‘ਪੰਜਾਬ ‘ਚ ਕਿਸੇ ਨਾਲ ਗਠਜੋੜ ਨਹੀਂ, ਸਾਰੀਆਂ ਚੋਣਾਂ ਆਪਣੇ ਦਮ ‘ਤੇ ਲੜੇਗੀ ਭਾਜਪਾ’ : ਤਰੁਣ ਚੁੱਘ

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਭਾਜਪਾ ਸੂਬੇ ਦੇ ਸਥਾਨਕ ਲੋਕਲ ਬਾਡੀਜ਼ ਤੇ ਲੋਕ ਸਭਾ ਚੋਣਾਂ ਸਣੇ ਸਾਰੀਆਂ ਚੋਣਾਂ ਆਪਣੇ ਦਮ ‘ਤੇ ਲੜੇਗੀ ਤੇ ਭਾਰਤੀ ਜਿੱਤ ਹਾਸਲ ਕਰੇਗੀ।
ਉਨ੍ਹਾਂ ਨੇ ਸ਼ਹਿਰ ਦੇ ਪਾਰਟੀ ਵਰਕਰ ਨੂੰ ਕਿਹਾ ਕਿ ਉਹ ਆਪਣੀ ਗਲੀ, ਮੁਹੱਲੇ ਤੇ ਆਸ-ਪਾਸ ਦੇ ਲੋਕਾਂ ਦੀ ਸੇਵਾ ਕਰਨ, ਉਨ੍ਹਾਂ ਦੇ ਦੁੱਖ-ਸੁੱਖ ਵਿਚ ਸਾਥ ਦੇਣ। ਜੇਕਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਸੁਣਦਾ ਹੈ ਤਾਂ ਧਰਨਾ ਦੇਣ ਤੋਂ ਗੁਰੇਜ਼ ਨਾ ਕਰਨ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਣ ਤਾਂ ਕਿ ਉਨ੍ਹਾਂ ਨੂੰ ਲਾਭ ਮਿਲ ਸਕੇ।
ਚੁੱਘ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬੀਆਂ ਤੇ ਉਨ੍ਹਾਂ ਦੀ ਆਪਣੀ ਸਰਕਾਰ ਪ੍ਰਤੀ ਹਮਦਰਦੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਸਿੱਖਾਂ ਲਈ ਜੋ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ, ਉਹ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਭਾਜਪਾ ਦਾ ਸਾਥ ਦੇਵੇਗੀ ਤੇ ਨਗਰ ਨਿਗਮ ਚੋਣਾਂ ਦੇ ਬਾਅਦ ਲੁਧਿਆਣਾ ਸਣੇ 5 ਨਗਰ ਨਿਗਮਾਂ ਵਿਚ ਭਾਜਪਾ ਦੇ ਮੇਅਰ ਹੋਣਗੇ।

Loading

Scroll to Top
Latest news
ਰੂਸ-ਯੂਕਰੇਨ ਸਮਝੌਤੇ ਲਈ ਭਾਰਤ ਤੇ 2 ਹੋਰ ਦੇਸ਼ ਵਿਚੋਲਗੀ ਕਰ ਸਕਦੇ ਹਨ : ਪੁਤਿਨ केन्द्रीय विद्यालय संगठन की 53वीं राष्ट्रीय खेलकूद प्रतियोगिताओं में छात्रों ने दिखाए अपने जौहर ਰਮਨਵੀਰ ਸਿੰਘ ਨੇ ਦੋੜ ਮੁਕਾਬਲਿਆਂ ਵਿੱਚ ਕੀਤਾ ਪਹਿਲਾ ਸਥਾਨ ਹਾਸਲ  मैराथन दिग्गज ने बांटे डीएवी यूनिवर्सिटी में पुरस्कार ਕਮਿਸ਼ਨਰੇਟ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ- ਨਾਜਾਇਜ਼ ਹਥਿਆਰਾਂ ਸਮੇਤ ਇਕ ਕਾਬੂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਤਕਾਲੀ ਮੰਤਰੀਆਂ ਨੂੰ ਕੀਤਾ ਤਲਬ, 15 ਦਿਨਾਂ ਦੇ ਅੰਦਰ ਮੰਗਿਆਂ ਸਪੱਸ਼ਟੀਕਰਨ  ਨਹੀਂ ਬਦਲੇ ਗਏ ਡੇਰਾ ਰਾਧਾ ਸੁਆਮੀ ਦੇ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰੇ ਦੇ ਸਰਪ੍ਰਸਤ ਅਮਰੀਕਾ ਦੀਆਂ ਚੋਣਾਂ ਵਿਚ ਸੱਟਾ ਲੱਗਣਾ ਸ਼ੁਰੂ ਕੋਰਟ ਨੇ ਕਿਹਾ, ਕੇਜਰੀਵਾਲ ਵਿਰੁਧ ਸ਼ਰਾਬ ਘੁਟਾਲੇ 'ਚ ਸਬੂਤ ਕਾਫੀ ਹਨ