ਜਹਾਂਕਿਲਾ: ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਦੇਸ਼ਭਗਤੀ ਦੇ ਜੁਨੂਨ ਨਾਲ ਭਰੀ ਪੰਜਾਬੀ ਫਿਲਮ

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਨੂੰ ਲੰਮੇ ਸਮੇਂ ਤੋਂ ਬਾਅਦ ਕੋਈ ਅਜਿਹੀ ਫਿਲਮ ਦੇਖਣ ਨੂੰ ਮਿਲਣ ਵਾਲੀ ਹੈ ਜਿਸ ਵਿੱਚ ਕਾਮੇਡੀ ਦੇ ਨਾਲ-ਨਾਲ ਦੇਸ਼ਭਗਤੀ ਦਾ ਇੱਕ ਵੱਡਾ ਸੁਨੇਹਾ ਦਿੱਤਾ ਜਾਵੇਗਾ। ਜੀ ਹਾਂ, ਆਉਣ ਵਾਲੀ ਫਿਲਮ ‘ਜਹਾਨਕਿਲਾ’ ਫਰੰਟਲਾਈਨ ਵਰਕਰਾਂ ਦੀਆਂ ਪ੍ਰੇਰਨਾਦਾਇਕ ਜੀਵਨੀਂ ਨੂੰ ਸਮਰਪਿਤ ਹੈ। ਫਿਲਮ ਦਾ ਉਦੇਸ਼ ਭਾਰਤ ਦੇ ਨੌਜਵਾਨਾਂ ਨੂੰ ਦੇਸ਼ਭਗਤੀ, ਮਹਿਲਾ ਸਸ਼ਕਤੀਕਰਨ ਤੇ ਯੁਵਾ ਸ਼ਕਤੀਕਰਨ ਦੇ ਮੁੱਲ ਬਾਰੇ ਸਮਝਾਉਣਾ ਹੈ।

ਕਾਮੇਡੀ ਅਤੇ ਪ੍ਰੇਰਣਾਦਾਇਕ ਡਰਾਮੇ ਨਾਲ ਭਰਪੂਰ ਇਹ ਫਿਲਮ ‘ਜਹਾਨਕਿਲਾ’ ਦੁਨੀਆ ਭਰ ਦੇ ਫਰੰਟਲਾਈਨ ਵਰਕਰਾਂ ਜਿਵੇਂ ਫੌਜ, ਨੇਵੀ, ਏਅਰ ਫੋਰਸ, ਪੁਲਿਸ, ਡਾਕਟਰ, ਨਰਸਾਂ, ਐਂਬੂਲੈਂਸ ਸੇਵਾਵਾਂ, ਫਾਇਰ ਫਾਈਟਰਜ਼, ਅਤੇ ਹੋਰਨਾਂ ਨੂੰ ਸਮਰਪਿਤ ਹੈ। ਇਹ ਫਰੰਟਲਾਈਨ ਵਰਕ ਦੁਨੀਆ ਨੂੰ ਲੋਕਾਂ ਲਈ ਇੱਕ ਵਧੀਆ ਥਾਂ ਬਣਾਉਣ ਸੰਬੰਧੀ ਦਿਨ-ਰਾਤ ਕੰਮ ਕਰਦੇ ਹਨ। ਇਹ ਫਿਲਮ ਮੁੱਖ ਤੌਰ ‘ਤੇ ਪੁਲਿਸ ਵਿਭਾਗ ‘ਤੇ ਕੇਂਦ੍ਰਿਤ ਹੈ, ਜੋ ਉਨ੍ਹਾਂ ਦੇ ਮਹਿਤਵਪੂਰਨ ਸੇਵਾ ਦੌਰਾਨ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਜਿੱਤਾਂ ਨੂੰ ਦਰਸਾਉਂਦੀ ਹੈ।

ਦੱਸ ਦਈਏ ਕਿ ਇਹ ਫਿਲਮ ਸ਼ਿੰਦਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਹੁੰਦਾ ਹੈ, ਜੋ ਸ਼ੁਰੂ ਵਿੱਚ ਆਪਣੇ ਭਵਿੱਖ ਬਾਰੇ ਚਿੰਤਤ ਨਹੀਂ ਹੁੰਦਾ ਪਰ ਬਾਅਦ ਵਿੱਚ ਉਹ ਦੇਸ਼ਭਗਤੀ ਦੀ ਭਾਵਨਾ ਨੂੰ ਮਹਿਸੂਸ ਕਰਦਾ ਹੈ। ਸ਼ਿੰਦਾ ਦੇ ਲਾਪਰਵਾਹੀ ਹੋਣ ਤੋਂ ਲੈ ਕੇ ਰਾਸ਼ਟਰੀ ਏਕਤਾ ਦੀ ਭਾਵਨਾ ਤੱਕ, ਫਿਲਮ ‘ਜਹਾਨਕਿਲਾ’ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋੜ ਕੇ ਰੱਖੇਗੀ। ਦੇਸ਼ਭਗਤੀ ਦੇ ਪੱਖ ਨੂੰ ਉਜਾਗਰ ਕਰਨ ਤੋਂ ਇਲਾਵਾ, ਫਿਲਮ ਵਿੱਚ ਪਿਆਰ ਦਾ ਵੀ ਇੱਕ ਐਂਗਲ ਦਿੱਤਾ ਹੋਇਆ ਹੈ। ਇਸਦਾ ਮਤਲਬ ਹੈ ਕਿ ਇਹ ਫਿਲਮ ਕਾਮੇਡੀ, ਪਿਆਰ ਅਤੇ ਦੇਸ਼ਭਗਤੀ ਦੇ ਨਾਲ-ਨਾਲ ਕਈ ਜਜ਼ਬਾਤਾਂ ਨੂੰ ਉਜਾਗਰ ਕਰੇਗੀ।

