸ ਚੈਂਪੀਅਨਸ਼ਿਪ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਹਨਾਂ ਨਾਲ ਗੱਤਕਾ ਐਸੋਸੀਏਸ਼ਨ ਆਫ ਦਿੱਲੀ ਦੇ ਚੇਅਰਮੈਨ ਸਰਵਜੀਤ ਸਿੰਘ ਵਿਰਕ ਮੈਂਬਰ ਕਾਰਜਕਾਰਨੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰਗੁਰਦੇਵ ਸਿੰਘਪਰਮਜੀਤ ਸਿੰਘ ਚੰਡੋਕਜਸਪ੍ਰੀਤ ਸਿੰਘ ਵਿੱਕੀ ਮਾਨਪਰਵਿੰਦਰ ਸਿੰਘ ਲੱਕੀਹਰਮਿੰਦਰ ਪਾਲ ਸਿੰਘਮਨਜੀਤ ਸਿੰਘ ਭੋਮਾਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਡਾ. ਤੇਜਿੰਦਰਪਾਲ ਸਿੰਘ ਨਲਵਾ ਵੀ ਨਾਲ ਸਨ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਮੀਤ ਸਿੰਘ ਕਾਲਕਾ ਨੇ ਦਿੱਲੀ ਵਿੱਚ ਗੱਤਕੇ ਦਾ ਨੈਸ਼ਨਲ ਪੱਧਰ ਦਾ ਟੂਰਨਾਮੈਂਟ ਕਰਾਉਣ ਲਈ ਗੱਤਕਾ ਐਸੋਸੀਏਸ਼ਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਸਿੱਖ ਸ਼ਸ਼ਤਰ ਕਲਾ ਗੱਤਕਾ ਨੂੰ ਪ੍ਰਫੁੱਲਤ ਕਰਦੀ ਆ ਰਹੀ ਹੈ ਅਤੇ ਭਵਿੱਖ ਵਿੱਚ ਵੀ ਗੱਤਕੇ ਦੇ ਅਜਿਹੇ ਪ੍ਰੋਗਰਾਮਾਂ ਲਈ ਕਮੇਟੀ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਕਾਲਕਾ ਸਮੇਤ ਦਿੱਲੀ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀਵਿੱਤ ਸਕੱਤਰ ਬਲਜੀਤ ਸਿੰਘ ਸੈਣੀਸਕੱਤਰ ਸਿਮਰਨਜੀਤ ਸਿੰਘਗੱਤਕਾ ਐਸੋਸੀਏਸ਼ਨ ਆਫ ਦਿੱਲੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਣਾਜਨਰਲ ਸਕੱਤਰ ਜੇ.ਪੀ. ਸਿੰਘਵਿੱਤ ਸਕੱਤਰ ਮੇਜਰ ਸਿੰਘਜੋਗਿੰਦਰ ਸਿੰਘ ਬੁੱਧਵਿਹਾਰਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਮੀਤ ਪ੍ਰਧਾਨ ਇੰਦਰਜੋਤ ਸਿੰਘ ਤੇ ਸਰਬਜੀਤ ਸਿੰਘਸੰਯੁਕਤ ਸਕੱਤਰ ਰਮਨਦੀਪ ਸਿੰਘ ਸ਼ੰਟੀ ਆਦਿ ਵੀ ਹਾਜ਼ਰ ਸਨ।

 

11ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਅੰਤਿਮ ਨਤੀਜੇ ਇਸ ਤਰ੍ਹਾਂ ਰਹੇ ;

ਲੜਕੀਆਂ : (14 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਉੱਤਰਾਖੰਡ ਅਤੇ ਮਹਾਰਾਸ਼ਟਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਹਰਿਆਣਾ ਨੇ ਦੂਜਾ ਜਦ ਕਿ ਦਿੱਲੀ ਅਤੇ ਤੇਲੰਗਾਨਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾਉੱਤਰਾਖੰਡ ਦੂਜੇ ਜਦ ਕਿ ਚੰਡੀਗੜ੍ਹ ਅਤੇ ਝਾਰਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਉੱਤਰਾਖੰਡ ਦੂਜੇ ਜਦ ਕਿ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (14 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਉੱਤਰਾਖੰਡ ਦੇ ਲੜਕਿਆਂ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਉੱਤਰਾਖੰਡ ਨੇ ਦੂਜਾ ਜਦ ਕਿ ਰਾਜਸਥਾਨ ਅਤੇ ਹਰਿਆਣਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਦਿੱਲੀ ਦੇ ਲੜਕਿਆਂ ਨੇ ਪਹਿਲਾਉੱਤਰਾਖੰਡ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਪੰਜਾਬ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਉੱਤਰਾਖੰਡ ਨੇ ਪਹਿਲਾਪੰਜਾਬ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

 

ਲੜਕੀਆਂ : (17 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾਮਹਾਰਾਸ਼ਟਰ ਦੂਜੇ ਜਦ ਕਿ ਚੰਡੀਗੜ੍ਹ ਅਤੇ  ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾਚੰਡੀਗੜ੍ਹ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਤੇਲੰਗਾਨਾ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾਦਿੱਲੀ ਦੂਜੇ ਜਦ ਕਿ ਚੰਡੀਗੜ੍ਹ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਝਾਰਖੰਡ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (17 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾਦਿੱਲੀ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਹਰਿਆਣਾ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਹਰਿਆਣਾ ਨੇ ਦੂਜਾ ਜਦ ਕਿ ਦਿੱਲੀ ਅਤੇ ਮਹਾਰਾਸ਼ਟਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾਚੰਡੀਗੜ੍ਹ ਦੂਜੇ ਜਦ ਕਿ ਦਿੱਲੀ ਅਤੇ ਤੇਲੰਗਾਨਾ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਜੰਮੂ ਤੇ ਕਸ਼ਮੀਰ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

 

ਲੜਕੀਆਂ : (19 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਤੇਲੰਗਾਨਾ ਅਤੇ ਪੰਜਾਬ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾਛੱਤੀਸਗੜ੍ਹ ਨੇ ਦੂਜਾ ਜਦ ਕਿ ਉੱਤਰਾਖੰਡ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਹਰਿਆਣਾ ਦੀਆਂ ਲੜਕੀਆਂ ਨੇ ਪਹਿਲਾਚੰਡੀਗੜ੍ਹ ਦੂਜੇ ਜਦ ਕਿ ਤੇਲੰਗਾਨਾ ਅਤੇ ਮਹਾਰਾਸ਼ਟਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਚੰਡੀਗੜ੍ਹ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (19 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਪਹਿਲਾਦਿੱਲੀ ਦੂਜੇ ਜਦ ਕਿ ਚੰਡੀਗੜ੍ਹ ਅਤੇ ਛੱਤੀਸਗੜ੍ਹ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਛੱਤੀਸਗੜ੍ਹ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਉੱਤਰਾਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਰਾਜਸਥਾਨ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਜੰਮੂ ਤੇ ਕਸ਼ਮੀਰ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਚੰਡੀਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

 

ਲੜਕੀਆਂ : (22 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾਪੰਜਾਬ ਦੂਜੇ ਜਦ ਕਿ ਝਾਰਖੰਡ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾਪੰਜਾਬ ਨੇ ਦੂਜਾ ਜਦ ਕਿ ਹਰਿਆਣਾ ਅਤੇ ਝਾਰਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੀਆਂ ਲੜਕੀਆਂ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਬਿਹਾਰ ਅਤੇ ਪੰਜਾਬ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਬਿਹਾਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (22 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਦਿੱਲੀ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾਹਰਿਆਣਾ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾਪੰਜਾਬ ਦੂਜੇ ਜਦ ਕਿ ਦਿੱਲੀ ਅਤੇ ਉੱਤਰਾਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਚੰਡੀਗੜ੍ਹ ਦੂਜੇ ਜਦ ਕਿ ਹਰਿਆਣਾ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

 

ਲੜਕੀਆਂ : (25 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਚੰਡੀਗੜ੍ਹ ਦੂਜੇ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਦਿੱਲੀ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਦਿੱਲੀ ਨੇ ਦੂਜਾ ਜਦ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਪੰਜਾਬ ਦੀਆਂ ਲੜਕੀਆਂ ਨੇ ਪਹਿਲਾਦਿੱਲੀ ਦੂਜੇ ਜਦ ਕਿ ਝਾਰਖੰਡ ਅਤੇ ਜੰਮੂ ਤੇ ਕਸ਼ਮੀਰ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਪੰਜਾਬ ਨੇ ਪਹਿਲਾਦਿੱਲੀ ਦੂਜੇ ਜਦ ਕਿ ਝਾਰਖੰਡ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

ਲੜਕੇ : (25 ਸਾਲ ਤੋਂ ਘੱਟ ਉਮਰ) ਇਸ ਵਰਗ ਦੇ ਗੱਤਕਾ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ *ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾਹਰਿਆਣਾ ਦੂਜੇ ਜਦ ਕਿ ਦਿੱਲੀ ਅਤੇ ਜੰਮੂ ਤੇ ਕਸ਼ਮੀਰ* ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ। ਇਸੇ ਉਮਰ ਵਰਗ ਦੇ ਗੱਤਕਾ ਸੋਟੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਹਰਿਆਣਾ ਨੇ ਪਹਿਲਾਚੰਡੀਗੜ੍ਹ ਨੇ ਦੂਜਾ ਜਦ ਕਿ ਝਾਰਖੰਡ ਅਤੇ ਪੰਜਾਬ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਿਲ ਕੀਤਾ।

ਇਸ ਉਮਰ ਵਰਗ ਦੇ ਸੋਟੀ-ਫ਼ੱਰੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਚੰਡੀਗੜ੍ਹ ਦੇ ਲੜਕਿਆਂ ਨੇ ਪਹਿਲਾਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਝਾਰਖੰਡ ਦੀ ਟੀਮ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀ। ਇਸੇ ਤਰ੍ਹਾਂ ਸੋਟੀ-ਫ਼ੱਰੀ (ਟੀਮ ਈਵੈਂਟ) ਮੁਕਾਬਲਿਆਂ ਵਿੱਚ ਚੰਡੀਗੜ੍ਹ ਨੇ ਪਹਿਲਾਪੰਜਾਬ ਦੂਜੇ ਜਦ ਕਿ ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੀਆਂ ਟੀਮਾਂ ਸਾਂਝੇ ਤੌਰ ਤੇ ਤੀਜੇ ਸਥਾਨ ਉੱਤੇ ਰਹੀਆਂ।

 

Loading

Scroll to Top
Latest news
ਪਿੰਡ ਬਿੱਲਾ ਨਵਾਬ ਨੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਰਬ ਸੰਮਤੀ ਨਾਲ ਚੁਣਿਆ ਪਰਮਜੀਤ ਕੌਰ ਨੂੰ ਪਿੰਡ ਦੀ ਸਰਪੰਚ लुधियाना जिले में  वायु रक्षा ब्रिगेड द्वारा भूतपूर्व सैनिकों की रैली का आयोजन  भगवान वाल्मीकि जी ने रामायण की रचना कर हमें शिक्षित होने का संदेश दिया: मोहिंदर भगत  प्रगतिशील और समृद्ध पंजाब के निर्माण के लिए भगवान वाल्मीकि जी के पदचिह्नों पर चलें: मुख्यमंत्री की ल... कैबिनेट मंत्रियों ने भगवान वाल्मीकि जी के प्रकाश उत्सव पर लोगों को मुबारकबाद दी भारत ने कनाडा के 6 राजनयिकों को निष्कासित किया अमेरिका में फेसबुक और इंस्टाग्राम पर रोक दिवाली से पहले दिल्ली में पटाखों पर पूर्ण प्रतिबंध, 1 जनवरी तक लागू रहेगा आदेश महल कलां में पंच प्रत्याशी पर हमला, अस्पताल में भर्ती उधव ठाकरे अस्पताल में भर्ती