ਵਜਰਾ ਕੋਰ ਦੇ ਦਸ ਨਿਡਰ ਪਰਬਤਾਰੋਹੀਆਂ ਦੀ ਇੱਕ ਟੀਮ ਲੱਦਾਖ ਖੇਤਰ ਵਿੱਚ ਹਿਮਾਲਿਆ ਦੀਆਂ ਜ਼ਾਨਸਕਾਰ ਪਹਾੜੀ ਸ਼੍ਰੇਣੀਆਂ ਵਿੱਚ ਦੋਰੋਪੀ ਗਾਂਗਰੀ (5380 ਮੀਟਰ) ਅਤੇ ਲਬਾਰ ਪੀਕ (4654 ਮੀਟਰ) ਦੀਆਂ ਚੁਣੌਤੀਪੂਰਨ ਚੋਟੀਆਂ ਨੂੰ ਸਰ ਕਰਨ ਲਈ ਰਵਾਨਾ ਹੋਈ। ਊਧਮਪੁਰ ਤੋਂ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ ਪਹਾੜੀ ਮੁਹਿੰਮ ਦਾ ਉਦੇਸ਼ ਇਸ ਵਿਚ ਹਿੱਸਾ ਲੈਣ ਵਾਲਿਆਂ ਦੀ ਲਚਕਤਾ, ਅਨੁਕੂਲਤਾ ਅਤੇ ਸਰੀਰਕ ਅਤੇ ਮਾਨਸਿਕ ਸਹਿਣਸ਼ੀਲਤਾ ਦੀ ਪਰਖ ਕਰਨਾ ਹੈ। ਆਪਣੇ ਨੌਂ ਦਿਨਾਂ ਦੇ ਸਫ਼ਰ ਦੌਰਾਨ ਟੀਮ ਕਠੋਰ ਪਹਾੜੀ ਖੇਤਰ, ਅਣਪਛਾਤੇ ਮੌਸਮ ਅਤੇ ਠੰਢੇ ਤਾਪਮਾਨਾਂ ਵਿੱਚ 120 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਤੇਜ ਹਵਾਵਾਂ ਅਤੇ ਤਾਪਮਾਨ ਬਹੁਤ ਘੱਟ ਹੋਣ ਦੇ ਨਾਲ, ਸਿਪਾਹੀਆਂ ਕੋਲ ਸਿਰਫ ਆਪਣੀ ਸਿਖਲਾਈ ਹੋਵੇਗੀ ਅਤੇ ਇੱਕ ਦੂਜੇ ‘ਤੇ ਭਰੋਸਾ ਕਰਨਾ ਹੋਵੇਗਾ। ਉੱਚੀਆਂ ਛੋਟੀਆਂ ਨੂੰ ਸਰ ਕਰਨ ਦੇ ਕਾਰਨਾਮੇ ਤੋਂ ਇਲਾਵਾ, ਇਹ ਮੁਹਿੰਮ ਕਮਿਊਨਿਟੀ ਆਊਟਰੀਚ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਦੇ ਨਾਲ-ਨਾਲ ਵਾਤਾਵਰਣ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਪਲੇਟਫਾਰਮ ਵਜੋਂ ਵੀ ਕੰਮ ਕਰੇਗੀ।