ਜਲੰਧਰ (ਸੁਖਵਿੰਦਰ ਸਿੰਘ)- ਜਲੰਧਰ ਸੈਂਟਰਲ ਹਲਕੇ ਦੇ ਵਾਰਡ ਨੰਬਰ 21 ਦੀ ਗਲੀ ਗਲੀ ਵਿੱਚ ਆਵਾਜ਼ ਆਉਣ ਲੱਗੀ ਹੈ ਇਸ ਵਾਰ ਭਾਜਪਾ ਦੇ ਉਮੀਦਵਾਰ ਅੰਜੂ ਭਾਰਦਵਾਜ ਪਤਨੀ ਅਜੇ ਭਾਰਦਵਾਜ (ਗੋਲਡੀ) ਵਾਰਡ ਦੇ ਕੌਂਸਲਰ ਹੋਣਗੇ | ਵਾਰਡ ਨੰਬਰ 21 ਤੋਂ ਅੰਜੂ ਭਾਰਦਵਾਜ ਇਲਾਕਾ ਵਾਸੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ| ਅੰਜੂ ਭਾਰਦਵਾਜ ਵੱਲੋਂ ਅੱਜ ਆਪਣੇ ਸਮਰਥਕਾਂ ਦੇ ਨਾਲ ਇਲਾਕੇ ਵਿਚ ਡੋਰ ਟੁ ਡੋਰ ਚੋਣ ਕੇਮਪੇਨਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਊਨਾ ਦੇ ਸਮਰਥਕਾਂ ਨੇ ਘਰ ਘਰ ਜਾ ਕੇ ਅੰਜੂ ਭਾਰਦਵਾਜ ਲਈ ਵੋਟਾਂ ਮੰਗੀਆਂ| ਉਨ੍ਹਾਂ ਨੂੰ ਵਾਰਡ ਵਾਸੀਆ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।ਜਨਤਾ ਦਾ ਮੰਨਣਾ ਹੈ ਕਿ ਪਹਿਲੀ ਪਸੰਦ ਦੇ ਰੂਪ ‘ਚ ਅੰਜੂ ਭਾਰਦਵਾਜ ਨਗਰ ਨਿਗਮ ਚੋਣ ‘ਚ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਨਗੇ |ਲ਼ੋਕਾਂ ਦਾ ਇਹ ਕਹਿਣਾ ਹੈ ਕਿ ਇਸ ਵਾਰ ਓਹਨਾ ਦੀ ਕੀਮਤੀ ਵੋਟ ਗਲਤ ਹੱਥਾਂ ਵਿੱਚ ਨਹੀਂ ਜਾਵੇਗੀ| ਹਰ ਪਾਸੇ ਲੋਕਾਂ ਵਲੋਂ ਬਸ ਇਹੀ ਨਾਰਾ ਲੱਗ ਰਿਹਾ ਹੈ ਕਿ 21 ਦਸੰਬਰ ਦਾ ਦਿਨ ਹੋਵੇਗਾ ਅਤੇ ਕਮਲ ਸਾਡਾ ਚਿੰਨ੍ਹ ਹੋਵੇਗਾ |