ਵਿੱਕੀ ਕਦਮ ਵੱਲੋਂ ਨਿਰਦੇਸ਼ਿਤ ਤੇ ਸਤਿੰਦਰ ਕੌਰ ਵੱਲੋਂ ਨਿਰਮਿਤ ਇਸ ਫਿਲਮ ਵਿੱਚ ਜੋਬਨਪ੍ਰੀਤ ਸਿੰਘ, ਤੇ ਗੁਰਬਾਣੀ ਗਿੱਲ ਦੇ ਨਾਲ-ਨਾਲ ਜਸ਼ਨ ਕੋਹਲੀ, ਜੀਤ ਸਿੰਘ, ਅਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਔਲਖ, ਅਭਿਸ਼ੇਕ ਸੈਣੀ, ਪ੍ਰਕਾਸ਼ ਗਾਧੂ, ਆਸ਼ੀਸ਼ ਦੁੱਗਲ, ਗੁਰਿੰਦਰ ਮਕਨਾ, ਜਰਨੈਲ ਸਿੰਘ, ਮਲਕੀਅਤ ਸਿੰਘ, ਨੀਲਮ ਹੁੰਦਲ, ਰਮਨ ਢਿੱਲੋਂ, ਆਂਚਲ ਵਰਮਾ, ਰਾਹੁਲ ਚੌਧਰੀ, ਏਕਤਾ ਨਾਗਪਾਲ, ਰਾਜੀਵ ਰਾਜਾ, ਗੁਰਨਾਜ਼ ਕੌਰ, ਬਲਜੀਤ ਸਿੰਘ, ਬਲਵਿੰਦਰ ਕੁਮਾਰ, ਅਸ਼ੋਕ ਕੁਮਾਰ, ਦੀਪਕ ਕੰਬੋਜ, ਚਰਨਜੀਤ ਸਿੰਘ, ਅਮਰਦੀਪ ਕੌਰ, ਗੁਰਪ੍ਰੀਤ ਕੁੱਡਾ, ਸੁਖਦੇਵ ਬਰਨਾਲਾ, ਸਤਵੰਤ ਕੌਰ, ਤੇ ਮੇਜਰ ਵਿਸ਼ਾਲ ਬਖਸ਼ੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

Leave a Comment

Your email address will not be published. Required fields are marked *

Scroll to Top
Latest news
ਰੂਸ-ਯੂਕਰੇਨ ਸਮਝੌਤੇ ਲਈ ਭਾਰਤ ਤੇ 2 ਹੋਰ ਦੇਸ਼ ਵਿਚੋਲਗੀ ਕਰ ਸਕਦੇ ਹਨ : ਪੁਤਿਨ केन्द्रीय विद्यालय संगठन की 53वीं राष्ट्रीय खेलकूद प्रतियोगिताओं में छात्रों ने दिखाए अपने जौहर ਰਮਨਵੀਰ ਸਿੰਘ ਨੇ ਦੋੜ ਮੁਕਾਬਲਿਆਂ ਵਿੱਚ ਕੀਤਾ ਪਹਿਲਾ ਸਥਾਨ ਹਾਸਲ  मैराथन दिग्गज ने बांटे डीएवी यूनिवर्सिटी में पुरस्कार ਕਮਿਸ਼ਨਰੇਟ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ- ਨਾਜਾਇਜ਼ ਹਥਿਆਰਾਂ ਸਮੇਤ ਇਕ ਕਾਬੂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਤਕਾਲੀ ਮੰਤਰੀਆਂ ਨੂੰ ਕੀਤਾ ਤਲਬ, 15 ਦਿਨਾਂ ਦੇ ਅੰਦਰ ਮੰਗਿਆਂ ਸਪੱਸ਼ਟੀਕਰਨ  ਨਹੀਂ ਬਦਲੇ ਗਏ ਡੇਰਾ ਰਾਧਾ ਸੁਆਮੀ ਦੇ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰੇ ਦੇ ਸਰਪ੍ਰਸਤ ਅਮਰੀਕਾ ਦੀਆਂ ਚੋਣਾਂ ਵਿਚ ਸੱਟਾ ਲੱਗਣਾ ਸ਼ੁਰੂ ਕੋਰਟ ਨੇ ਕਿਹਾ, ਕੇਜਰੀਵਾਲ ਵਿਰੁਧ ਸ਼ਰਾਬ ਘੁਟਾਲੇ 'ਚ ਸਬੂਤ ਕਾਫੀ ਹਨ