,ਜੰਡਿਆਲਾ ਗੁਰੂ (ਸੋਨੂੰ ਮਿਗਲਾਨੀ)- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਝੜਕਾ ਲੱਗਾ ਜਦੋਂ ਜੰਡਿਆਲਾ ਗੁਰੂ ਦੇ ਚਾਰ ਕੌਂਸਲਰ ਸਾਥੀਆਂ ਸਮੇਤ ਆਪ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਅਗਵਾਈ ਚ ਹੋਈ ਸ਼ਾਮਿਲ ਹੋਣ ਦਾ ਐਲਾਨ ਕੀਤਾ । ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲਿਆਂ ਚ ਕੋਸਲਰ ਹਰਜਿੰਦਰ ਸਿੰਘ ਜਿੰਦਾ ,ਕੋਸਲਰ ਨਿਰਮਲ ਸਿੰਘ ਲੋਹਰੀਆ, ਹਰਦੇਵ ਸਿੰਘ ਰਿਕੂ , ਸੁਖਜਿੰਦਰ ਸਿੰਘ ਗੋਲਡੀ ਤੇ ਸੋਨੂ ਵਿਰਕ ਨੂੰ ਸਰਕਾਰ ਦੇ ਵਜੀਰ ਈਟੀਓ ਨੇ ਪਾਰਟੀ ਵਿੱਚ ਸ਼ਾਮਿਲ ਕਰਕੇ ਜੀ ਆਇਆ ਆਖਦਿਆਂ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਵਿਸ਼ਵਾਸ ਦਵਾਇਆ ਕਿ ਪਾਰਟੀ ਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ । ਸ਼ਾਮਿਲ ਹੋਣ ਵਾਲਿਆਂ ਕੌਂਸਲਰਾ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਦੀਆਂ ਪੰਜਾਬ ਪ੍ਰਤੀ ਨੀਤੀਆਂ ਨੂੰ ਵੇਖ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ । ਇਸ ਮੌਕੇ ਸਰਬਜੀਤ ਸਿੰਘ ਡਿੰਪੀ , ਸੁਨੈਨਾ ਰੰਧਾਵਾ ਆਦਿ ਹਾਜ਼ਰ ਸਨ ।