ਜਲੰਧਰ : ਨਗਰ ਨਿਗਮ ਦੀ ਟੀਮ ਨੇ ਅੱਧੀ ਰਾਤ ਨੂੰ ਵੱਡੀ ਕਾਰਵਾਈ ਕੀਤੀ ਹੈ। ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਬਿਲਡਿੰਗ ਬਰਾਂਚ ਦੀ ਟੀਮ ਨੇ ਅੱਜ ਦੇਰ ਰਾਤ ਪ੍ਰਤਾਪ ਬਾਗ ’ਚ ਬਣੀਆਂ ਨਾਜਾਇਜ਼ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪ੍ਰਤਾਪ ਬਾਗ ਰੋਡ ’ਤੇ ਕਈ ਦੁਕਾਨਾਂ ਨਾਜਾਇਜ਼ ਤੌਰ ’ਤੇ ਬਣੀਆਂ ਹੋਈਆਂ ਹਨ। ਇਸ ਦੀ ਸ਼ਿਕਾਇਤ ਸਾਬਕਾ ਕੌਂਸਲਰ ਸੁਮਨ ਮਲਹੋਤਰਾ ਦੇ ਪਤੀ ਅਸ਼ੋਕ ਮਲਹੋਤਰਾ ਨੇ ਨਿਗਮ ਕਮਿਸ਼ਨਰ ਨੂੰ ਕੀਤੀ ਸੀ। ਨਿਗਮ ਕਮਿਸ਼ਨਰ ਨੇ ਐਮਟੀਪੀ ਨੀਰਜ ਭੱਟੀ ਨੂੰ ਇਸ ’ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਐਮਟੀਪੀ ਨੇ ਏਟੀਪੀ ਅਤੇ ਇੰਸਪੈਕਟਰ ਨੂੰ ਮੌਕੇ ’ਤੇ ਜਾ ਕੇ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਸਨ।