ਨੋਇਡਾ ਪੁਲਿਸ ਨੇ ਯੂਟਿਊਬਰ ਅਤੇ ਬਿੱਗ ਬੌਸ ਵਿਨਰ ਐਲਵਿਸ਼ ਯਾਦਵ ਨੂੰ ਸੱਪ ਦੇ ਜ਼ਹਿਰ ਦੇ ਮਾਮਲੇ ਵਿੱਚ ਪੁਲਿਸ ਸਾਹਮਣੇ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ। ਅਲਸ਼ਿਵ ਨੂੰ ਜਲਦੀ ਹੀ ਨੋਇਡਾ ਪੁਲਿਸ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਇਸ ਮਾਮਲੇ ‘ਚ ਨੋਇਡਾ ਪੁਲਿਸ ਮੰਗਲਵਾਰ ਸ਼ਾਮ ਤੱਕ ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਸਕਦੀ ਹੈ। ਨੋਇਡਾ ਪੁਲਿਸ ਗ੍ਰਿਫਤਾਰ ਦੋਸ਼ੀ ਰਾਹੁਲ ਨਾਲ ਅਲਵਿਸ਼ ਯਾਦਵ ਨੂੰ ਆਹਮੋ-ਸਾਹਮਣੇ ਕਰ ਸਕਦੀ ਹੈ।
ਦੱਸ ਦਈਏ ਕਿ 3 ਨਵੰਬਰ ਨੂੰ ਨੋਇਡਾ ਪੁਲਿਸ ਨੇ ਰੇਵ ਪਾਰਟੀ ਵਿਚ ਕਥਿਤ ਤੌਰ ‘ਤੇ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦੇ ਦੋਸ਼ ਵਿਚ ਸੋਸ਼ਲ ਮੀਡੀਆ ਇਨਫਲਿਊਐਂਸਰ ਅਤੇ ਓਟੀਟੀ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਜੇਤੂ ਐਲਵਿਸ਼ ਯਾਦਵ ਸਮੇਤ ਛੇ ਲੋਕਾਂ ਦੇ ਖਿਲਾਫ ਜੰਗਲੀ ਜੀਵ (ਸੁਰੱਖਿਆ) ਐਕਟ ਅਤੇ ਭਾਰਤੀ ਦੰਡਾਵਲੀ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਅਨੁਸਾਰ 3 ਨਵੰਬਰ ਨੂੰ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਕੋਬਰਾ ਸਮੇਤ 9 ਸੱਪਾਂ ਨੂੰ ਛਡਾਇਆ ਗਿਆ ਸੀ ਅਤੇ 20 ਮਿਲੀਲੀਟਰ ਸ਼ੱਕੀ ਸੱਪਾਂ ਦਾ ਜ਼ਹਿਰ ਵੀ ਬਰਾਮਦ ਕੀਤਾ ਗਿਆ ਸੀ।