ਖੁਸ਼ਬੂ ਪੰਜਾਬ ਦੀ

Latest news
ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया

ਸੇਂਟ ਸੋਲਜ਼ਰ ਇਲੀਟ ਕਾਨਵੈੰਟ ਸਕੂਲ ਚਵਿੰਡਾ ਦੇਵੀ ਵਿਖੇ ” ਵਿਸਾਖੀ ਦਾ ਤਿਉਹਾਰ ” ਮਨਾਇਆ

ਚਵਿੰਡਾ ਦੇਵੀ  ਸਥਾਨਕ ਕਸਬੇ ‘ਚ ਚੱਲ ਰਹੇ ਸੇਂਟ ਸੋਲਜ਼ਰ ਇਲੀਟ ਕਾਨਵੈੰਟ ਸਕੂਲ ਚਵਿੰਡਾ ਦੇਵੀ ਨੇ ਵਿਸਾਖੀ ਦਾ ਸ਼ੁੱਭ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ” ਕਮਲਜੀਤ ਕੌਰ ( ਡਾ. ਰੀਵਾ ਦਰਿਆ , ਸਾਇੰਸ ਟੀਚਰ, ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ ਅੰਮ੍ਰਿਤਸਰ , ਸਮਾਜ ਸੇਵਿਕਾ,ਐਕਟਰ ,ਐੰਕਰ ਲੇਖਿਕਾ ,ਦੂਰਦਰਸ਼ਨ ਜਲੰਧਰ , ਸੋਸ਼ਲ ਵਰਕਰ ਫ਼ਾਉੰਡਰ ਅਤੇ ਚੇਅਰਪਰਸਨ ਡਾ. ਦਰਿਆ ਯਾਦਗਰੀ ਲੋਕਧਾਰਾ ਸਹਿਤ ਮੰਚ, ਮੈੰਬਰ ਨਾਰੀ ਚੇਤਨਾ ਮੰਚ ਅੰਮ੍ਰਿਤਸਰ ਅਤੇ ਸਹਿਤ ਸਭਾ ਚੌਗਾਵਾਂ ) ਅਤੇ ਡਾ.ਰਜਨੀ ( ਪੰਜਾਬੀ ਲੈਕਚਰਾਰ ਜੀ.ਐੱਨ .ਡੀ.ਯੂ , ਅੰਮਿ੍ਤਸਰ ) ਨੇ ਸ਼ਿਰਕਤ ਕੀਤੀ |
ਵਿਸਾਖੀ ਦੇ ਇਸ ਤਿਉਹਾਰ ‘ਤੇ ਸਕੂਲ ਦੇ ਪੰਜ ਹਾਊਸ ਜਿਸ ਵਿੱਚ ਡੇਜ਼ੀ ਹਾਊਸ , ਰੋਜ਼ ਹਾਊਸ , ਪੈੰਜੀ ਹਾਊਸ , ਲੋਟਸ ਹਾਊਸ , ਲਿਲੀ ਹਾਊਸ ਨੇ ਗੀਤ ਅਤੇ ਡਾਂਸ ਮੁਕਾਬਲੇ ਵਿੱਚ ਭਾਗ ਲਿਆ । ਗੀਤ ਮੁਕਾਬਲੇ ਵਿੱਚ ਪੈੰਜੀ ਹਾਊਸ ਨੇ ਪਹਿਲਾਂ ਸਥਾਨ , ਲਿਲੀ ਹਾਊਸ ਨੇ ਦੂਜਾ ਸਥਾਨ , ਡੇਜ਼ੀ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਡਾਂਸ ਮੁਕਾਬਲੇ ਵਿੱਚ ਰੋਜ਼ ਹਾਊਸ ਨੇ ਪਹਿਲਾਂ ਸਥਾਨ , ਪੈੰਜੀ ਹਾਊਸ ਨੇ ਦੂਜਾ ਸਥਾਨ , ਲੋਟਸ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ‘ਤੇ ਪੇਟਿੰਗ , ਕਵਿਤਾ , ਡੈਕਲਾਮੇਸ਼ਨ , ਸੁੰਦਰ ਦਸਤਾਰ ਅਤੇ ਦਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ |
ਇਸ ਮੌਕੇ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ” ਜਲਿਆਂ ਵਾਲੇ ਬਾਗ ” ਦੀ ਸ਼ਤਾਬਦੀ ਦੇ ਸਬੰਧ ਵਿੱਚ ਬੱਚਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਗੀਤ , ਡਾਂਸ , ਸੁੰਦਰ ਦਸਤਾਰ ‘ਤੇ ਦਮਾਲਾ ਸਜਾਉਣ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ‘ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।
ਇਸ ਸਮੇਂ ਮੁੱਖ ਮਹਿਮਾਨ ਡਾ. ਰੀਵਾ ਦਰਿਆ ਨੇ ਬੋਲਦਿਆ ਵਿਦਿਆਰਥੀਆਂ ਨੂੰ ਆਪਣੇ ਧਰਮ , ਸਭਿਆਚਾਰ ‘ਤੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ।
ਇਸ ਸਮੇੰ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਅਮਨਦੀਪ ਕੌਰ ਜੀ ਨੇ ਬੋਲਦਿਆਂ ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਦੀ ਮਹੱਤਤਾ ਅਤੇ ” ਖਾਲਸਾ ਪੰਥ ਦੀ ਸਾਜਨਾ ” ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ।
ਇਸ ਮੌਕੇ ‘ਤੇ ਸਕੂਲ ਦੇ ਐੱਮ.ਡੀ. ਡਾ.ਮੰਗਲ ਸਿੰਘ ਕਿਸ਼ਨਪੁਰੀ ਜੀ , ਵਾਈਸ ਚੇਅਰਮੈਨ ਮਿ.ਅਸਵਨੀ ਕਪੂਰ, ਮਿ. ਸ਼ਵੀ ,ਮੈਨੇਜਿੰਗ ਡਾਇਰੈਕਟਰ ਮਿਸਿਜ਼ ਕੋਮਲ ਕਪੂਰ, ਮਿ. ਵਰੁਣ ਭੰਡਾਰੀ , ਮਿਸਿਜ਼ ਦੀਪਤੀ ਭੰਡਾਰੀ , ਏ. ਸੀ. ਰਾਜਵਿੰਦਰ ਕੌਰ , ਸਮੂਹ ਸਟਾਫ , ਵਿਦਿਆਰਥੀ ਹਾਜ਼ਰ ਸਨ ।

Loading

Scroll to Top