ਖੁਸ਼ਬੂ ਪੰਜਾਬ ਦੀ

Latest news
पंजाब के विकास और विरासत को भाजपा ने सम्भाला: अनुराग सिंह ठाकुर ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ,... ਦੇਸ਼ 'ਚ ਮੋਦੀ ਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾ ਕੇਜਰੀਵਾਲ ਤੇ ਸੋਰੇਨ ਨੂੰ ਜੇਲ੍ਹ 'ਚ ਨਾ ਸੁੱਟਦੀ: ਭਗਵੰਤ ਮਾਨ ਸ਼ੰਭੂ ਰੇਲਵੇ ਟ੍ਰੈਕ 'ਤੇ ਛੇਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਅਕਾਲੀ ਦਲ ਦੇ ਸੰਪਰਕ ’ਚ ਆਏ ਬੈਂਸ ਭਰਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार

ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਆਪਸ ਵਿਚ ਟਕਰਾਏ, 3 ਫੌਜੀਆਂ ਦੀ ਮੌਤ 1 ਜ਼ਖਮੀ, ਸਿਖਲਾਈ ਉਡਾਣ ਦੌਰਾਨ ਵਾਪਰਿਆ ਹਾਦਸਾ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਅਲਾਸਕਾ ਰਾਜ ਵਿਚ ਇਕ ਸਿਖਲਾਈ ਉਡਾਣ ਦੌਰਾਨ ਅੱਧ ਅਸਮਾਨ ਵਿਚ ਅਮਰੀਕੀ ਫੌਜ ਦੇ ਦੋ ਏ ਐਚ-64 ਅਪਾਚੇ ਹੈਲੀਕਾਪਟਰ ਆਪਸ ਵਿਚ ਟਕਰਾਉਣ ਦੇ ਸਿੱਟੇ ਵਜੋਂ 3 ਫੌਜੀਆਂ ਦੀ ਮੌਤ ਹੋਣ ਤੇ ਇਕ ਹੋਰ ਦੇ ਜ਼ਖਮੀ ਹੋਣ ਦੀ ਖਬਰ ਹੈ। ਯੂ ਐਸ ਫੌਜ ਦੀ 11 ਵੀਂ ਏਅਰਬੋਰਨ ਡਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਦੋ ਫੌਜੀਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ ਇਕ ਹਸਪਤਾਲ ਨੂੰ ਲਿਜਾਂਦਿਆਂ ਰਸਤੇ ਵਿਚ ਦਮ ਤੋੜ ਗਿਆ। ਇਹ ਹਾਦਸਾ ਫੋਰਟ ਵੇਨਰਾਈਟ ਦੇ ਦੱਖਣ ਵਿਚ ਤਕਰੀਬਨ 100 ਮੀਲ ਦੂਰ ਵਾਪਰਿਆ ਜਿਥੇ ਫਸਟ ਅਟੈਕ ਬਟਾਲੀਅਨ 25ਵੀਂ ਐਵੀਏਸ਼ਨ ਰੈਜਮੈਂਟ ਦਾ ਟਿਕਾਣਾ ਹੈ। 11 ਵੀਂ ਏਅਰਬੋਰਨ ਡਵੀਜਨ ਦੇ ਕਮਾਂਡਿੰਗ ਜਨਰਲ ਮੇਜਰ ਜਨਰਲ ਬਰੀਅਨ ਈਫਲਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਫੌਜੀਆਂ  ਦਾ ਵਿਛੋੜਾ ਸਬੰਧਤ ਪਰਿਵਾਰਾਂ, ਸਾਥੀ ਫੌਜੀਆਂ ਤੇ ਡਵੀਜਨ ਲਈ ਅਸਹਿ ਹੈ। ਅਸੀਂ ਇਸ ਦੁੱਖ ਦੀ ਘੜੀ ਵਿਚ ਵਿਛੜ ਗਏ ਫੌਜੀਆਂ ਦੇ ਪਰਿਵਾਰਾਂ ਤੇ ਦੋਸਤਾਂ-ਮਿਤਰਾਂ ਦੇ ਨਾਲ ਖੜੇ ਹਾਂ ਤੇ ਫੌਜ ਦੇ ਸੰਭਾਵੀ ਸਾਧਨਾਂ ਨਾਲ ਉਨਾਂ ਦੀ ਮਦਦ ਕਰਾਂਗੇ। ਯੂ ਐਸ ਫੌਜ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜ਼ਖਮੀ ਫੌਜੀ ਫੇਅਰਬੈਂਕਸ ਮੈਮੋਰੀਅਲ ਹਸਪਤਾਲ ਵਿਚ ਦਾਖਲ ਹੈ ਜਿਥੇ ਉਸ ਦੀ ਹਾਲਤ ਸਥਿੱਰ ਹੈ। ਹਾਦਸੇ ਦੀ ਜਾਂਚ ਆਰਮੀ ਕੰਬਟ ਰੈਡੀਨੈਸ ਸੈਂਟਰ ਟੀਮ ਦੁਆਰਾ ਕੀਤੀ ਜਾਵੇਗੀ।

Loading

Scroll to Top