ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਮੇਰੇ ਬਣਵਾਏ 11 ਕਿਲੋ ਲੱਡੂ ਕਿਸੇ ਕੰਮ ਨਾ ਆਏ : ਨੀਟੂ ਸ਼ਟਰਾਵਾਲਾਂ

ਜਲੰਧਰ  : ਜਲੰਧਰ ਜ਼ਿਮਨੀ ਚੋਣ ’ਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਵਾਲਾਂ ਪੰਜਾਬ ’ਚ ਫੁੱਟ-ਫੁੱਟ ਕੇ ਰੋ ਪਏ। ਨੀਟੂ ਸ਼ਟਰਾਵਾਲਾਂ ਨੂੰ ਲੋਕ ਸਭਾ ਜ਼ਿਮਨੀ ਚੋਣ ’ਚ ਕਰੀਬ 3 ਹਜ਼ਾਰ ਵੋਟਾਂ ਮਿਲੀਆਂ ਹਨ। ਨੀਟੂ ਸ਼ਟਰਾਵਾਲਾਂ ਨੇ ਕਿਹਾ ਕਿ ਅੱਜ ਇਕ ਵਾਰ ਫਿਰ ਲੋਕਾਂ ਤੋਂ ਉਸ ਦਾ ਦਿਲ ਟੁੱਟ ਗਿਆ ਹੈ। ਉਸ ਨੂੰ ਪੂਰੀ ਉਮੀਦ ਸੀ ਕਿ ਉਹ ਜਿੱਤ ਜਾਵੇਗਾ। ਜਿੱਤ ਦੀ ਖੁਸ਼ੀ ’ਚ ਉਸ ਨੇ 11 ਕਿੱਲੋ ਦੇ ਲੱਡੂ ਤਿਆਰ ਕੀਤੇ ਸਨ ਪਰ ਉਸ ਦੇ ਲੱਡੂ ਧਰੇ ਧਰਾਏ ਰਹਿ ਗਏ।
ਨੀਟੂ ਸ਼ਟਰਾਵਾਲਾਂ ਵੀ ਪੰਜਾਬ ’ਚ ਸੋਸ਼ਲ ਮੀਡੀਆ ਸਰਗਰਮ ਰਹਿਣ ਵਾਲਾ ਹੈ। ਨੀਟੂ ਸ਼ਟਰਾਵਾਲਾਂ ਨੇ ਸ਼ਕਤੀਮਾਨ ਦਾ ਪਹਿਰਾਵਾ ਪਾ ਕੇ ਜਲੰਧਰ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। ਨੀਟੂ ਸ਼ਟਰਾਵਾਲਾਂ ਨੇ ਆਪਣੇ ਪੁਰਾਣੇ ਮੋਟਰਸਾਈਕਲ ਦੀ ਟੈਂਕੀ ’ਤੇ ਐਂਪਲੀਫਾਇਰ ਅਤੇ ਮਾਈਕ ਲਗਾ ਦਿੱਤਾ ਅਤੇ ਅੱਗੇ ਵੱਡਾ ਪੁਰਾਣਾ ਸਪੀਕਰ ਲਗਾ ਕੇ ਆਪਣਾ ਪ੍ਰਚਾਰ ਕੀਤਾ। ਚੋਣ ਕਮਿਸ਼ਨ ਨੇ ਨੀਟੂ ਸ਼ਟਰਾਵਾਲਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਆਟੋ ਰਿਕਸ਼ਾ ਦਾ ਚੋਣ ਨਿਸ਼ਾਨ ਦਿੱਤਾ ਸੀ। ਆਪਣੀ ਕਾਮੇਡੀ ਕਰਕੇ ਲਾਈਮਲਾਈਟ ਵਿੱਚ ਰਹਿਣ ਵਾਲਾ ਨੀਟੂ ਸ਼ਟਰਾਵਾਲਾਂ ਹਰ ਵਾਰ ਚੋਣਾਂ ਵਿੱਚ ਖੜ੍ਹਾ ਹੁੰਦਾ ਹੈ ਅਤੇ ਹਰ ਵਾਰ ਹਾਰ ਜਾਂਦਾ ਹੈ। ਪਰ ਫਿਰ ਵੀ ਭਾਵੇਂ ਨਗਰ ਨਿਗਮ ਦੀ ਚੋਣ ਹੋਵੇ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਦੀ ਚੋਣ, ਉਹ ਸਭ ਵਿਚ ਆਪਣੀ ਨਾਮਜ਼ਦਗੀ ਭਰਦਾ ਹੈ। ਨੀਟੂ ਸ਼ਟਰਾਵਾਲਾਂ ਅਸਲ ਵਿੱਚ ਲੋਹੇ ਦਾ ਮਾਮੂਲੀ ਕਾਰੀਗਰ ਹੈ। ਕਰੀਬ ਪੰਜ ਸਾਲ ਪਹਿਲਾਂ ਉਹ ਗਣਤੰਤਰ ਦਿਵਸ ’ਤੇ ਬੰਬ ਵਰਗੀ ਸ਼ੱਕੀ ਵਸਤੂ ਫੜੇ ਜਾਣ ਤੋਂ ਬਾਅਦ ਸੁਰਖੀਆਂ ’ਚ ਆਇਆ ਸੀ। ਹੁਣ ਸ਼ਹਿਰ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇਗਾ, ਜਿੱਥੇ ਨੀਟੂ ਸ਼ਟਰਾਵਾਲਾਂ ਲਿਖਿਆ ਨਾ ਮਿਲਿਆ ਹੋਵੇ। ਨੀਟੂ ਮਈ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਸੀਟ ਤੋਂ ਆਜ਼ਾਦ ਉਮੀਦਵਾਰ ਸੀ। ਜਦੋਂ 23 ਮਈ ਨੂੰ ਵੋਟਾਂ ਦੀ ਗਿਣਤੀ ਹੋ ਰਹੀ ਸੀ, ਠੀਕ 4 ਵਜੇ ਨੀਟੂ ਲੋਕਾਂ ਵਿਚ ਰੋਅ ਪਿਆ। ਦਰਅਸਲ, ਸ਼ਾਮ 3.45 ਵਜੇ ਤੱਕ ਨੀਟੂ ਦੇ ਖਾਤੇ ਵਿੱਚ ਸਿਰਫ਼ 840 ਵੋਟਾਂ ਹੀ ਆਈਆਂ ਸਨ। ਅੱਖਾਂ ’ਚ ਹੰਝੂ ਲੈ ਕੇ ਨੀਟੂ ਨੇ ਕਿਹਾ, ਉਸ ਦੇ ਇਲਾਕੇ ਦੇ ਲੋਕਾਂ ਨੇ ਮਾਤਾ ਚਿੰਤਪੁਰਨੀ ਦੀ ਸਹੁੰ ਖਾ ਕੇ ਉਸ ਨੂੰ ਵੋਟ ਦੇਣ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਆਪਣੇ ਪਰਿਵਾਰ ਦੀਆਂ 9 ਵੋਟਾਂ ਹਨ। ਪਰਿਵਾਰ ਦੀਆਂ ਵੋਟਾਂ ਵੀ ਪੂਰੀਆਂ ਨਾ ਹੋਣ ’ਤੇ ਨੀਟੂ ਦੇ ਹੋਸ਼ ਉਡ ਗਏ। ਜਾਂਚ ਕਰਨ ’ਤੇ ਨੀਟੂ ਨੂੰ ਪਤਾ ਲੱਗਾ ਕਿ ਉਸ ਦੇ ਪਰਿਵਾਰ ਦੀਆਂ ਕੁੱਲ 9 ਵੋਟਾਂ ’ਚੋਂ ਉਸ ਨੂੰ ਸਿਰਫ 5 ਵੋਟਾਂ ਮਿਲੀਆਂ, ਬਾਕੀ 4 ਵੋਟਾਂ ਕਿੱਥੇ ਗਈਆਂ, ਮੈਨੂੰ ਕੁਝ ਨਹੀਂ ਪਤਾ।C

Loading

Scroll to Top