ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂ-ਟਿਊਬ ਚੈਨਲ ਹੈਕ

ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂ-ਟਿਊਬ ਚੈਨਲ ਹੈਕ ਹੋ ਗਿਆ ਹੈ। ਰਾਏਕੋਟੀ ਨੇ ਬੀਤੀ ਰਾਤ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ। ਚੈਨਲ ਹੈਕ ਹੋਣ ‘ਤੇ ਉਸ ਨੂੰ ਕੁਝ ਸਮਰਥਕਾਂ ਦੇ ਫੋਨ ਆਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ। ਰਾਏਕੋਟੀ ਦੇ ਇਸ ਚੈਨਲ ‘ਤੇ 6 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ।
ਹੈਪੀ ਰਾਏਕੋਟੀ ਨੇ ਪੋਸਟ ‘ਤੇ ਲਿਖਿਆ ਕਿ ਆਪਣਾ ਯੂਟਿਊਬ ਚੈਨਲ ਹੈਕ ਹੋ ਗਿਆ ਕੱਲ ਰਾਤ ਦਾ ਹੋਇਆ ਵੈਸੇ, ਲੱਗਦਾ ਕੋਈ ਸੱਜਣ ਮਿੱਤਰ ਖਾਸ ਚੌਹਣ ਵਾਲਾ ਹੀ ਹੋਣਾ, ਪਰ ਕੋਈ ਨਾ ਦਾਤਾ ਮੇਹਰ ਕਰੂ ਜਲਦੀ… ਮਿਲਾਂਗੇ ਇਸ ਸਾਲ ਬਹੁਤ ਕੁਝ ਹੋਇਆ, ਮੇਰੀ ਆਦਤ ਨਹੀਂ ਕੀ ਮੈਂ ਰੌਲਾ ਪਾਵਾਂ… ਕਈ ਆਪਣੇ ਸੱਜਣਾ ਨੇ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਨਾ ਕਦੇ ਦਿਲ ਖੋਲ੍ਹ ਕੇ ਬੋਲਾਂਗੇ… ਬੱਸ ਤੁਸੀ ਜੁੜੇ ਰਹਿਓ… ਸੱਜਣ ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ…।

ਰਾਏਕੋਟੀ ਨੇ ਇਸ ਮਾਮਲੇ ਦੀ ਸ਼ਿਕਾਇਤ ਯੂ-ਟਿਊਬ ਚੈਨਲ ਆਦਿ ‘ਤੇ ਵੀ ਦਿੱਤੀ ਹੈ, ਤਾਂ ਜੋ ਉਨ੍ਹਾਂ ਦਾ ਚੈਨਲ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ। ਫਿਲਹਾਲ ਉਹ ਆਪਣੇ ਸਮਰਥਕਾਂ ਨਾਲ ਇੰਸਟਾਗ੍ਰਾਮ ‘ਤੇ ਹੀ ਗੱਲਬਾਤ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਹੈਪੀ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਇੱਕ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ। ਹੈਪੀ ਰਾਏਕੋਟੀ ਦੇ ਲਿਖੇ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ-ਵੱਡੇ ਗਾਇਕਾਂ ਵੱਲੋਂ ਗਾਏ ਜਾ ਚੁੱਕੇ ਹਨ ਅਤੇ ਉਹ ਗਾਣੇ ਬਲਾਕਬਸਟਰ ਹਿੱਟ ਵੀ ਰਹੇ ਹਨ।

Loading

Scroll to Top