ਕੈਲੀਫੋਰਨੀਆ ਦੇ ਸਿਟੀ ਫਰਿਜ਼ਨੋ ਵਿਖੇ ਔਰਤਾਂ ਨੇ ਰਲ ਕੇ ਲਾਈ ਸੰਗੀਤਕ ਮਹਿਫਲ ਅਤੇ ਲੱਗੀਆਂ ਰੌਣਕਾਂ

ਫਰਿਜ਼ਨੋ,  (ਰਾਜ ਗੋਗਨਾ )— ਮਿਹਨਤੀ ਲੋਕਾਂ  ਲਈ  ਵਿਦੇਸ਼ਾਂ ਦੀ ਜ਼ਿੰਦਗੀ ਤੇਜ਼ ਅਤੇ ਬੜੀ ਰੁਝੇਵਿਆਂ ਭਰੀ ਹੁੰਦੀ ਹੈ।ਅਤੇ  ਹਰ ਕਿਸੇ ਨੂੰ ਆਪਣੇ ਲਈ ਵਕਤ ਕੱਢਣਾ ਵੀ ਬਹੁਤ ਔਖਾ ਹੁੰਦਾ ਹੈ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਆਦਮੀ ਅਕਸਰ ਹੀ ਵਿਦੇਸ਼ਾਂ ਵਿੱਚ ਆਪਣੇ ਕੰਮਾਂ ਕਾਰਾ ਵਿੱਚੋਂ ਸਮਾਂ ਨਿਕਲਦਿਆਂ ਆਪਣੇ ਮਾਨਸਿਕ ਤਨਾਅ ਨੂੰ ਘੱਟ ਕਰਨ ਲਈ ਇਕੱਠੇ ਹੋ ਪਾਰਟੀਆਂ ਜਾਂ ਮਹਿਫ਼ਲਾਂ ਵੀ ਸਜ਼ਾ ਲੈੰਦੇ ਹਨ। ਪਰ ਔਰਤਾਂ ਕੰਮ ਤੋਂ ਘਰ ਆਉਂਦਿਆਂ ਹੀ ਘਰ ਦੀ ਰਸੋਈ, ਸਾਫ-ਸੁਫਾਈ, ਬੱਚਿਆਂ ਦੀ ਦੇਖ-ਭਾਲ  ਅਤੇ ਹੋਰ ਕੰਮਾਂ ਕਾਰਾ ਵਿੱਚ ਉਲਝ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਦਾ ਸਾਰਾ ਸਮਾਂ ਪਰਿਵਾਰ ਲਈ ਹੁੰਦਾ ਹੈ। ਜੋ ਚਾਹੁੰਦੇ ਹੋਏ ਵੀ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੀਆਂ।ਇਸ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਆਪਣੇ ਲਈ ਕੱਢ ਸੁਹਾਵਣਾ ਬਣਾਉਣ ਲਈ ਫਰਿਜ਼ਨੋ ਨਿਵਾਸੀ ਰਾਣੀ ਸੰਧੂ ਅਤੇ ਪਰਦੀਪ ਕੌਰ ਨੇ ਆਪਣੀਆਂ ਸਹੇਲੀਆਂ ਨਾਲ ਰਲ ਕੇ ਇਕ ਔਰਤਾਂ ਦੀ ਪਲੇਠੀ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੀ ਇਕ ਪਰਿਵਾਰਕ ਮਿਲਣੀ ਰੱਖੀ। ਘਰ ਦੇ ਘਰੇਲੂ ਕੰਮਾਂ ਕਾਰਾ ਤੋਂ ਬਾਹਰ ਆਉਂਦੇ ਹੋਏ, ਇਸ ਸਮੇਂ ਸੱਭਿਆਚਾਰ ਨਾਲ ਸੰਬੰਧਤ ਬਹੁਤ ਸਾਰੀਆਂ ਰਵਾਇਤੀ ਵਸਤਾਂ, ਜਿੰਨਾਂ ਵਿੱਚ ਖਾਸ ਤੌਰ ‘ਤੇ ਚਰਖਾ, ਮਧਾਣੀ, ਪੱਖੀਆਂ, ਜਾਗੋ ਅਤੇ ਹੋਰ ਬਹੁਤ ਵਸਤਾਂ ਵੀ ਰੱਖੀਆਂ ਗਈਆਂ।  ਬੀਬੀਆਂ ਨੇ ਗੀਤ ਮੁਕਾਬਲੇ ਵੀ ਕੀਤੇ।  ਇਸ ਪ੍ਰੋਗਰਾਮ ਵਿੱਚ ਰੰਗ-ਬਰੰਗੀਆਂ ਪੁਸ਼ਾਕਾਂ ਪਾ ਸਜ-ਧਜ ਕੇ ਪਹੁੰਚੀਆਂ ਔਰਤਾਂ ਨੇ ਗੀਤ-ਸੰਗੀਤ, ਗਿੱਧਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।  ਇਹ ਕੋਈ ਦਿਨ ਤਿਉਹਾਰ ਜਾਂ ਮੇਲਾ ਨਹੀਂ ਸੀ, ਪਰ ਇਸ ਪਲੇਠੇ ਪ੍ਰੋਗਰਾਮ ਦੀ ਰੌਣਕ ਅਤੇ ਮਹੌਲ ਬੜਾ ਸੋਹਣਾ ਇਕ ਮੇਲੇ ਵਰਗਾ ਸਿਰਜਿਆ ਹੋਇਆ ਸੀ। ਜਿੱਥੇ ਹਾਜ਼ਰ ਔਰਤਾਂ ਨੇ ਆਪਣੇ ਦੁੱਖ-ਸੁੱਖ ਦੀ ਸਾਂਝ ਦੇ ਨਾਲ-ਨਾਲ ਖੁੱਲ ਕੇ ਮਨ-ਪਰਚਾਵਾ ਵੀ ਕੀਤਾ। ਇਸ ਸਮੇਂ ਸੁਆਦਿਸਟ ਖਾਣਿਆਂ ਦਾ ਵੀ ਸਭ ਨੇ ਰਲ ਕੇ ਅਨੰਦ ਮਾਣਿਆ।  ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਰਾਣੀ ਸੰਧੂ ਅਤੇ ਸਮੂੰਹ ਸਹੇਲੀਆਂ ਵਧਾਈ ਦੀਆਂ ਪਾਤਰ ਹਨ

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी