ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਅਮਰੀਕੀ ਫ਼ੌਜ ਅਧਿਕਾਰੀ ਦਾ ਦਾਅਵਾ – ਜੰਗ ’ਚ ਮਾਰੇ ਗਏ 1 ਲੱਖ ਤੋਂ ਵੱਧ ਰੂਸੀ ਫ਼ੌਜੀ

ਰੂਸ ਨੇ ਦੱਖਣੀ ਯੂਕਰੇਨ ਦੀ ਖੇਤਰੀ ਰਾਜਧਾਨੀ ਖੇਰਸਨ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ, ਜਿਸ ’ਤੇ ਰੂਸ ਨੇ ਯੁੱਧ ਦੀ ਸ਼ੁਰੂਆਤ ’ਚ ਕਬਜ਼ਾ ਕਰ ਲਿਆ ਸੀ। ਅਮਰੀਕੀ ਫ਼ੌਜ ਦੇ ਜਨਰਲ ਮਾਰਕ ਮਿਲੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਦਮ ਦੋਵਾਂ ਦੇਸ਼ਾਂ ਲਈ ਸ਼ਾਂਤੀ ਵਾਰਤਾ ਦਾ ਮੌਕਾ ਪ੍ਰਦਾਨ ਕਰ ਸਕਦਾ ਹੈ। ਜੰਗ ’ਚ 40,000 ਯੂਕਰੇਨੀ ਨਾਗਰਿਕ ਅਤੇ 1,00,000 ਤੋਂ ਵੱਧ ਰੂਸੀ ਫ਼ੌਜੀ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ।ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਉਹ ਯੁੱਧ ਨੂੰ ਖ਼ਤਮ ਕਰਨ ਲਈ ਰੂਸ ਨਾਲ ਸ਼ਾਂਤੀ ਵਾਰਤਾ ਲਈ ਤਿਆਰ ਹਨ, ਪਰ ਸਿਰਫ਼ ਇਸ ਸ਼ਰਤ ’ਤੇ ਕਿ ਰੂਸ ਯੂਕਰੇਨ ਦੇ ਕਬਜ਼ੇ ਵਾਲੇ ਸਾਰੇ ਇਲਾਕਿਆਂ ਨੂੰ ਵਾਪਸ ਕਰ ਦੇਵੇ, ਜੰਗ ਦੇ ਨੁਕਸਾਨ ਲਈ ਮੁਆਵਜ਼ਾ ਦੇਵੇ ਅਤੇ ਜੰਗ ਅਪਰਾਧਾਂ ਲਈ ਮੁਕੱਦਮਿਆਂ ਦਾ ਸਾਹਮਣਾ ਕਰੇ।
ਦੂਜੇ ਪਾਸੇ ਰੂਸ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਤਿਆਰ ਹੈ ਅਤੇ ਇਸ ਹਫ਼ਤੇ ਐਲਾਨ ਕੀਤਾ ਹੈ ਕਿ ਉਸ ਨੇ ਖੇਰਸਨ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਜ਼ੇਲੇਂਸਕੀ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਅਨ ਪ੍ਰਾਇਦੀਪ ਦੇ ਗੇਟਵੇਅ, ਰਣਨੀਤਕ ਉਦਯੋਗਿਕ ਬੰਦਰਗਾਹ ਸ਼ਹਿਰ ’ਚ ਯੂਕਰੇਨੀ ਫ਼ੌਜ ਨੂੰ ਲੁਭਾਉਣ ਲਈ ਰੂਸ ਖੇਰਸਨ ਤੋਂ ਪਿੱਛੇ ਹਟਣ ਦਾ ਦਿਖਾਵਾ ਕਰ ਰਿਹਾ ਹੈ।

Loading

Scroll to Top