ਭਿੱਖੀਵਿੰਡ(ਕੰਵਲਜੀਤ ਸਿੰਘ)ਨਸ਼ੇ ਦੀ ਆਦੀ ਡਿੱਗੀ ਮਿਲੀ ਮਹਿਲਾ ਕਹਿ ਕੇ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਸੱਚਾਈ ਬਿਲਕੁਲ ਉਲਟ ਨਿਕਲੀ ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੜਕੀ ਦਾ ਕਾਲਪਨਿਕ ਨਾਂ (ਸੋਨੀਆ) ਹੈ ਅਤੇ ਉਹ ਪਿੰਡ ਕੈਰੋਂ ਵਿਖੇ ਵਿਆਹੀ ਹੈ। ਉਸਦੇ ਦੋ ਬੱਚੇ ਹਨ ਇੱਕ ਲੜਕਾ ਅਤੇ ਲੜਕੀ ਹੈ ਉਹਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਸੋਨੀਆ ਦੇ ਪ੍ਰੇਮ ਸਬੰਧ ਭਿੱਖੀਵਿੰਡ ਦੇ ਇਕ ਨੌਜਵਾਨ ਨਾਲ ਹਨ ਜਿਸ ਨੇ ਵਿਆਹ ਕਰਵਾਉਣ ਦਾ ਲਾਰਾ ਲਾਇਆ ਸੀ ਅਤੇ ਵਿਆਹ ਕਰਵਾਉਣ ਸਬੰਧੀ ਹੀ ਸੋਨੀਆ ਬੀਤੀ ਕੱਲ ਆਪਣੇ ਪ੍ਰੇਮੀ ਪਾਸ ਭਿੱਖੀਵਿੰਡ ਵਿਖੇ ਆਈ ਜਿਸ ਚ ਉਸ ਦੇ ਪ੍ਰੇਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸੋਨੀਆ ਨਾਲ ਆਪਣੇ ਲੜਕੇ ਦਾ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਤੇ ਸਦਮਾ ਨਾ ਸਹਿੰਦਿਆਂ ਸੋਨੀਆ ਬੇਹੋਸ਼ ਹੋ ਗਈ ਜਿਸ ਤੇ ਉਸ ਦਾ ਪ੍ਰੇਮੀ ਅਤੇ ਸਾਥੀ ਸੋਨੀਆ ਨੂੰ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਭਿੱਖੀਵਿੰਡ ਵਿਖੇ ਐਲੀਮੈਂਟਰੀ ਸਕੂਲ ਦੇ ਨੇੜੇ ਛੱਡ ਗਏ ਜਿੱਥੋਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇੱਕ ਸੌ ਅੱਠ ਐਂਬੂਲੈਂਸ ਨੂੰ ਫੋਨ ਕਰਕੇ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਦਾਖਲ ਕਰਵਾ ਦਿੱਤਾ ਜਿੱਥੇ ਗੱਲਬਾਤ ਕਰਦਿਆਂ ਸੋਨੀਆ ਨੇ ਦੱਸਿਆ ਕਿ ਉਹ ਨਾ ਕੋਈ ਨਸ਼ਾ ਕਰਦੀ ਹੈ,ਨਾ ਹੀ ਕੋਈ ਨਸ਼ਾ ਕੀਤਾ ਸੀ ਅਤੇ ਨਾ ਹੀ ਉਹ ਨਸ਼ੇ ਦੀ ਆਦੀ ਹੈ ਮੈਨੂੰ ਜਾਣਬੁੱਝ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਖ਼ਿਲਾਫ਼ ਮੈਂ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕਰਾਂਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੀ ਪੀਡ਼ਤ ਔਰਤ ਸੋਨੀਆ ਨੇ ਦੱਸਿਆ ਕਿ ਘਰੇਲੂ ਪ੍ਰੇਸ਼ਾਨੀ ਕਰਕੇ ਉਸ ਨੂੰ ਯਕਦਮ ਚੱਕਰ ਆ ਗਏ ਤੇ ਉਹ ਡਿੱਗ ਪਈ ਸੀ ਅਤੇ ਕੁਝ ਵਿਅਕਤੀ ਉਥੇ ਆਏ ਅਤੇ ਉਸ ਦੀ ਫੋਟੋ ਖਿੱਚ ਕੇ ਉਸ ਨੂੰ ਨਸ਼ੇ ਵਿਚ ਟੱਲੀ ਦੱਸ ਕੇ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਕਰ ਦਿੱਤੀ ਪੀਡ਼ਤ ਔਰਤ ਨੇ ਦੱਸਿਆ ਕਿ ਘਰੇਲੂ ਪ੍ਰੇਸ਼ਾਨੀ ਕਾਰਨ ਉਹ ਕਾਫੀ ਜ਼ਿਆਦਾ ਆਪਣੇ ਸੁਰਤ ਗਵਾ ਬੈਠੀ ਬੈਠੀ ਸੀ ਜਿਸ ਕਰਕੇ ਉਸ ਨੂੰ ਕੋਈ ਵੀ ਹੋਸ਼ ਨਹੀਂ ਸੀ ਉਧਰ ਜਦ ਇਸ ਸਬੰਧੀ ਸੀ ਐੱਚ ਸੀ ਸੁਰਸਿੰਘ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਕੁਲਤਾਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਕੁੜੀ ਦੇ ਨਸ਼ੇ ਦੀ ਆਦੀ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਉਂਦੀ ਪ੍ਰੇਸ਼ਾਨੀ ਕਰਕੇ ਇਸਨੂੰ ਚੱਕਰ ਆਏ ਤੇ ਬੇਹੋਸ਼ ਹੋ ਗਈ ਇਸ ਸੰਬੰਧੀ ਥਾਣਾ ਮੁਖੀ ਭਿੱਖੀਵਿੰਡ ਚਰਨ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਕੱਲ੍ਹ ਅਸੀਂ ਇੱਕ ਸੌ ਅੱਠ ਨੰਬਰ ਤੇ ਫੋਨ ਕਰਕੇ ਇਕ ਲੜਕੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਸੀ ਉਸ ਦੇ ਨਸ਼ੇ ਦਾ ਆਦੀ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।